
ਰੁੱਖਾਂ ਦੇ ਸੁੱਖ
ਇੱਕ ਵਾਰ ਅਕਾਸ਼ ਨਾਂ ਦਾ ਇੱਕ ਲੜਕਾ ਸਰਕਾਰੀ ਮਿਡਲ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਅਧਿਆਪਕਾਂ ਦਾ ਕਹਿਣਾ ਮੰਨਦਾ ਸੀ। ਅਧਿਆਪਕ ਵੀ ਉਸਨੂੰ ਬਹੁਤ ਪਿਆਰ ਕਰਦੇ ਸਨ। ਇੱਕ ਵਾਰ ਸਕੂਲ ਦੇ ਅਧਿਆਪਕ ਮੈਡਮ ਮਨਿੰਦਰ ਕੌਰ ਜੀ ਨੇ ਬੱਚਿਆਂ ਨੂੰ ਰੁੱਖਾਂ ਦੇ ਬਹੁਤ ਸਾਰੇ ਫ਼ਾਇਦੇ ਦੱਸੇ ਕਿ ਰੁੱਖ ਹਵਾ ਨੂੰ ਸ਼ੁੱਧ ਕਰਦੇ ਹਨ।ਸਾਨੂੰ ਆਕਸੀਜਨ ਦਿੰਦੇ ਹਨ। ਰੁੱਖਾਂ ਤੋਂ ਸਾਨੂੰ ਫਲ ਵੀ ਮਿਲਦੇ ਹਨ ,ਜੋ ਖਾ ਕੇ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਆਕਾਸ਼ ਨੂੰ ਮੈਡਮ ਜੀ ਦੀ ਗੱਲ ਬੜੀ ਚੰਗੀ ਲੱਗੀ।ਉਸ ਨੇ ਆਪਣੇ ਸਕੂਲ ਦੇ ਬਾਕੀ ਬੱਚਿਆਂ,ਜੋ ਕਿ ਉਸ ਦੇ ਘਰ ਦੇ ਕੋਲ ਹੀ ਰਹਿੰਦੇ ਸਨ, ਸੁਸ਼ੀਲਾ, ਗੁੰਜਲ ਅਤੇ ਹੋਰ ਬੱਚਿਆਂ ਨਾਲ ਸਲਾਹ ਕੀਤੀ ਕਿ ਉਹ ਸਾਰੇ ਮਿਲ਼ ਕੇ ਘਰ ਤੋਂ ਸਕੂਲ ਆਉਣ ਵਾਲੇ ਸਾਰੇ ਰਸਤੇ ਵਿੱਚ ਰੁੱਖ ਲਗਾਉਣਗੇ। ਸਾਰੇ ਬੱਚਿਆਂ ਨੇ ਆਪਣੀ ਪਾਕਿਟ ਮਨੀ ਵਿੱਚੋਂ ਪੈਸੇ ਇਕੱਠੇ ਕੀਤੇ ਅਤੇ ਉਨ੍ਹਾਂ ਨੇ ਫਲਾਂ ਦੇ ਵੱਖ-ਵੱਖ ਰੁੱਖ ਲੈ ਆਂਦੇ।ਗੁੰਜਲ ਨੇ ਅੰਬ ਦੇ ਬੂਟੇ ਖਰੀਦੇ, ਸੁਸ਼ੀਲਾ ਨੇ ਅਨਾਰ ਦੇ ਪੌਦੇ ਲਏ ਅਤੇ ਅਕਾਸ਼ ਨੇ ਅਮਰੂਦ ਦੇ ਪੌਦੇ ਖਰੀਦੇ। ਤਿੰਨੇ ਦੋਸਤ ਜਦੋਂ ਵੀ ਸਵੇਰੇ ਘਰ ਤੋਂ ਸਕੂਲ ਲਈ ਆਉਂਦੇ ਤਾਂ ਪਾਣੀ ਦੀ ਬੋਤਲ ਨਾਲ਼ ਲੈ ਆਉਂਦੇ ਤੇ ਦਰਖਤਾਂ ਨੂੰ ਪਾਣੀ ਦਿੰਦੇ। ਉਹ ਰੋਜ਼ ਹੀ ਸਕੂਲ ਜਾਣ ਤੋਂ ਪਹਿਲਾਂ ਉਹਨਾਂ ਦਰਖਤਾਂ ਨੂੰ ਪਾਣੀ ਦਿੰਦੇ ਅਤੇ ਗੀਤ ਗਾਉਂਦੇ :
ਰੁੱਖ ਲਗਾਓ ,
ਫਲ ਖਾਓ,
ਵਾਤਾਵਰਣ ਨੂੰ ਸ਼ੁੱਧ ਬਣਾਓ।
ਇਸ ਤਰ੍ਹਾਂ ਪੌਦੇ ਜਲਦੀ ਹੀ ਵੱਡੇ ਹੋ ਗਏ ਅਤੇ ਉਹ ਫਲਾਂ ਨਾਲ ਭਰ ਗਏ। ਹੁਣ ਅਕਾਸ਼, ਗੁੰਜਲ , ਸੁਸ਼ੀਲਾ ਅਤੇ ਉਹਨਾਂ ਦੇ ਬਾਕੀ ਦੋਸਤ ਵੀ ਫਲ ਖਾਂਦੇ ਸਨ ਤੇ ਬੱਚੇ ਘਰ ਨੂੰ ਵੀ ਫਲ ਲੈ ਕੇ ਆਉਂਦੇ ਸਨ ਤੇ ਆਪਣੇ ਮਾਤਾ ਪਿਤਾ ਨੂੰ ਵੀ ਖੁਆਉਂਦੇ ਸਨ।ਸਾਰੇ ਲੋਕ ਬੱਚਿਆਂ ਦੇ ਇਸ ਕੰਮ ‘ਤੇ ਬਹੁਤ ਖ਼ੁਸ਼ ਸਨ ਤੇ ਬੱਚਿਆਂ ਵੱਲ ਦੇਖ ਕੇ ਵੱਡਿਆਂ ਨੇ ਵੀ ਆਲ਼ੇ-ਦੁਆਲ਼ੇ ਰੁੱਖ ਲਗਾਉਣੇ ਸ਼ੁਰੂ ਕਰ ਦਿੱਤੇ। ਹੁਣ ਆਕਾਸ਼ ਅਤੇ ਉਸਦੇ ਦੋਸਤ ਬਹੁਤ ਖ਼ੁਸ਼ ਸਨ।
ਸੁਸ਼ੀਲਾ
ਜਮਾਤ ਛੇਵੀਂ
ਸਰਕਾਰੀ ਮਿਡਲ ਸਕੂਲ ਦਰਵੇਸ਼ ਪਿੰਡ