ਸ਼ਿਖਰ ਧਵਨ ਨੇ ਕ੍ਰਿਕਟ ਤੋਂ ਲਿਆ ਸੰਨਿਆਸ

ਹੁਣ ਕ੍ਰਿਕਟ ਦੀ ਪਿੱਚ ‘ਤੇ ਨਜ਼ਰ ਨਹੀਂ ਆਉਣਗੇ ਸ਼ਿਖਰ ਧਵਨ  ਸ਼ਿਖਰ ਧਵਨ ਦਾ ਪ੍ਰਸੰਸਕਾਂ ਨੂੰ ਭਾਵੁਕ ਸੁਨੇਹਾ ‘ਮੈਂ ਅਣਗਿਣਤ ਯਾਦਾਂ ਲੈ ਕੇ ਜਾ ਰਿਹਾ ਹਾਂ’ ‘ਪਿਆਰ ਅਤੇ ਸਮਰਥਨ ਲਈ ਤੁਹਾਡਾ ਧੰਨਵਾਦ!’ ‘ਕਹਾਣੀ ‘ਚ ਅੱਗੇ ਵੱਧਣ ਲਈ ਪੰਨੇ ਪਲਟਨਾ ਜ਼ਰੂਰੀ’ ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਤੇ ਘਰੇਲੂ ਕ੍ਰਿਕਟ ਨੂੰ ਕਿਹਾ ਅਲਵਿਦਾ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸ਼ਿਖਰ ਧਵਨਨੇ ਅੰਤਰਰਾਸ਼ਟਰੀ ਕ੍ਰਿਕਟ ਅਤੇ ਘਰੇਲੂ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ ਸ਼ਿਖਰ ਧਵਨ ਨੇ ਆਪਣੇ ਐਕਸ ਅਕਾਊਂਟ ਤੋਂ ਵੀਡੀਓ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਸ਼ਿਖਰ ਨੇ ਲਿਖਿਆ, ਮੈਂ ਆਪਣੇ ਕ੍ਰਿਕਟ ਸਫਰ ਦੇ ਇਸ ਚੈਪਟਰ ਨੂੰ ਖਤਮ ਕਰ ਰਿਹਾ ਹਾਂ। ਇਸ ਲਈ ਮੈਂ ਆਪਣੇ ਨਾਲ ਅਣਗਿਣਤ ਯਾਦਾਂ ਲੈ ਕੇ ਜਾ ਰਿਹਾ ਹਾਂ। ਪਿਆਰ ਅਤੇ ਸਮਰਥਨ ਲਈ ਧੰਨਵਾਦ! ਜ਼ਿਕਰ ਏ ਖਾਸ ਹੈ ਕਿ 2010 ਵਿੱਚ, ਧਵਨ ਨੂੰ ਆਸਟਰੇਲੀਆ ਦੇ ਖਿਲਾਫ ਵਨਡੇ ਵਿੱਚ ਭਾਰਤ ਲਈ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਦਾ ਮੌਕਾ ਮਿਲਿਆ। ਸਾਲ 2011 ਵਿੱਚ, ਉਸਨੇ ਟੀ-20 ਵਿੱਚ ਅਤੇ 2013 ਵਿੱਚ ਟੈਸਟ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ।

2013 ਧਵਨ ਦੇ ਕਰੀਅਰ ਦਾ ਸਭ ਤੋਂ ਵਧੀਆ ਸਾਲ ਰਿਹਾ। ਜਦੋਂ ਉਸ ਨੇ 26 ਵਨਡੇ ਮੈਚਾਂ ਵਿੱਚ 1162 ਦੌੜਾਂ ਬਣਾਈਆਂ ਸਨ। ਇਸੇ ਸਾਲ ਚੈਂਪੀਅਨਜ਼ ਟਰਾਫੀ ‘ਚ ਧਵਨ ਨੇ 5 ਮੈਚਾਂ ‘ਚ 363 ਦੌੜਾਂ ਬਣਾਈਆਂ ਸਨ। ਭਾਰਤ ਇਸ ਸਾਲ ਤੀਜੀ ਵਾਰ ਆਈਸੀਸੀ ਟੂਰਨਾਮੈਂਟ ਦਾ ਚੈਂਪੀਅਨ ਬਣਿਆ। ਇਸ ਤੋਂ ਬਾਅਦ ਧਵਨ ਨੂੰ ਟੀਮ ‘ਚ ਮੌਕੇ ਮਿਲਦੇ ਰਹੇ। ਲੇਕਿਨ ਸ਼ਿਖਰ ਪਿਛਲੇ ਡੇਢ ਸਾਲ ਤੋਂ ਟੀਮ ਇੰਡੀਆ ਤੋਂ ਬਾਹਰ ਸਨ। ਧਵਨ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 10 ਦਸੰਬਰ 2022 ਨੂੰ ਬੰਗਲਾਦੇਸ਼ ਵਿਰੁੱਧ ਖੇਡਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਦੇ ਵੀ ਟੀਮ ਇੰਡੀਆ ‘ਚ ਮੌਕਾ ਨਹੀਂ ਮਿਲਿਆ।ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਟੀਮ ਇੰਡੀਆ ਦੇ ਗੱਬਰ ਵਜੋਂ ਜਾਣੇ ਜਾਂਦੇ ਸ਼ਿਖਰ ਧਵਨ ਜਲਦ ਹੀ ਟੀਮ ‘ਚ ਵਾਪਸੀ ਕਰਨਗੇ ਪਰ ਹੁਣ ਸ਼ਿਖਰ ਧਵਨ ਨੇ ਖੁਦ ਸੰਨਿਆਸ ਦਾ ਫੈਸਲਾ ਲੈ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਸਾਂਝਾ ਕਰੋ

ਪੜ੍ਹੋ

ਪ੍ਰਧਾਨ ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਵੱਲੋਂ

*ਬਜ਼ੁਰਗਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦਾ ਲਿਆ ਜਾਇਜ਼ਾ...