ਕਹਾਣੀ/ਦਿਆਲੂ ਰੋਜ਼ੀ/ਜਪੁਜੀ ਕੌਰ

ਜਪੁਜੀ ਕੌਰ

ਦਿਆਲੂ ਕੁੜੀ
ਇੱਕ ਵਾਰ ਇੱਕ ਕੁੜੀ ਸੀ, ਉਸਦਾ ਨਾਂ ਰੋਜ਼ੀ ਸੀ।ਉਹ ਬਹੁਤ ਗ਼ਰੀਬ ਸੀ।ਇੱਕ ਦਿਨ ਉਸ ਦੇ ਪਿਤਾ ਨੇ ਉਸ ਨੂੰ ਪੈਸੇ ਕਮਾ ਕੇ ਲਿਆਉਣ ਲਈ ਕਿਹਾ।ਉਹ ਆਪਣੇ ਪਿਤਾ ਦਾ ਕਹਿਣਾ ਮੰਨ ਕੇ ਪੈਸੇ ਕਮਾਉਣ ਚਲੇ ਗਈ। ਪਹਿਲਾਂ ਰਸਤੇ ਵਿੱਚ ਉਸਨੂੰ ਇੱਕ ਰੁੱਖ ਮਿਲਿਆ।ਰੁੱਖ ਨੇ ਉਸ ਤੋਂ ਪਾਣੀ ਮੰਗਿਆ।ਰੋਜ਼ੀ ਨੇ ਉਸ ਨੂੰ ਪਾਣੀ ਦੇ ਦਿੱਤਾ ਅਤੇ ਫਿਰ ਅੱਗੇ ਚੱਲ ਪਈ।ਅੱਗੇ ਜਾ ਕੇ ਉਸਨੂੰ ਇੱਕ ਕੁੱਤਾ ਮਿਲ਼ਿਆ। ਕੁੱਤਾ ਬਹੁਤ ਗੰਦਾ ਸੀ। ਰੋਜ਼ੀ ਨੇ ਆਪਣੇ ਕੱਪੜਿਆਂ ਦੀ ਪਰਵਾਹ ਕੀਤੇ ਬਿਨਾਂ ਉਸ ਨੂੰ ਨਹਾ- ਧੁਆ ਕੇ ਸਾਫ਼ ਕਰ ਦਿੱਤਾ ਅਤੇ ਫਿਰ ਅੱਗੇ ਚਲੇ ਗਈ।ਅੱਗੇ ਜਾ ਕੇ ਉਸਨੂੰ ਇੱਕ ਮਹਿਲ ਦਿਖਾਈ ਦਿੱਤਾ।ਉਹ ਉਸ ਮਹਿਲ ਦੇ ਅੰਦਰ ਚਲੇ ਗਈ।ਅੰਦਰ ਉਸ ਨੂੰ ਦੋ ਰਾਜਕੁਮਾਰੀਆਂ ਮਿਲ਼ੀਆਂ।ਉਸਨੇ ਰਾਜਕੁਮਾਰੀਆਂ ਨੂੰ ਪੁੱਛਿਆ,”ਕੀ ਉਹ ਉਥੇ ਰਹਿ ਸਕਦੀ ਹੈ?” ਰਾਜਕੁਮਾਰੀਆਂ ਨੇ ਰੋਜ਼ੀ ਨੂੰ ਕਿਹਾ ਕਿ ਜੇਕਰ ਓਹੋਇਸ ਮਹਿਲ ਵਿੱਚ ਰਹਿਣਾ ਚਾਹੁੰਦੀ ਹੈ ਤਾਂ ਉਸਨੂੰ ਇਸ ਸਾਰੇ ਮਹਿਲ ਦੀ ਸਾਫ਼-ਸਫ਼ਾਈ ਕਰਨੀ ਪਏਗੀ ਅਤੇ ਉਹ ਮਹਿਲ ਦੇ ਗੇਟ ਕੋਲ਼ ਬਣੇ ਇੱਕ ਕਮਰੇ ਦੇ ਵਿੱਚ ਹੀ ਰਹੇਗੀ,ਮਹਿਲ ਵਿੱਚ ਨਹੀਂ ਆਏਗੀ। ਰੋਜ਼ੀ ਉਹਨਾਂ ਦੀ ਗੱਲ ਮੰਨ ਗਈ ਤੇ ਉਹ ਹਰ ਰੋਜ਼ ਸਾਰੇ ਮਹਿਲ ਦੀ ਦਿਲ ਲਗਾ ਕੇ ਚੰਗੀ ਤਰ੍ਹਾਂ ਸਫ਼ਾਈ ਕਰਦੀ।ਪਰ ਉਹ ਉਹਨਾਂ ਰਾਜਕੁਮਾਰੀਆਂ ਦੇ ਕਮਰੇ ਵਿੱਚ ਨਹੀਂ ਜਾਂਦੀ ਸੀ। ਉਹ ਰਾਜਕੁਮਾਰੀਆਂ ਦੀ ਹਰ ਗੱਲ ਮੰਨਦੀ ਸੀ।ਇੰਞ ਹੀ ਕਈ ਸਾਲ ਬੀਤ ਗਏ। ਇੱਕ ਦਿਨ ਰੋਜ਼ੀ ਨੇ ਰਾਜਕੁਮਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਵਾਪਸ ਜਾਣਾ ਚਾਹੁੰਦੀ ਹੈ।ਜਾਂਦੇ ਹੋਏ ਰਾਜਕੁਮਾਰੀਆਂ ਨੇ ਉਸ ਨੂੰ ਬਹੁਤ ਸਾਰੇ ਹੀਰੇ ਤੇ ਮੋਤੀ ਦਿੱਤੇ। ਰੋਜ਼ੀ ਖ਼ੁਸ਼ੀ-ਖ਼ੁਸ਼ੀ ਵਾਪਸ ਆਪਣੇ ਘਰ ਵੱਲ ਚੱਲ ਪਈ। ਜਾਂਦੇ ਸਮੇਂ ਰਸਤੇ ਵਿੱਚ ਉਸ ਨੂੰ ਉਹੀ ਕੁੱਤਾ ਦਿਸਿਆ। ਉਸ ਦੇ ਗਲੇ ਵਿੱਚ ਸੋਨੇ ਦਾ ਪਟਾ ਸੀ ।ਕੁੱਤੇ ਨੇ ਉਸ ਨੂੰ ਕਿਹਾ ਕਿ ਉਹ ਇਹ ਸੋਨੇ ਦਾ ਪਟਾ ਲੈ ਲਵੇ। ਰੋਜ਼ੀ ਸੋਨੇ ਦਾ ਪਤਾ ਉਤਾਰ ਕੇ ਅੱਗੇ ਚੱਲ ਪਈ।ਅੱਗੇ ਜਾ ਕੇ ਉਸਨੂੰ ਉਹੀ ਰੁੱਖ ਮਿਲ਼ਿਆ।ਰੁੱਖ ਨੇ ਉਸ ਨੂੰ ਆਪਣੇ ਉੱਤੋਂ ਫਲ਼ ਲੈਣ ਵਾਸਤੇ ਕਿਹਾ।ਰੋਜ਼ੀ ਨੇ ਬਹੁਤ ਸਾਰੇ ਫਲ਼ ਲੈ ਲਏ ਤੇ ਫਿਰ ਜਦੋਂ ਆਪਣੇ ਘਰ ਪਹੁੰਚੀ ਤਾਂ ਉਸ ਨੇ ਸਾਰੀ ਕਹਾਣੀ ਆਪਣੇ ਪਿਤਾ ਨੂੰ ਸੁਣਾਈ।ਫਿਰ ਉਸਦੇ ਪਿਤਾ ਜੀ ਨੇ ਉਸ ਨੂੰ ਬਹੁਤ ਪਿਆਰ ਕੀਤਾ।
ਸਿੱਖਿਆ : ਸਾਨੂੰ ਸਭ ਦੇ ਕੰਮ ਆਉਣਾ ਚਾਹੀਦਾ ਹੈ

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...