ਵਾਸ਼ਿੰਗਟਨ, 28 ਅਗਸਤ ਆਧੁਨਿਕ ਜੀਵਨਸ਼ੈਲੀ ਅਪਣਾਉਣ ਦੇ ਕਾਰਨ ਕੋਲਡ ਡ੍ਰਿੰਕਸ ਦੀ ਖਪਤ ਤੇਜ਼ੀ ਨਾਲ ਵਧੀ ਹੈ। ਘਰ ਦੇ ਅੰਦਰ ਤੇ ਬਾਹਰ ਸੋਡਾ, ਨਿੰਬੂ-ਪਾਣੀ ਵਰਗੇ ਖੰਡ-ਮਿੱਠੇ ਕੋਲਡ ਡ੍ਰਿੰਕਸ ਦਾ ਸੇਵਨ ਆਮ ਹੈ ਪਰ ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਇਨ੍ਹਾਂ ਦਾ ਰੈਗੂਲਰ ਸੇਵਨ ਸਾਡੀ ਸਿਹਤ ਲਈ ਹਾਨੀਕਾਰਕ ਹੈ, ਇਸ ਨਾਲ ਸਾਡੇ ਦੰਦ, ਕਿਡਨੀ ਤੇ ਦਿਲ ਵਿਚ ਇਨਫੈਕਸ਼ਨ ਦਾ ਖ਼ਤਰਾ ਹੁੰਦਾ ਹੈ।ਖੋਜੀਆਂ ਨੇ ਕਿਹਾ ਕਿ ਖੰਡ-ਮਿੱਠੇ ਵਾਲੇ ਕੋਲਡ ਡ੍ਰਿੰਕਸ (ਐੱਸਐੱਸਬੀ) ਵਿਚ ਵੱਧ ਖੰਡ ਤੇ ਮਿਠਾਸ ਹੁੰਦੀ ਹੈ, ਜਿਸ ਵਿਚ ਹਾਈ ਫ੍ਰੈਕਟੋਜ਼ ਕਾਰਨ ਸਿਰਪ (ਐੱਚਐੱਫਸੀਐੱਸ), ਸੁਕ੍ਰੋਜ ਜਾਂ ਫਲ ਜੂਸ ਦਾ ਮਿਸ਼ਰਣ ਹੁੰਦਾ ਹੈ। ਇਸ ਵਿਚ ਨਾ-ਖਾਣ ਵਾਲਾ ਸੋਡਾ, ਪ੍ਰਜ਼ਰਵੇਟਿਵ ਜੂਸ, ਮਿੱਠੀ ਚਾਹ ਆਦਿ ਸ਼ਾਮਲ ਹੁੰਦਾ ਹੈ। ਇਸ ਨਾਲ ਦਿਲ, ਕਿਡਨੀ ਤੇ ਦੰਦਾਂ ’ਤੇ ਮਾੜਾ ਅਸਰ ਪੈਂਦਾ ਹੈ।
ਅਮਰੀਕਾ ਦੀ ਹਾਰਵਡ ਯੂਨੀਵਰਸਿਟੀ ਦੇ ਖੋਜੀਆਂ ਦਾ ਸਿੱਟਾ ਹਾਲ ਹੀ ਵਿਚ ਬੀਐੱਮਜੇ ਜਰਨਲ ਵਿਚ ਪ੍ਰਕਾਸ਼ਿਤ ਹੋਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਖੰਡ-ਮਿੱਠੇ ਕੋਲਡ ਡ੍ਰਿੰਕਸ ਦੇ ਰੈਗੂਲਰ ਸੇਵਨ ਦੇ ਕਾਰਨ ਦਿਲ ਦੇ ਰੋਗ (ਸੀਵੀਡੀ) ਨਾਲ ਮੌਤ ਦਰ ਜ਼ੋਖ਼ਮ ਵੱਧ ਗਿਆ ਹੈ, ਖ਼ਾਸ ਤੌਰ ’ਤੇ ਜਿਨ੍ਹਾਂ ਨੂੰ ਡਾਇਬਟੀਜ਼ ਵੀ ਹੁੰਦੀ ਹੈ। ਖੋਜ ਵਿਚ ਕਿਹਾ ਗਿਆ ਹੈ ਕਿ ਰੋਜ਼ਾਨਾ ਵਾਧੂ ਖੰਡ-ਮਿੱਠੇ ਵਾਲੇ ਕੋਲਡ ਡ੍ਰਿੰਕਸ ਦੇ ਸੇਵਨ ਨਾਲ ਅੱਠ ਫ਼ੀਸਦ ਮੌਤ ਦਰ ਵੱਧ ਗਈ ਹੈ। ਕੋਲਡ ਡ੍ਰਿੰਕਸ ਦਾ ਲੰਬੇ ਸਮੇਂ ਤੱਕ ਸੇਵਨ ਦਿਲ ਸਬੰਧੀ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਡਾਇਬਟੀਜ਼ ਤੇ ਹਾਈਪਰਟੈਂਸ਼ਨ ਦੇ ਮਰੀਜ਼ਾਂ ਨੂੰ ਇਨ੍ਹਾਂ ਪੀਣ ਵਾਲੇ ਪਦਾਰਥਾਂ ਦੇ ਰੈਗੂਲਰ ਸੇਵਨ ਨਾਲ ਵੱਧ ਖ਼ਤਰਾ ਹੈ। ਭਾਈਲਾਲ ਅਮੀਨ ਜਨਰਲ ਹਸਪਤਾਲ ਵੜੋਦਰਾ ਵਿਚ ਕੰਸਲਟੈਂਟ ਫਿਜ਼ੀਸ਼ੀਅਨ ਡਾ. ਮਨੀਸ਼ ਮਿੱਤਲ ਕਹਿੰਦੇ ਹਨ ਕਿ ਇਹੀ ਨਹੀਂ ਸ਼ੂਗਰ-ਫ੍ਰੀ ਸਪਲੀਮੈਂਟ ਵੀ ਅੰਤੜੀਆਂ ਦੀ ਸਿਹਤ ਲਈ ਵੀ ਹਾਨੀਕਾਰਕ ਹਨ। ਵੱਧ ਖੰਡ ਦੇ ਸੇਵਨ ਨਾਲ ਭਾਰ, ਸੋਜ਼ਿਸ਼ ਅਤੇ ਇੰਸੂਲੀਨ ਪ੍ਰਤੀਰੋਧ ਵੱਧਦਾ ਹੈ। ਇਨ੍ਹਾਂ ਜ਼ੋਖ਼ਮਾਂ ਤੋਂ ਬਚਣ ਲਈ ਰੋਜ਼ਾਨਾ ਕੈਲਰੀਜ਼ ਦਾ ਦਸ ਫ਼ੀਸਦ ਤੋਂ ਘੱਟ ਖੰਡ ਵਾਲੇ ਪਦਾਰਥ ਲੈਣੇ ਚਾਹੀਦੇ ਹਨ।