ਭਾਵੇਂ ਕਿ ਰੋਗ ਕੋਈ ਵੀ ਹੋਵੇ, ਸਰੀਰ ਨੂੰ ਹਾਨੀ ਪਹੁੰਚਾਉਂਦਾ ਹੈ ਪਰ ਕਬਜ਼ ਹੋਣ ਨਾਲ ਤੁਸੀਂ ਖੁੱਲ੍ਹ ਕੇ ਕੁਝ ਵੀ ਨਹੀਂ ਖਾ ਸਕਦੇ। ਪੇਟ ਵਿਚ ਭਾਰਾਪਣ ਜਿਹਾ ਰਹਿੰਦਾ ਹੈ ਅਤੇ ਉੱਠਣਾ ਬੈਠਣਾ ਬੜਾ ਔਖਾ ਜਿਹਾ ਲੱਗਦਾ ਹੈ । ਇਸ ਦੇ ਨਾਲ ਕਈ ਹੋਰ ਰੋਗ ਲੱਗ ਜਾਂਦੇ ਹਨ। ਕਬਜ਼ ਆਮ ਰੋਗ ਹੈ। ਇਹ ਸਾਡੇ ਨਿੱਤ ਖਾਣ ਪੀਣ ਦੀ ਗ਼ਲਤ ਵਰਤੋਂ ਨਾਲ ਹੋ ਜਾਂਦੀ ਹੈ। ਇੱਕ ਨਾਲ ਬਹੁਤ ਤਕਲੀਫ਼ ਹੁੰਦੀ ਹੈ। ਕਬਜ਼ ਹੋਣ ਸੰਬੰਧੀ ਹੇਠ ਲਿਖੇ ਅਜ਼ਮਾਏ ਹੋਏ ਕੁਝ ਨੁਸਖ਼ੇ ਅਪਣਾਉਣ ਨਾਲ ਇਸ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ ਅਤੇ ਤੁਹਾਡੀ ਪਾਚਣ ਪ੍ਰਣਾਲੀ ਦਰੁੱਸਤ ਰਹਿ ਸਕਦੀ ਹੈ-
ਨਿੰਬੂ ਦਾ ਰਸ ਗਰਮ ਪਾਣੀ ਦੇ ਨਾਲ ਰਾਤ ਨੂੰ ਸੌਣ ਲੱਗੇ ਪੀਣ ਨਾਲ ਕਬਜ਼ ਰੋਗ ਵਿਚ ਰਾਹਤ ਮਿਲਦੀ ਹੈ। ਨਿੰਬੂ ਦਾ ਰਸ ਤੇ ਸ਼ੱਕਰ 12- 12 ਗ੍ਰਾਮ ਇੱਕ ਗਿਲਾਸ ਪਾਣੀ ਦੇ ਵਿਚ ਮਿਲਾ ਕੇ ਰਾਤ ਨੂੰ ਪੀਣ ਨਾਲ ਪੁਰਾਣੀ ਕਬਜ਼ ਦੂਰ ਹੋ ਜਾਂਦੀ ਹੈ।
• ਭੁੱਖੇ ਢਿੱਡ ਛਿਲਕੇ ਸਮੇਤ ਸੇਬ ਖਾਣ ਨਾਲ ਵੀ ਕਬਜ਼ੀ ਵਿਚ ਕਾਫ਼ੀ ਫ਼ਾਇਦਾ ਹੁੰਦਾ ਹੈ।
ਅਮਰੂਦ ਖਾਣ ਨਾਲ ਅੰਤੜੀਆਂ ਵਿਚ ਵਧੇਰੇ ਤਰਾਵਟ ਆਉਂਦੀ ਹੈ ਅਤੇ ਕਬਜ਼ ਦੂਰ ਹੁੰਦੀ ਹੈ । ਇਸ ਨੂੰ ਰੋਟੀ ਖਾਣ ਤੋਂ ਪਹਿਲਾਂ ਹੀ ਖਾਣ ਖਾਣਾ ਚਾਹੀਦਾ ਹੈ। ਰੋਟੀ ਤੋਂ ਬਾਅਦ ਖਾਧਾ ਅਮਰੂਦ ਕਬਜ਼ ਕਰਦਾ ਹੈ। ਕਬਜ਼ ਵਾਲਿਆਂ ਨੂੰ ਨਾਸ਼ਤੇ ਦੇ ਵਿਚ ਸਵੇਰੇ ਅਮਰੂਦ ਖਾਣਾ ਚਾਹੀਦਾ ਹੈ। ਪੁਰਾਣੀ ਕਬਜ਼ ਵਾਲੇ ਰੋਗੀਆਂ ਨੂੰ ਅਮਰੂਦ ਜ਼ਰੂਰ ਖਾਣਾ ਚਾਹੀਦਾ ਹੈ । ਇਸ ਨਾਲ ਗੈਸ ਵੀ ਠੀਕ ਹੁੰਦੀ ਹੈ ਅਤੇ ਦਸਤ ਵੀ ਖੁੱਲ੍ਹ ਕੇ ਆਉਂਦਾ ਹੈ।
• ਫਾਲਸਾ ਖਾਣ ਨਾਲ ਸਰੀਰ ਅੰਦਰ ਦਾ ਦੂਸ਼ਿਤ ਮਲ ਬਾਹਰ ਨਿਕਲ ਜਾਂਦਾ ਹੈ ਅਤੇ ਪੇਟ ਸਾਫ਼ ਹੋ ਜਾਂਦਾ ਹੈ।
• ਜੇ ਕਰ ਲਗਾਤਾਰ ਪੱਕੀ ਕਬਜ਼ ਰਹੇ ਤਾਂ ਅੰਜ਼ੀਰ ਖਾਣ ਨਾਲ ਕਬਜ਼ ਦੂਰ ਹੋ ਜਾਂਦੀ ਹੈ। ਕੱਚਾ ਟਮਾਟਰ ਖਾਣ ਨਾਲ ਵੀ ਕਬਜ਼ ਦੂਰ ਹੁੰਦੀ ਹੈ।
ਸਾਨੂੰ ਆਮ ਤੌਰ ’ਤੇ ਸੰਜਮ ਨਾਲ ਹੀ ਭੋਜਨ ਖਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਾਡਾ ਸਰੀਰ ਕਈ ਸਿਹਤ ਸਮੱਸਿਆਵਾਂ ਤੋੋਂ ਨਿਜਾਤ ਪਾ ਸਕਦਾ ਹੈ।