ਤਾਜ਼ਾ ਖ਼ਬਰਾਂ

ਬੱਚੀਆਂ ਦੇ ਜਿਨਸੀ ਸ਼ੋਸ਼ਣ ’ਤੇ ਭੜਕੇ ਲੋਕ

ਮੁੰਬਈ  21 ਅਗਸਤ ਠਾਣੇ ਜ਼ਿਲ੍ਹੇ ਦੇ ਬਦਲਾਪੁਰ ’ਚ ਚਾਰ-ਚਾਰ ਸਾਲ ਦੀਆਂ ਦੋ ਬੱਚੀਆਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਵਿਰੋਧ ਵਿਚ ਭਾਰੀ ਭੀੜ ਦੀ ਪੁਲਸ ਨਾਲ ਝੜੱਪ ਹੋ ਗਈ। ਭੀੜ ਸਵੇਰੇ ਕਰੀਬ 8 ਵਜੇ ਬਦਲਾਪੁਰ ਦੇ ਰੇਲਵੇ ਸਟੇਸ਼ਨ ਦੀਆਂ ਪਟੜੀਆਂ ’ਤੇ ਆ ਗਈ। ਕੁਝ ਲੋਕਾਂ ਨੇ ਪੱਥਰ ਵੀ ਸੁੱਟੇ ਤੇ ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਲਾਠੀਚਾਰਜ ਕੀਤਾ। ਲੋਕ ਗੁਨਾਹਗਾਰਾਂ ਨੂੰ ਸਖਤ ਸਜ਼ਾ ਦੀ ਮੰਗ ਕਰ ਰਹੇ ਸਨ। ਬੱਚੀਆਂ ਦੇ ਮਾਂ-ਬਾਪ ਨੇ ਦੱਸਿਆ ਕਿ ਸਵੀਪਰ ਨੇ ਬੱਚੀਆਂ ਨੂੰ ਗਲਤ ਢੰਗ ਨਾਲ ਟੱਚ ਕੀਤਾ। ਇਸਦਾ ਪਤਾ ਉਦੋਂ ਲੱਗਾ ਜਦੋਂ ਇਕ ਬੱਚੀ ਨੇ ਗੁਪਤਾਂਗ ਵਿਚ ਦਰਦ ਦੀ ਸ਼ਿਕਾਇਤ ਕੀਤੀ। ਉਸਨੇ ਦੱਸਿਆ ਕਿ ਉਹ ਟਾਇਲਟ ਗਈ ਸੀ ਜਦੋਂ ਮੁਲਜ਼ਮ ਨੇ ਇਹ ਹਰਕਤ ਕੀਤੀ। ਸਥਾਨਕ ਡਾਕਟਰ ਤੋਂ ਜਾਂਚ ਕਰਾਈ ਤਾਂ ਉਸਨੇ ਦੱਸਿਆ ਕਿ ਬੱਚੀ ਨਾਲ ਗਲਤ ਹੋਇਆ ਹੈ। ਇਸਦੇ ਬਾਅਦ ਪੁਲਸ ਨੇ ਪੋਕਸੋ ਵਿਚ ਕੇਸ ਦਰਜ ਕਰਕੇ ਮੁਲਜ਼ਮ ਨੂੰ ਗਿ੍ਰਫਤਾਰ ਕਰ ਲਿਆ। ਪੂਰੇ ਮਾਮਲੇ ਵਿਚ ਸਕੂਲ ਮੈਨੇਜਮੈਂਟ ਨੇ ਪਿ੍ਰੰਸੀਪਲ, ਟੀਚਰ ਤੇ ਮਹਿਲਾ ਅਟੈਂਡੈਂਟ ਨੂੰ ਮੁਅੱਤਲ ਕਰ ਦਿੱਤਾ ਅਤੇ ਮੁਆਫੀ ਵੀ ਮੰਗੀ। ਉਪ ਮੁੱਖ ਮੰਤਰੀ ਦਵਿੰਦਰ ਫੜਨਵੀਸ, ਜਿਨ੍ਹਾ ਕੋਲ ਗ੍ਰਹਿ ਮੰਤਰਾਲਾ ਵੀ ਹੈ, ਨੇ ਜਾਂਚ ਲਈ ਸਪੈਸ਼ਲ ਟਾਸਕ ਫੋਰਸ ਬਣਾ ਦਿੱਤੀ ਹੈ। ਮੁੱਖ ਮੰਤਰੀ ਸ਼ਿੰਦੇ ਨੇ ਕਿਹਾ ਕਿ ਗੁਨਾਹਗਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਸਾਂਝਾ ਕਰੋ

ਪੜ੍ਹੋ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨੌਜਵਾਨਾਂ

29ਵੇਂ ਆਲ ਇੰਡੀਆ ਜੇ.ਪੀ. ਅਤਰੇ ਕ੍ਰਿਕਟ ਟੂਰਨਾਮੈਂਟ ਦੀਆਂ ਜੇਤੂ ਟੀਮਾਂ...