ਬਦਲਦੀ ਜੀਵਨਸ਼ੈਲੀ ਕਾਰਨ ਅੱਜ ਅਸੀਂ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ। ਕਈ ਲੋਕ 8 ਤੋਂ 9 ਘੰਟੇ ਕੰਮ ਕਰਦੇ ਹਨ। ਕਈ ਵਾਰ ਇਹ ਕੰਮ 12 ਘੰਟੇ ਤਕ ਵੀ ਰਹਿੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਬੈਠ ਕੇ ਡੈਸਕ ਦਾ ਕੰਮ ਕਰਨਾ ਪੈਂਦਾ ਹੈ। ਘੰਟਿਆਂ ਤੱਕ ਲਗਾਤਾਰ ਬੈਠਣਾ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਅਜਿਹੀ ਸਥਿਤੀ ‘ਚ ਸਭ ਤੋਂ ਆਮ ਸਮੱਸਿਆ ਪਿੱਠ ਤੇ ਕਮਰ ਦਰਦ ਹੈ। ਲੰਬੇ ਸਮੇਂ ਤਕ ਬੈਠਣ ਨਾਲ ਮਾਸਪੇਸ਼ੀਆਂ ‘ਚ ਖਿਚਾਅ ਹੁੰਦਾ ਹੈ, ਜਿਸ ਕਾਰਨ ਤੁਹਾਨੂੰ ਪਿੱਠ, ਮੋਢੇ ਤੇ ਕਮਰ ‘ਚ ਦਰਦ ਹੁੰਦਾ ਹੈ।
ਸਹੀ ਢੰਗ ਨਾਲ ਬੈਠੋ
ਜਦੋਂ ਕਿਸੇ ਨੂੰ ਲੰਮਾ ਸਮਾਂ ਕੰਮ ਕਰਨਾ ਪੈਂਦਾ ਹੈ ਤਾਂ ਬਹੁਤ ਸਾਰੇ ਲੋਕ ਝੁਕ ਕੇ ਬੈਠ ਜਾਂਦੇ ਹਨ। ਅਜਿਹੇ ‘ਚ ਉਨ੍ਹਾਂ ਦਾ ਪੋਸਚਰ ਖਰਾਬ ਹੋ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪਿੱਠ ਦਰਦ ਤੇ ਕਮਰ ਦਰਦ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਦੇ ਲਈ ਸਹੀ ਪੋਸਚਰ ‘ਚ ਬੈਠੋ, ਆਪਣੀ ਪਿੱਠ ਸਿੱਧੀ ਰੱਖੋ ਤੇ ਮੋਢਿਆਂ ਨੂੰ ਢਿੱਲਾ ਛੱਡੋ।
ਸਹੀ ਕੁਰਸੀ ਦਾ ਕਰੋ ਇਸਤੇਮਾਲ
ਆਪਣੀ ਕੁਰਸੀ ਦੀ ਉਚਾਈ ਇਸ ਤਰ੍ਹਾਂ ਰੱਖੋ ਕਿ ਤੁਹਾਡੇ ਪੈਰ ਜ਼ਮੀਨ ਨੂੰ ਛੂਹਣ ਤੇ ਤੁਹਾਡੇ ਗੋਡੇ ਚੂਲੇ ਦੀ ਉਚਾਈ ‘ਤੇ ਹੋਣ। ਆਪਣੀ ਗਰਦਨ ਸਿੱਧੀ ਰੱਖੋ ਤੇ ਆਰਾਮਦਾਇਕ ਕੁਰਸੀ ਦੀ ਵਰਤੋਂ ਕਰੋ।
ਬ੍ਰੇਕ ਲੈਂਦੇ ਰਹੋ
ਲਗਾਤਾਰ 8-9 ਘੰਟੇ ਬੈਠਣਾ ਤੁਹਾਡੇ ਲਈ ਠੀਕ ਨਹੀਂ ਹੋਵੇਗਾ, ਇਸ ਲਈ ਕੋਸ਼ਿਸ਼ ਕਰੋ ਕਿ ਵਿਚਕਾਰ ਛੋਟਾ ਬ੍ਰੇਕ ਲਓ। ਇਸ ਵਿਚ ਤੁਸੀਂ ਸੈਰ ਕਰ ਸਕਦੇ ਹੋ ਜਾਂ ਕੋਈ ਕਸਰਤ ਕਰ ਸਕਦੇ ਹੋ। ਰੋਜ਼ਾਨਾ ਆਪਣੀ ਪਿੱਠ ਤੇ ਮੋਢਿਆਂ ਲਈ ਸਟ੍ਰੈਚਿੰਗ ਕਰੋ। ਇਸ ਨਾਲ ਮਾਸਪੇਸ਼ੀਆਂ ਦੇ ਤਣਾਅ ਨੂੰ ਘਟਾਉਣ ‘ਚ ਮਦਦ ਮਿਲੇਗੀ।
ਰੋਜ਼ਾਨਾ ਐਕਸਰਸਾਈਜ਼ ਕਰੋ
ਪਿੱਠ ਦਰਦ, ਕਮਰ ਦਰਦ ਤੇ ਮੋਢੇ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਕਸਰਤ ਕਰਨ ਦੀ ਕੋਸ਼ਿਸ਼ ਕਰੋ। 30 ਮਿੰਟ ਕੱਢੋ ਤੇ ਰੋਜ਼ਾਨਾ ਕਸਰਤ ਦੀ ਆਦਤ ਬਣਾਓ। ਜੇਕਰ ਤੁਹਾਡੇ ਕੋਲ ਜਿੰਮ ਜਾਣ ਦਾ ਸਮਾਂ ਨਹੀਂ ਹੈ ਤਾਂ ਘਰ ਵਿੱਚ ਹੀ ਕਸਰਤ ਕਰੋ। ਜੰਪਿੰਗ ਜੈਕ, ਬਰਪੀ, ਪੁਸ਼ਅੱਪਸ ਵਰਗੀਆਂ ਐਕਸਰਸਾਈਜ਼ ਕੀਤੀਆਂ ਜਾ ਸਕਦੀਆਂ ਹਨ।