ਨਵੀਂ ਦਿੱਲੀ 19 ਅਗਸਤ ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾਉਣ ਵਾਲੇ ਲੋਕਾਂ ਦੀ ਖੁਰਾਕ ‘ਚ ਵੀ ਅਲਸੀ ਦੇ ਬੀਜਾਂ ਦੀ ਕਾਫੀ ਮੰਗ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਜ਼ਿਆਦਾ ਸੇਵਨ ਕੁਝ ਲੋਕਾਂ ਲਈ ਮਹਿੰਗਾ ਵੀ ਸਾਬਤ ਹੋ ਸਕਦਾ ਹੈ। ਜੇਕਰ ਤੁਸੀਂ ਵੀ ਇਨ੍ਹਾਂ ਨੂੰ ਰੋਜ਼ਾਨਾ ਖਾਂਦੇ ਹੋ ਜਾਂ ਇਸ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਅਣਜਾਣ ਹੋ ਤਾਂ ਇਹ ਲੇਖ ਸਿਰਫ਼ ਤੁਹਾਡੇ ਲਈ ਹੈ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਕਿਹੜੀਆਂ ਸਥਿਤੀਆਂ ‘ਚ ਇਨ੍ਹਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਭਾਵੇਂ ਤੁਹਾਡਾ ਉਦੇਸ਼ ਜਲਦੀ ਭਾਰ ਘਟਾਉਣਾ ਜਾਂ ਸ਼ੂਗਰ ਨੂੰ ਕੰਟਰੋਲ ਕਰਨਾ ਹੀ ਕਿਉਂ ਨਾ ਹੋਵੇ।
ਕਬਜ਼ ਦੀ ਸਮੱਸਿਆ
ਕਈ ਰੋਗਾਂ ਦੀ ਰਾਮਬਾਣ ਔਸ਼ਧੀ ਹੋਣ ਦੇ ਬਾਵਜੂਦ ਕਬਜ਼ ਦੀ ਸਮੱਸਿਆ ‘ਚ ਅਲਸੀ ਦੇ ਬੀਜ ਨੁਕਸਾਨਦੇਹ ਸਾਬਿਤ ਹੁੰਦੇ ਹਨ। ਜੇਕਰ ਤੁਸੀਂ ਵੀ ਅਕਸਰ ਕਬਜ਼ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਫਲੈਕਸਸੀਡ ਦਾ ਜ਼ਿਆਦਾ ਸੇਵਨ ਕਰਨ ਨਾਲ ਅੰਤੜੀਆਂ ‘ਚ ਰੁਕਾਵਟ ਪੈਦਾ ਹੋ ਸਕਦੀ ਹੈ। ਸਕਲੇਰੋਡਰਮਾ, ਜੋ ਕਿ ਇਕ ਆਟੋਇਮਿਊਨ ਬਿਮਾਰੀ ਹੈ ਦੇ ਮਾਮਲੇ ‘ਚ ਅਲਸੀ ਦੇ ਬੀਜਾਂ ਦੀ ਖਪਤ ਬਹੁਤ ਸੀਮਤ ਹੋਣੀ ਚਾਹੀਦੀ ਹੈ। ਇਸ ਦੀ ਤਾਸੀਰ ਗਰਮ ਹੋਣ ਕਾਰਨ ਪ੍ਰੈਗਨੈਂਸੀ ਦੌਰਾਨ ਵੀ ਅਲਸੀ ਦੇ ਬੀਜ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਨਾਲ ਮਾਂ ਤੇ ਬੱਚੇ ਦੋਵਾਂ ਨੂੰ ਨੁਕਸਾਨ ਹੋ ਸਕਦਾ ਹੈ। ਅਲਸੀ ਦੇ ਬੀਜਾਂ ਨੂੰ ਜ਼ਿਆਦਾ ਮਾਤਰਾ ‘ਚ ਖਾਣਾ ਸਿਹਤ ਲਈ ਖਤਰਾ ਪੈਦਾ ਕਰ ਸਕਦਾ ਹੈ, ਕਿਉਂਕਿ ਇਸ ਵਿਚ ਮੌਜੂਦ ਐਸਟ੍ਰੋਜਨ ਗੁਣ ਹਾਰਮੋਨਲ ਅਸੰਤੁਲਨ ਦਾ ਕਾਰਨ ਬਣ ਸਕਦੇ ਹਨ।
ਦਵਾਈਆਂ ‘ਤੇ ਸਾਈਡ ਇਫੈਕਟ
ਜੇਕਰ ਤੁਸੀਂ ਡਾਇਬਟੀਜ਼ ਜਾਂ ਖੂਨ ਪਤਲਾ ਹੋਣ ਦੀ ਦਵਾਈ ਲੈ ਰਹੇ ਹੋ ਤਾਂ ਵੀ ਤੁਹਾਨੂੰ ਅਲਸੀ ਦੇ ਬੀਜਾਂ ਦਾ ਸੇਵਨ ਬਹੁਤ ਸੋਚ-ਸਮਝ ਕੇ ਕਰਨਾ ਚਾਹੀਦਾ ਹੈ, ਕਿਉਂਕਿ ਅਜਿਹੀ ਸਥਿਤੀ ‘ਚ ਇਹ ਦਵਾਈਆਂ ‘ਤੇ ਅਸਰ ਪਾਉਂਦੇ ਹਨ। ਅਜਿਹੇ ਵਿਚ ਇਹ ਜ਼ਰੂਰੀ ਹੈ ਕਿ ਤੁਸੀਂ ਇਨ੍ਹਾਂ ਨੂੰ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।
ਐਲਰਜੀ ਦੀ ਸਮੱਸਿਆ
ਅਲਸੀ ਦੇ ਬੀਜ ਖਾਣ ਤੋਂ ਬਾਅਦ ਕਈ ਲੋਕਾਂ ਨੂੰ ਐਲਰਜੀ ਵੀ ਹੋ ਸਕਦੀ ਹੈ। ਜੇਕਰ ਤੁਹਾਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਵੀ ਤੁਹਾਨੂੰ ਇਨ੍ਹਾਂ ਬੀਜਾਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਪੇਟ ਦਰਦ ਅਤੇ ਘਬਰਾਹਟ ਹੋ ਸਕਦੀ ਹੈ।
ਲੂਜ਼ ਮੋਸ਼ਨ ਦੀ ਪਰੇਸ਼ਾਨੀ
ਜੇਕਰ ਤੁਸੀਂ ਵੀ ਅਕਸਰ ਲੂਜ਼ ਮੋਸ਼ਨ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਫਲੈਕਸ ਦੇ ਬੀਜ ਖਾਣ ਤੋਂ ਪਰਹੇਜ਼ ਕਰੋ ਕਿਉਂਕਿ ਇਹ ਪੇਟ ਦੀ ਸਫਾਈ ਲਈ ਬਹੁਤ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ, ਜਿਸ ਕਾਰਨ ਕਈ ਵਾਰ ਲੂਜ਼ ਮੋਸ਼ਨ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੀ ਸਥਿਤੀ ‘ਚ ਤੁਸੀਂ ਦਸਤ ਤੋਂ ਪ੍ਰਭਾਵਿਤ ਹੋ ਸਕਦੇ ਹੋ ਇਸ ਲਈ ਜੇਕਰ ਤੁਹਾਨੂੰ ਲੂਜ਼ ਮੋਸ਼ਨ ਦੀ ਦਿੱਕਤ ਹੈ ਤਾਂ ਫਲੈਕਸਸੀਡਜ਼ ਤੋਂ ਪਰਹੇਜ਼ ਦੀ ਸਲਾਹ ਦਿੱਤੀ ਜਾਂਦੀ ਹੈ।