ਹੈਦਰਾਬਾਦ 22 ਅਗਸਤ ਕੰਪਨੀ ਗੂਗਲ ਇਸ ਵਾਰ ਆਪਣੇ ਸਭ ਤੋ ਵੱਡੇ ਲਾਂਚ ਇਵੈਂਟ Made by Google ਨੂੰ ਅੱਜ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ। ਕੰਪਨੀ ਨੇ ਇਸ ਇਵੈਂਟ ਨੂੰ ਦੋ ਮਹੀਨੇ ਪਹਿਲਾ ਹੀ ਸ਼ਡਿਊਲ ਕਰ ਦਿੱਤਾ ਸੀ। ਗੂਗਲ ਦਾ ਇਹ ਇਵੈਂਟ ਅੱਜ ਰਾਤ 10:30 ਵਜੇ ਸ਼ੁਰੂ ਹੋ ਰਿਹਾ ਹੈ। ਇਸ ਇਵੈਂਟ ‘ਚ ਕੰਪਨੀ ਆਪਣੇ ਗ੍ਰਾਹਕਾਂ ਲਈ ਪਿਕਸਲ 9 ਸੀਰੀਜ਼ ਨੂੰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਸੀਰੀਜ਼ ‘ਚ Google Pixel 9, Pixel 9 Pro, Pixel 9 Pro XL, ਅਤੇ Pixel 9 Pro Fold ਸਮਾਰਟਫੋਨ ਪੇਸ਼ ਕੀਤੇ ਜਾਣਗੇ। ਕੰਪਨੀ ਨੇ ਲਾਂਚ ਤੋਂ ਪਹਿਲਾ ਇਸ ਸੀਰੀਜ਼ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਤਰ੍ਹਾਂ ਦੇਖੋ Made by Google ਇਵੈਂਟ: ਗੂਗਲ ਦੇ ਇਸ ਇਵੈਂਟ ਨੂੰ ਗੂਗਲ ਦੇ ਅਧਿਕਾਰਿਤ Youtube ਚੈਨਲ ‘ਤੇ ਦੇਖਿਆ ਜਾ ਸਕੇਗਾ। ਇਸ ਤੋਂ ਇਲਾਵਾ, ਗੂਗਲ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਇਵੈਂਟ ਤੋਂ ਬਾਅਦ ਕੰਪਨੀ ਵੱਲੋ ਆਫ਼ਟਰ ਪਾਰਟੀ ਰੱਖੀ ਗਈ ਹੈ। ਇਸ ਪਾਰਟੀ ਨੂੰ ਵੀ ਕੰਪਨੀ ਵੱਲੋ ਲਾਈਵਸਟ੍ਰੀਮ ਕੀਤਾ ਜਾਵੇਗਾ।
Google Pixel 9 ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ‘ਚ 6.3 ਇੰਚ ਦੀ ਡਿਸਪਲੇ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ ‘ਤੇ ਫੋਨ ‘ਚ G4 ਚਿਪਸੈੱਟ ਦਿੱਤੀ ਜਾ ਸਕਦੀ ਹੈ।
Google Pixel 9 ਸਮਾਰਟਫੋਨ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਨੂੰ 65,000 ਰੁਪਏ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਨੂੰ ਬਲੈਕ, ਲਾਈਟ ਗ੍ਰੇ, ਪੋਰਸਿਲੇਨ ਅਤੇ ਗੁਲਾਬੀ ਕਲਰ ਆਪਸ਼ਨਾਂ ਨਾਲ ਪੇਸ਼ ਕੀਤਾ ਜਾਵੇਗਾ।
Pixel 9 Pro and Pixel 9 Pro XL ਦੇ ਫੀਚਰਸ: ਇਨ੍ਹਾਂ ਦੋਨੋ ਫੇਨਾਂ ‘ਚ G4 ਚਿਪਸੈੱਟ ਦਿੱਤੀ ਜਾ ਸਕਦੀ ਹੈ। ਇਨ੍ਹਾਂ ਸਮਾਰਟਫੋਨਾਂ ਨੂੰ 15GB ਰੈਮ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। Pixel 9 Pro and Pixel 9 Pro XL ‘ਚ 4,558mAh ਅਤੇ 4942mAh ਦੀ ਬੈਟਰੀ ਮਿਲ ਸਕਦੀ ਹੈ।
Pixel 9 Pro and Pixel 9 Pro XL ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਨ੍ਹਾਂ ਦੋਨਾਂ ਫੋਨਾਂ ਨੂੰ 1.17 ਲੱਖ ਰੁਪਏ ਦੇ ਨਾਲ ਪੇਸ਼ ਕੀਤਾ ਜਾ ਸਕਦੇ ਹਨ।
*Realme 13 ਸੀਰੀਜ਼ ਦਾ ਟੀਜ਼ਰ ਆਇਆ ਸਾਹਮਣੇ, ਜਲਦ ਹੋਵੇਗੀ ਲਾਂਚ, ਕੀਮਤ 20 ਹਜ਼ਾਰ ਤੋਂ ਘੱਟ – Realme 13 Series Launch Date
*ਵਟਸਐਪ ਯੂਜ਼ਰਸ ਲਈ ਆ ਰਿਹਾ ਨਵਾਂ ਫੀਚਰ, ਗਰੁੱਪ ਨਾਲ ਜੁੜਨ ਤੋਂ ਪਹਿਲਾ ਹੀ ਮਿਲ ਜਾਵੇਗੀ ਜਾਣਕਾਰੀ – WhatsApp Group Descriptions Feature
*ਸਤੰਬਰ ਮਹੀਨੇ ਬਲੈਕਲਿਸਟ ਕੀਤੇ ਜਾਣਗੇ ਇਹ ਸਿਮ ਕਾਰਡ, ਸਪੈਮ ਕਾਲਾਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਵਿੱਚ ਹੈ ਸਰਕਾਰ – SIM Card New Rules
Google Pixel 9 Pro Fold ਹੋਵੇਗਾ ਲਾਂਚ: ਇਸ ਇਵੈਂਟ ‘ਚ ਕੰਪਨੀ Google Pixel 9 Pro Fold ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਹ ਪਹਿਲੀ ਵਾਰ ਹੋਵੇਗਾ ਕਿ Google Pixel 9 Pro Fold ਨੂੰ ਭਾਰਤ ‘ਚ ਲਾਂਚ ਕੀਤਾ ਜਾਵੇਗਾ। ਗੂਗਲ ਇੰਡੀਆਂ ਵੱਲੋ ਇਸ ਡਿਵਾਈਸ ਨੂੰ ਲੈ ਕੇ ਪੋਸਟ ਕੀਤਾ ਗਿਆ ਹੈ। Google Pixel 9 Pro Fold ਸਮਾਰਟਫੋਨ ‘ਚ 8 ਇੰਚ ਦੀ ਮੇਨ ਡਿਸਪਲੇ ਅਤੇ 6.3 ਇੰਚ ਦਾ ਕਵਰ ਡਿਸਪਲੇ ਮਿਲ ਸਕਦਾ ਹੈ। ਇਸ ਫੋਨ ‘ਚ 4942mAh ਦੀ ਬੈਟਰੀ ਦਿੱਤੀ ਸਕਦੀ ਹੈ। ਇਸ ਸਮਾਰਟਫੋਨ ਨੂੰ 128GB, 256GB ਅਤੇ 512GB ਸਟੋਰੇਜ ਆਪਸ਼ਨਾਂ ਦੇ ਨਾਲ ਲਿਆਂਦਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ ਦੇ ਬੈਕ ਪੈਨਲ ‘ਤੇ 48MP ਦਾ ਵਾਈਡ ਐਂਗਲ ਪ੍ਰਾਈਮਰੀ ਕੈਮਰਾ, 10.5MP ਦਾ ਅਲਟ੍ਰਾ ਐਂਗਲ ਕੈਮਰਾ ਅਤੇ 10.8MP ਦਾ ਟੈਲੀਫੋਟੋ ਕੈਮਰਾ ਮਿਲ ਸਕਦਾ ਹੈ। ਸੈਲਫ਼ੀ ਲਈ ਇਸ ਫੋਨ ‘ਚ 10MP ਦਾ ਕੈਮਰਾ ਮਿਲ ਸਕਦਾ ਹੈ।
Google Pixel 9 Pro Fold ਦੀ ਕੀਮਤ: Google Pixel 9 Pro Fold ਸਮਾਰਟਫੋਨ ਨੂੰ ਭਾਰਤ ‘ਚ 1.75 ਲੱਖ ਰੁਪਏ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।