‘ਜੋਂਗਾ’ ਜੀਪ ਭਾਰਤੀ ਫੌਜ (Indian Army) ਦਾ ਇਕਲੌਤਾ ਆਫ-ਰੋਡ ਵ੍ਹੀਕਲ ਹੈ ਜੋ ਜਬਲਪੁਰ ਦੇ ਨਾਂ ‘ਤੇ ਬਣਾਈ ਗਈ ਸੀ ਤੇ ਆਪਣੀਆਂ ਖੂਬੀਆਂ ਕਾਰਨ ਇਹ ਫੌਜ ਦੀ ਪਹਿਲੀ ਪਸੰਦ ਬਣ ਗਈ। ਜੋਂਗਾ ਦਾ ਪੂਰਾ ਨਾਂ ਜਬਲਪੁਰ ਆਰਡਨੈਂਸ ਐਂਡ ਗਨ ਕੈਰੇਜ ਅਸੈਂਬਲੀ ਹੈ। ਦੇਸ਼ ਦੀਆਂ 41 ਆਰਡੀਨੈਂਸ ਫੈਕਟਰੀਆਂ ‘ਚ ਜਬਲਪੁਰ ਇਕਲੌਤੀ ਵਾਹਨ ਬਣਾਉਣ ਵਾਲੀ ਫੈਕਟਰੀ ਹੈ ਜਿਸ ਨੂੰ ਜੌਂਗਾ ਜੀਪ ਨੇ ਕਾਫੀ ਪ੍ਰਸਿੱਧੀ ਦਿਵਾਈ ਹੈ।
ਕੱਚੇ ਰਾਹਾਂ ਤੇ ਦੌੜਣ ਵਾਲੀ ਜੋਂਗਾ
ਮੁਸ਼ਕਲ ਅਤੇ ਕੱਚੇ ਰਾਹਾਂ ‘ਤੇ ਦੌੜਨ ਵਾਲੀ ਜੌਂਗਾ ਫੌਜ ਲਈ ਮਹੱਤਵਪੂਰਨ ਵਾਹਨ ਬਣ ਕੇ ਉੱਭਰੀ। ਇਨ੍ਹਾਂ ਗੁਣਾਂ ਨੂੰ ਮੁੱਖ ਰੱਖਦਿਆਂ ਦੋ ਦਹਾਕਿਆਂ ਬਾਅਦ ਮੁੜ ਜੋਂਗਾ ਦਾ ਮੌਡੀਫਾਈਡ ਵਰਜ਼ਨ ਤਿਆਰ ਕੀਤਾ ਜਾ ਰਿਹਾ ਹੈ। ਇਸ ਦੀ ਬੈਠਣ ਦੀ ਸਮਰੱਥਾ ਤੋਂ ਲੈ ਕੇ ਇੰਜਣ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ।
ਮੌਡੀਫਾਈਡ
ਵਾਹਨ ਨਿਰਮਾਣ ਦੇ ਪਲਾਂਟ ‘ਚ ਪਹਿਲੇ ਪੜਾਅ ‘ਚ ਤਿੰਨ ਜੀਪਾਂ ਨੂੰ ਮੌਡੀਫਾਈ ਕੀਤਾ ਜਾ ਰਿਹਾ ਹੈ। ਇਸ ਦੇ ਟਰਾਇਲ ਰਨ ਤੋਂ ਬਾਅਦ ਵੱਡੀ ਖੇਪ ਤਿਆਰ ਕੀਤੀ ਜਾਵੇਗੀ। ਆਟੋਮੇਕਰ ਨੇ 1969 ਤੋਂ 1999 ਤਕ ਫੌਜ ਲਈ ਜੋਂਗਾ ਦਾ ਵੱਡੇ ਪੱਧਰ ‘ਤੇ ਉਤਪਾਦਨ ਕੀਤਾ, ਪਰ ਬਾਅਦ ‘ਚ ਜਿਪਸੀ ਨੇ ਇਸ ਦੀ ਜਗ੍ਹਾ ਲੈ ਲਈ ਸੀ।
ਪ੍ਰਸਿੱਧੀ ਅਜ ਵੀ ਬਰਕਰਾਰ
ਜੋਂਗਾ ਫੌਜ ਦਾ ਮਹੱਤਵਪੂਰਨ ਸਾਰਥੀ ਰਿਹਾ ਹੈ। ਇਹੀ ਕਾਰਨ ਹੈ ਕਿ ਇਸਦੀ ਪ੍ਰਸਿੱਧੀ ਅੱਜ ਵੀ ਬਰਕਰਾਰ ਹੈ। VFJ ਨੂੰ ਸ਼ਕਤੀਮਾਨ ਤੇ ਨਿਸ਼ਾਨ ਟਰੱਕਾਂ ਤੋਂ ਬਾਅਦ ਸਭ ਤੋਂ ਵੱਧ ਪ੍ਰਸਿੱਧੀ ਜੋਂਗਾ ਤੋਂ ਮਿਲੀ ਹੈ। ਇਹ ਫੌਜ ਵਿਚ ਆਮ ਉਦੇਸ਼ ਵਾਹਨ, ਐਂਬੂਲੈਂਸ, ਰੀਕੋਇਲੈਸ ਰਾਈਫਲਾਂ ਲਈ ਬੰਦੂਕ ਕੈਰੀਅਰ ਤੇ ਗਸ਼ਤ ਵਾਹਨ ਵਜੋਂ ਵੱਡੇ ਪੱਧਰ ‘ਤੇ ਖੂਬ ਇਸਤੇਮਾਲ ਕੀਤੀ ਗਈ।
ਮੌਡੀਫਾਈ ਵਰਜ਼ਨ ‘ਚ ਕਈ ਵਿਸ਼ੇਸ਼ਤਾਵਾਂ
ਜੀਪ ਮਾਡਲ ਹੋਣ ਤੋਂ ਇਲਾਵਾ ਇਸ ਵਿਚ ਕਈ ਵਿਸ਼ੇਸ਼ਤਾਵਾਂ ਹਨ, VFJ ਇਨ੍ਹਾਂ ਨੂੰ ਆਧੁਨਿਕ ਯੁੱਗ ‘ਚ ਮੌਡੀਫਾਈ ਵਰਜ਼ਨ ਦੇ ਰੂਪ ਵਿੱਚ ਤਿਆਰ ਕਰਨ ਜਾ ਰਿਹਾ ਹੈ। ਇੰਜਣ ਦੀ ਸਮਰੱਥਾ, ਗਰਾਊਂਡ ਕਲੀਅਰੈਂਸ, ਜੀਪ ਦਾ ਟਾਪ ਅਤੇ ਬੇਅਰਿੰਗਸ ਦੀ ਤਕਨੀਕ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਜੋਂਗਾ ਦਾ ਡਿਜ਼ਾਈਨ, ਇਸ ਦੀ ਕਾਰਜ ਸਮਰੱਥਾ ਤੇ ਟਿਕਾਊ ਬਣਾਉਣ ਦੇ ਨਾਲ ਨਵਾਂ ਵਰਜ਼ਨ ਤਿਆਰ ਕੀਤਾ ਜਾ ਰਿਹਾ ਹੈ।
ਫੌਜ ਤੇ ਨੀਮ ਫ਼ੌਜੀ ਬਲਾਂ ਲਈ ਵਰਤੋਂ
VFJ ਕੋਲ ਜੋਂਗਾ ਤੇ ਹੋਰ ਵਾਹਨਾਂ ਦੇ ਉਤਪਾਦਨ ਅਤੇ ਸਾਂਭ-ਸੰਭਾਲ ਲਈ ਹੁਨਰਮੰਦ ਲੋਕਾਂ ਦੀ ਟੀਮ ਹੈ। ਉਹੀ ਟੀਮ ਤਕਨਾਲੋਜੀ ‘ਤੇ ਕੰਮ ਕਰਦੇ ਹੋਏ ਇਹ ਜਾਪਾਨੀ ਇਸੁਜ਼ੂ ਦਾ ਸਵਦੇਸ਼ੀ ਮਾਡਲ ਤਿਆਰ ਕਰ ਰਹੀ ਹੈ ਜਿਸ ਦੀ ਵਰਤੋਂ ਫੌਜ ਅਤੇ ਨੀਮ ਫ਼ੌਜੀ ਬਲਾਂ ਲਈ ਯੂਟੀਲਿਟੀ ਵਾਹਨਾਂ ‘ਚ ਕੀਤੀ ਜਾਵੇਗੀ।
ਅਜਿਹਾ ਹੋਵੇਗਾ ਜੋਂਗਾ ਦਾ ਮੌਡੀਫਾਈਡ ਵਰਜ਼ਨ
ਪਹਿਲਾਂ ਇਸ ਦੀ ਬੈਠਣ ਦੀ ਸਮਰੱਥਾ ਛੇ ਸੀਟਰ ਸੀ ਜਿਸ ਨੂੰ ਮੌਡੀਫਾਈ ਕਰ ਕੇ ਅੱਠ ਸੀਟਰ ਕੀਤਾ ਜਾਵੇਗਾ। ਇੰਜਣ ਦੀ ਪਾਵਰ ਸਮਰੱਥਾ ਨੂੰ ਵਧਾਇਆ ਜਾ ਰਿਹਾ ਹੈ, ਨਾਲ ਹੀ ਤਕਨਾਲੋਜੀ ‘ਚ ਬੁਨਿਆਦੀ ਸੁਧਾਰ ਕੀਤੇ ਜਾ ਰਹੇ ਹਨ। ਇਸ ਦਾ ਡਿਜ਼ਾਈਨ ਹੁਣ ਪੂਰੀ ਤਰ੍ਹਾਂ ਸਵਦੇਸ਼ੀ ਬਣਾ ਦਿੱਤਾ ਗਿਆ ਹੈ। ਪਹਿਲਾ ਵਾਹਨ ਨਿਰਮਾਤਾ ਨੇ ਨਿਸ਼ਾਨ ਕੰਪਨੀ ਤੋਂ ਲਿਆ ਸੀ, ਜਿਸ ਦਾ ਜੋਂਗਾ ਵਿਚ ਬੀਐੱਸ-6 ਦੇ 150 ਐੱਚਪੀ ਦਾ ਹੈਵੀ ਇੰਜਣ ਵਰਤਿਆ ਜਾ ਰਿਹਾ ਹੈ। ਮੱਧਮ ਅਕਾਰ ਦਾ ਆਫ ਰੋਡ ਵਾਹਨ। ਤਿੰਨ ਸਪੀਡ, ਮੈਨੁਅਲ ਗਿਅਰ ਬੌਕਸ।