Wi-Fi ਠੀਕ ਕਰਨ ਬਹਾਨੇ ਲੁਟੇਰੇ ਘਰ ‘ਚ ਵੜਕੇ ਨਗਦੀ ਤੇ ਗਹਿਣੇ ਲੁੱਟ ਕੇ ਹੋਏ ਫ਼ਰਾਰ

ਅੰਮ੍ਰਿਤਸਰ 20 ਅਗਸਤ :- ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਵਿੱਚ ਇੱਕ ਡਾਕਟਰ ਦੇ ਘਰੇ ਵਾਈਫਾਈ ਚੈੱਕ ਕਰਨ ਆਏ ਦੋ ਬਦਮਾਸ਼ ਸੋਨਾ ਤੇ ਨਗਦੀ ਲੁੱਟ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਰਅਸਲ, ਸ੍ਰੀ ਗੁਰੂ ਰਾਮਦਾਸ ਨਗਰ ਨਿਵਾਸੀ ਸਾਜਨ ਕੁਮਾਰ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਡਾਕਟਰ ਹੈ ਤੇ ਆਪਣਾ ਕਲੀਨਿਕ ਬੰਦ ਕਰਕੇ ਜਦੋਂ ਘਰ ਪੁੱਜਿਆ ਤਾਂ ਕੁਝ ਦੇਰ ਬਾਅਦ ਦੋ ਨੌਜਵਾਨ ਆਏ। ਉਨ੍ਹਾਂ ਕਿਹਾ ਕਿ ਉਹ ਜੀਓ ਦਾ ਵਾਈਫਾਈ ਚੈੱਕ ਕਰਨ ਲਈ ਆਏ ਹਨ ਤੇ ਉਸ ਨੂੰ ਅੱਪਡੇਟ ਕਰਨਗੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਦਰ ਬੁਲਾਇਆ ਗਿਆ।

ਕਿਵੇਂ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ ?

ਘਰ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਪਾਣੀ ਦਾ ਗਿਲਾਸ ਮੰਗਿਆ ਤਾਂ ਜਦੋਂ ਉਹ ਪਾਣੀ ਲੈ ਕੇ ਵਾਪਸ ਆਇਆ ਤਾਂ ਉਨ੍ਹਾਂ ਨੇ ਪਿਸਤੌਲ ਮਿੱਥੇ ਨਾਲ ਲਾ ਦਿੱਤੀ ਤੇ ਕਿਹਾ ਕਿ ਘਰ ਵਿੱਚ ਜੋ ਕੁਝ ਵੀ ਹੈ ਦੇ ਦਿਓ ! ਜਦੋਂ ਪੀੜਤ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਦੇ ਉਸ ਦੇ ਪਿਤਾ ਦੇ ਮੱਥੇ ਨਾਲ ਪਿਸਤੌਲ ਲਾ ਲਿਆ ਜਿਸ ਤੋਂ ਬਾਅਦ ਉਸ ਨੇ ਮਜ਼ਬੂਰਨ ਅਲਮਾਰੀ ਖੋਲ੍ਹ ਦਿੱਤੀ ਜਿਸ ਤੋਂ ਉਹ 250 ਗ੍ਰਾਮ ਸੋਨਾ, ਇੱਕ ਮੋਬਾਇਲ ਫੋਨ ਤੇ 10 ਹਜ਼ਾਰ ਨਗਦੀ ਲੁੱਟ ਕੇ ਫ਼ਰਾਰ ਹੋ ਗਏ।

ਪੁਲਿਸ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦਾ ਦਿੱਤਾ ਭਰੋਸਾ 

ਇਸ ਮਾਮਲੇ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਲ਼ਾਕੇ ਦੇ ਸੀਸੀਟੀਵੀ ਖੰਘਾਲੇ ਜਾ ਰਹੇ ਹਨ ਤੇ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਸਾਂਝਾ ਕਰੋ

ਪੜ੍ਹੋ

ਪ੍ਰਧਾਨ ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਵੱਲੋਂ

*ਬਜ਼ੁਰਗਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦਾ ਲਿਆ ਜਾਇਜ਼ਾ...