ਫ਼ਰੀਦਕੋਟ/ ਸੁਰਿੰਦਰ ਮਚਾਕੀ
ਪੰਜਾਬ ਸਰਕਾਰ ਵੱਲੋ ਛੇਵੇ ਤਨਖ਼ਾਹ ਕਮਿਸ਼ਨ ਦੀ ਸਿਫਾਰਸ਼ ਦੇ ਹਵਾਲੇ ਨਾਲ ਸਰਕਾਰੀ ਡਾਕਟਰ ਤੇ ਮੈਡੀਕਲ ਅਧਿਆਪਕਾਂ ਦਾ ਐਨ ਪੀ ਏ 25ਤੋ ਘਟਾਕੇ 20 ਫੀਸਦ ਕਰਨ ਤੇ ਇਸ ਨੂੰ ਵੀ ਮੁੱਢਲੀ ਤਨਖ਼ਾਹ ਨਾਲੋ ਤੋੜਨ ਦੇ ਜਾਰੀ ਨੋਟੀਫਿਕੇਸ਼ਨ ਤੋ ਖਫ਼ਾ ਸੂਬੇ ਦੇ ਸਰਕਾਰੀ ਮੈਡੀਕਲ, ਆਯੂਰਵੈਦਿਕ ਤੇ ਡੈਟਲ ਕਾਲਜ ਦੇ ਅਧਿਆਪਕਾਂ ਦੇ ਨਾਲ ਨਾਲ ਇਥੋ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰ ਅਧਿਆਪਕ ਵੀ ਨਿਰੰਤਰ ਹੜਤਾਲ ‘ਤੇ ਹਨ। ਇਸ ਕਾਰਨ ਮਰੀਜ਼ਾਂ ਦੇ ਇਲਾਜ ਲਈ ਓ ਪੀ ਡੀ ਸੇਵਾਵਾਂ ਮੁਕੰਮਲ ਬੰਦ ਹਨ ਤੇ ਐਮ ਬੀ ਬੀ ਐਸ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀਆਂ ਕਲਾਸਾਂ ਵੀ ਨਹੀ ਲਗਾਈਆਂ ਜਾ ਰਹੀਆਂ। ਮੈਡੀਕਲ ਟੀਚਰਜ਼ ਐਸੋਸੀਏਸ਼ਨ ਵੱਲੋ ਇਸ ਸਬੰਧੀ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ ਜਿਸ ਨੂੰ ਸੰਬੋਧਨ ਕਰਦਿਆ ਐਸੋਸੀਏਸ਼ਨ ਪ੍ਰਧਾਨ ਪ੍ਰੋ ਡਾ ਚੰਦਨਪ੍ਰੀਤ ਕੌਰ ਨੇ ਕਿਹਾ ਐਨ ਪੀ ਏ ਉਨ੍ਹਾਂ ਲਈ ਜਰੂੂੂਰੀ ਪਰ ਇਸ ਲਈ ਹੜਤਾਲ ਕਰਨੀ ਉਨ੍ਹਾਂ ਦੀ ਮਜ਼ਬੂਰੀ ਬਣ ਗਈ ਹੈ। ਵਾਰ ਵਾਰ ਯਤਨ ਕਰਨ ਦੇ ਬਾਵਜੂਦ ਸਰਕਾਰ ਕਿਸੇ ਸਟੇਜ ‘ਤੇ ਵੀ ਉਨ੍ਹਾਂ ਦੀ ਸੁਣਵਾਈ ਨਹੀ ਕਰ ਰਹੀ । ਇਸ ਕਰਕੇ ਨਾ ਚਾਹੁੰਦਿਆ ਉਨ੍ਹਾਂ ਨੂੰ ਮਰੀਜਾਂ ਦਾ ਇਲਾਜ ਛੱਡ ਕੇ ਹੜਤਾਲ ‘ਤੇ ਜਾਣਾ ਪਿਆ ਹੈ। ਉਨ੍ਹਾਂ ਐਨ ਪੀ ਏ ਬਾਰੇ ਖੜ੍ਹੇ ਕੀਤੇ ਜਾ ਰਹੇ ਭਰਮ ਭੁਲੇਖੇ ਦੂਰ ਕਰਦਿਆ ਆਖਿਆ ਕਿ ਇਹ ਮਹਿਜ ਨਿਜੀ ਪ੍ਰੈਕਟਿਸ ਨਾ ਕਰਨ ਦੇ ਇਵਜਾਨੇ ਵਿੱਚ ਮਿਲਿਆ ਭੱਤਾ ਹੀ ਨਹੀ ਸਗੋ ਇਸ ਦਾ ਘੇਰਾ ਤੇ ਅਰਥ ਬੜੇ ਵਸੀਹ ਹਨ। ਉਨ੍ਹਾਂ ਜ਼ੋਰ ਦੇ ਕਿ ਕਿਹਾ ਕਿ ਡਾਕਟਰ ਬਣਨ ਲਈ ਉਮਰ ਦੇ ਗਿਆਰਾਂ ਬਾਰ੍ਹਾਂ ਵਰ੍ਹੇ ਗਾਲਣ ਤੇ ਹਫ਼ਤੇ ਦੇ ਸੱਤੇ ਦਿਨ ਚੌਵੀ ਘੰਟੇ ਡਿਊਟੀ ਕਰਨ ਤੇ ਨਿਰਧਰਤ ਜ਼ੁੰਮੇਵਾਰੀਆਂ ਤੋ ਇਲਾਵਾ ਬਹੁਤ ਸਾਰੀਆਂ ਹੋਰ ਵਿਭਾਗੀ ਜ਼ੁੰਮੇਵਾਰੀਆਂ ਹੁੰਦਿਆਂ ਹਨ ਜਿਹੜੀਆਂ ਉਹ ਨਿਭਾਉਦੇ ਹਨ। ਉਨ੍ਹਾਂ ਦੇ ਇਵਜਾਨੇ ਤੇ ਹੌਸਲਾਅਫਜਾਈ ਵਜੋ ਇਹ ਭੱਤਾ ਦਿਤਾ ਜਾਂਦਾ ਹੈ। ਜਨਰਲ ਸਕੱਤਰ ਡਾ ਅਮਰਦੀਪ ਬੋਪਾਰਾਏ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ , ਮਲੇਰਕੋਟਲੇ ਸਮੇਤ ਪੰਜਾਬ ਵਿੱਚ 4 ਮੈਡੀਕਲ ਕਾਲਜ ਖੋਲ੍ਹਣ ਦਾ ਸੁਆਗਤ ਕਰਦਿਆ ਸੁਆਲ ਉਠਾਇਆ ਕਿ ਪੰਜਾਬ ਦੇ ਸਰਕਾਰੀ ਕਾਲਜ ਤਾਂ ਪਹਿਲਾ ਹੀ ਫੈਕਲਟੀ ਦੇ ਗੰਭੀਰ ਸੰਕਟ ਚੋ ਲੰਘ ਰਹੇ ਹਨ ਤਾਂ ਇਨ੍ਹਾਂ ਕਾਲਜਾਂ ਵਾਸਤੇ ਸਰਕਾਰ ਫੈਕਲਟੀ ਕਿਥੋ ਆਏਗੀ ? ਉਨ੍ਹਾਂ ਜਲੰਧਰ ਦੇ ਕਾਲਜ ਦੀ ਮਿਸਾਲ ਦਿੰਦਿਆ ਕਿਹਾ ਕਿ ਵਖ ਵਖ ਸਰਕਾਰੀ ਤਜਰਬਿਆ ਦੇ ਬਾਵਜੂਦ ਇਹ ਕਾਲਜ ਗੰਭੀਰ ਸੰਕਟ ਵਿੱਚ ਹੈ। ਉਨ੍ਹਾਂ ਸਪਸ਼ਟ ਦੋਸ਼ ਲਾਇਆ ਕਿ ਐਨ ਪੀ ਏ ਦੇ ਨਵੇ ਫਾਰਮੂਲੇ ਨਾਲ ਮੈਡੀਕਲ ਅਫਸਰ ਦੀ 15ਤੋ 20 ਹਜ਼ਾਰ ਮਹੀਨਾ ਤਨਖ਼ਾਹ ਘਟਦੀ ਹੈ ਦਰਜਾ ਬ ਦਰਜਾ ਇਹ ਸਭ ਦੀ ਘਟਦੀ ਹੈ। ਇਸ ਨੇ ਫੈਕਲਟੀ ਦੀ ਉਪਲੰਬਧਾ ਹੋਰ ਘਟਾਉਣੀ ਹੈ। ਉਨ੍ਹਾਂ ਡਾਕਟਰਾਂ, ਸਿਹਤ ਵਿਗਿਆਨੀਆਂ ਸਮੇਤ ਮੁਲਕ ਤੇ ਵਿਸ਼ੇਸ਼ ਕਰਕੇ ਪੰਜਾਬ ਵਿੱਚੋ ਬ੍ਰੇਨ ਡ੍ਰੇਨ ਨੂੰ ਇਸ ਨਾਲ ਜੋੜਦਿਆ ਸੁਆਲ ਉਠਾਇਆ ਜਦੋ ਹੁਨਰ ਮੁਤਾਬਕ ਆਰਥਕ ਪੈਕੇਜ ਨਾ ਮਿਲੇ ਚੇਬਣਦਾ ਮਾਣ ਤਾਣ ਵੀ ਨਾ ਮਿਲੇ ਫਿਰ ਬ੍ਰੇਨ ਡ੍ਰੇਨ ਕਿਉ ਨਾ ਹੋਵੇਗਾ ?
ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਮੁੜ ਅਪੀਲ ਕਰਦੇ ਹਾਂ ਕਿ ਐੱਨਪੀਏ ਵਧਾ ਕੇ 25 ਫੀਸਦ ਕੀਤਾ ਜਾਵੇ ਅਤੇ ਉਸ ਨੂੰ ਬੇਸਿਕ ਪੇ ਨਾਲ ਜੋੜਿਆ ਜਾਵੇ ਨਹੀਂ ਤਾਂ ਅਸੀਂ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ । ਡਾ ਸੰਜੇ ਗੁਪਤਾ ਨੇ ਕਿਹਾ ਬਾਕੀ ਸਾਡਾ ਐੱਨਪੀਏ ਘਟਾ ਕੇ ਸਰਕਾਰ ਨੇ ਸਾਡੀ ਪਿੱਠ ਚ ਛੁਰਾ ਘੋਪਿਆ ਹੈ , ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਇਸ ਵਿੱਚ ਆਰਥਕ ਘਾਟਾ ਬਹੁਤ ਜ਼ਿਆਦਾ ਪੈਦਾ ਹੈ ਅਤੇ ਆਉਣ ਵਾਲੀਆਂ ਪੀਡ਼੍ਹੀਆਂ ਇਸ ਨਾਲ ਖਰਾਬ ਹੋਣਗੀਆਂ । ਡਾ ਪ੍ਰਦੀਪ ਗਰਗ ਐੱਚ ਓ ਡੀ ਰੇਡੀਓਥੈਰੇਪੀ ਨੇ ਕਿਹਾ ਕਿ ਸਰਕਾਰ ਹਮੇਸ਼ਾ ਹੀ ਮੁਲਾਜ਼ਮਾਂ ਨਾਲ ਧੱਕਾ ਕਰਦੀ ਆਈ ਹੈ ਪਰ ਐੱਨ ਪੀ ਏ ਘਟਾ ਕੇ ਕੇ ਉਸ ਨੇ ਮਰੀਜ਼ਾਂ ਦਾ ਬਾਰੇ ਕੁਝ ਵੀ ਨਹੀਂ ਸੋਚਿਆ ਹੈ । ਸਾਰੀ ਉਮਰ ਡਾਕਟਰਾਂ ਦੀ ਪੜ੍ਹਾਈ ਵਿੱਚ ਨਿਕਲ ਜਾਂਦੀ ਹੈ ਅਤੇ ਜਦੋਂ ਸੁਫਨੇ ਸਾਕਾਰ ਹੋਣ ਦਾ ਵੇਲਾ ਆਉਂਦਾ ਹੈ ਤਾਂ ਸਰਕਾਰਾਂ ਹਕੀ ਤਨਖ਼ਾਹ ਦੇਣ ਵੀ ਆਪਣਾ ਹੱਥ ਘੁੱਟ ਲੈਂਦੀਆਂ ਹਨ । ਡਾ ਸਰਿਤਾ ਜੋ ਕੇ ਪੈਥਾਲੋਜੀ ਦੇ ਪ੍ਰੋਸੈਸਰ ਐਂਡ ਹੈੱਡ ਹਨ ਨੇ ਪੈਨਸ਼ਨ ਦਾ ਮਹਤੱਵਪੂਰਨ ਮੁੱਦਾ ਉਠਾਉਦਿਆ ਕਿਹਾ ਕਿ 1 ਜਨਵਰੀ2004 ਤੋ ਬਾਅਦ ਭਰਤੀ ਡਾਕਟਰ ਤੇ ਫੈਕਲਟੀ ਅਧਿਆਪਕਾਂ ‘ਤੇ ਪੁਰਾਣੀ ਪੈਨਸ਼ਨ ਲਾਗੂ ਨਾ ਹੋਣ ਕਰਕੇ ਉਨ੍ਹਾਂ ਦਾ ਬੁਢਾਪਾ ਪਹਿਲਾ ਹੀ ਆਰਥਕ ਤੌਰ ‘ਤੇ ਸੁਰੱਖਅਤ ਨਹੀ ਰਿਹਾ ਤੇ ਐਨ ਪੀ ਏ ਘਟਾ ਕੇ ਤੇ ਇਸ ਨੂੰ ਮੁੱਢਲੀ ਤਨਖ਼ਾਹ ਨਾਲੋ ਤੋੜਨ ਕੇ ਸਰਕਾਰ ਨੇ ਵੱਡੀ ਆਰਥਕ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਪੈਸ਼ਲਿਸਟ ਤੇਸੁਪਰ ਸਪੈਸ਼ਲਿਸਟ ਫੈਕਲਟੀ ਦੀ ਘਾਟ ਦਾ ਨਾਲ ਜੂਝ ਰਹੇ ਮੈਡੀਕਲ ਕਾਲਜਾਂ ਦਾ ਸੰਕਟ ਹੋਰ ਡੂੰਘਾ ਹੋਵੇਗਾ। ਇਸ ਦਾ ਡਾਕਟਰੀ ਵਿਦਿਆ ਦੇ ਮਿਆਰ ‘ਤੇ ਮਾੜਾ ਅਸਰ ਹੋਵੇਗਾ। ਕੌਮੀ ਤੇ ਕੌਮਾਂਤਰੀ ਮੈਡੀਕਲ ਜੌਬ ਮਾਰਕੀਟ ਵਿੱਚ ਪੰਜਾਬ ਦੇ ਡਾਕਟਰ ਵਿਦਿਆਰਥੀਆਂ ਦੇ ਮੌਕੇ ਹੋਰ ਘਟਣਗੇ। ਇਸ ਮੌਕੇ ਡਾਕਟਰ ਰਾਜੀਵ ਜੋਸ਼ੀ ਸਾਬਕਾ ਮੈਡੀਕਲ ਸੁਪਰਡੈਂਟ, ਡਾ ਰਾਜ ਕੁਮਾਰ, ਡਾ ਗੁਰਬਖਸ਼ ਸਿੰਘ, ਡਾ ਨਵਦੀਪ ਸਿੰਘ ਸਿੱਧੂ ਤੇ ਡਾ ਸ਼ਮੀਮ ਵੀ ਮੌਜੂਦ ਸਨ।