ਮੁਲਾਜ਼ਮ ਵੰਗਾਰ : ਤੈਨੂੰ ਦੱਸ ਮੁਲਾਜ਼ਮਾਂ ਨੇ ਦੇਣਾ 22 ਨਾ ਹੁਣ ਦੂਰ ਰਾਜਿਆ
ਫ਼ਰੀਦਕੋਟ/ ਸੁਰਿੰਦਰ ਮਚਾਕੀ , 17 ਜੁਲਾਈ
ਪੰਜਾਬ ਤੇ ਯੂ ਟੀ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੀਆਂ ਅਗਵਾਈ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਜੱਥੇਬੰਦੀਆਂ ਅੱਜ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਘਰਾਂ ਨੂੰ ਮਾਰਚ ਕਰਨਗੀਆਂ ਜਿਥੇ ਉਹ ਛੇਵੇ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਕਾਟ ਛਾਟ ਕਰਕੇ ਵਿੱਤ ਵਿਭਾਗ ਵੱਲੋ ਲਾਗੂ ਕਰਨ ਅਤੇ ਪੰਜਾਬ ਸਰਕਾਰ ਵੱਲੋ ਨਿਰੰਤਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਕਦਰ ਘਟਾਈ ਲਈ ਜੁਆਬ ਮੰਗਣਗੀਆਂ। 29 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲੇ ਵੱਡੀ ਰੈਲੀ ਕਰਕੇ ਸਰਕਾਰ ਨੂੰ ਮੁਲਾਜ਼ਮ ਪੈਨਸ਼ਨਰ ਦੋਖ਼ੀ ਨੀਅਤ ਤੇ ਨੀਤੀ ਛੱਡ ਕੇ ਫਰੰਟ ਨਾਲ ਗੱਲਬਾਤ ਕਰਕੇ ਸੋਧ ਕੇ ਤਨਖ਼ਾਹ ਰਿਪੋਰਟ ਲਾਗੂ ਕਰਨ ਲਈ ਕਿਹਾ ਜਾਵੇਗਾ, ਨਹੀ ਤਾਂ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਮੁਲਾਜ਼ਮ ਪੈਨਸ਼ਨਰ ਦੇ ਰੋਹੀਲੇ ਪ੍ਰਤੀਕਰਮ ਦਾ ਸਾਹਮਣਾ ਕਰਨ ਦੀ ਚੇਤਾਵਨੀ ਦਿੱਤੀ ਜਾਵੇਗੀ।
ਕਨਵੀਨਰ ਪ੍ਰੇਮ ਸਾਗਰ ਸ਼ਰਮਾ, ਸਤੀਸ਼ ਰਾਣਾ, ਜਗਦੀਸ਼ ਸਿੰਘ ਚਾਹਲ, ਸੁਖਚੈਨ ਸਿੰਘ ਖਹਿਰਾ, ਠਾਕੁਰ ਸਿੰਘ, ਕਰਮ ਸਿੰਘ ਧਨੋਆ, ਜਰਮਨਜੀਤ ਸਿੰਘ, ਸੁਖਦੇਵ ਸਿੰਘ ਸੈਣੀ,ਸਤਨਾਮ ਸਿੰਘ , ਅਵਿਨਾਸ਼ ਚੰਦਰ ਸ਼ਰਮਾ, ਕੁੁਲਵਰਨ ਸਿੰਘ ਨੇ ਜਾਣਕਾਰੀ ਦਿੰਦਿਆ ਪੰਜਾਬ ਸਰਕਾਰ ਦੀ ਦੋਗਲੀ ਨੀਅਤ ਤੇ ਨੀਤੀ ਬਾਰੇ ਸਖ਼ਤ ਨਰਾਜ਼ਗੀ ਵਿਖਾਉਦਿਆ ਕਿਹਾ ਕਿ ਇਕ ਪਾਸੇ ਸਰਕਾਰ ਮੰਤਰੀਆਂ ਤੇ ਅਫ਼ੀਸਰ ਕਮੇਟੀਆਂ ਰਾਹੀ ਮੁਲਾਜ਼ਮ ਪੈਨਸ਼ਨਰ ਦੇ ਮਸਲੇ ਮੰਗਾਂ ਹੱਲ ਕਰਨ ਲਈ ਜੱਥੇਬੰਦੀਆਂ ਦੀ ਸੁਣਵਾਈ ਕਰ ਰਹੀ ਹੈ ਤੇ ਦੂਜੇ ਪਾਸੇ ਮੁਲਾਜ਼ਮ ਮਾਰੂ ਤਨਖਾਹ ਕਮਿਸ਼ਨ ਲਾਗੂ ਕਰਨ ਤੇ ਆਪਸ਼ਨ ਮੰਗਣ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਰਹੀ ਹੈ,। ਤਨਖਾਹ ਕਮਿਸ਼ਨ ਸਿਫਾਰਸ਼ਾਂ ਨੂੰ ਮੁੜ ਇਕ ਵਾਢਿਓ ਰੱਦ ਕਰਦਿਆ ਫਰੰਟ ਕਨਵੀਨਰਾਂ ਨੇ ਫਰੰਟ ਮੰਗ ਕਰਦਾ ਹੈ ਕਿ ਘੱਟੋ ਘੱਟ ਤਨਖ਼ਾਹ 26000/ਰੁਪਏ ਮਹੀਨਾ ਦਿੱਤੀ ਜਾਵੇ ਅਤੇ ਤਨਖਾਹ ਤੈਅ ਕਰਨ ਲਈ ਗੁਣਾਂਕ ਫਾਰਮੂਲਾ ਸਭ ਲਈ 3.74 ਤੈਅ ਕੀਤਾ ਜਾਵੇ । , ਮੈਡੀਕਲ ਬੱਝਵਾਂ ਭੱਤਾ 2000/ ਰੁਪਏ ਮਹੀਨਾ ਕੀਤਾ ਜਾਵੇ ਅਤੇ ਬਾਕੀ ਸਾਰੇ ਭੱਤੇ ਬਹਾਲ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ 2.25 ਨਾਲ ਵਾਧਾ ਕੀਤਾ ਜਾਵੇ। , ਰਹਿ ਗਏ ਮੁਲਾਜ਼ਮਾਂ ਦੀ ਵੀ ਅਨਾਮਲੀ ਦੂੁਰ ਕੀਤੀ ਜਾਵੇ ਅਤੇ ਸਭ ਨੂੰ 01.ਜਨਵਰੀ .2006 ਤੋਂ ਬਣਦਾ ਲਾਭ ਦਿੱਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮ ਪੱਕੇ ਕਰਨ ਸਬੰਧੀ ਗਠਿਤ ਕੀਤੀ ਕੈਬਨਿਟ ਸਬ ਕਮੇਟੀ ਵੱਲੋਂ 30 ਜੂਨ ਨੂੰ ਸਰਕਾਰ ਨੂੰ ਸੌਪੇ ਖਰੜੇ ਦੀ ਵੀ ਸਖ਼ਤ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਹਰ ਤਰ੍ਹਾਂ ਦਾ ਕੱਚਾ ਮੁਲਾਜ਼ਮ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ। ਆਊਟਸੋਰਸਿੰਗ ਮੁਲਾਜ਼ਮ ਨੂੰ ਸਰਕਾਰ ਅਧੀਨ ਲਿਆ ਜਾਵੇ ਤੇ ਉਨ੍ਹਾਂ ਨੂੰ ਘੱਟੋ-ਘੱਟ ਤਨਖਾਹ ਦਿੱਤੀ ਜਾਵੇ। ਆਸ਼ਾ ਵਰਕਰ ਤੇ ਫੈਸੀਲੇਟਟਰ, ਮਿਡ ਡੇਅ ਮੀਲ ਵਰਕਰ ਤੇ ਆਂਗਣਵਾੜੀ ਵਰਕਰ ਤੇ ਹੈਲਪਰ ਸਮੇਤ ਕੇਂਦਰ ਤੇ ਰਾਜ ਸਰਕਾਰ ਦੇ ਵਖ ਵਖ ਸਕੀਮਾਂ ਤਹਿਤ ਮਾਣ ਭੱਤੇ ‘ਤੇ ਕੰਮ ਕਰ ਰਹੇ ਵਰਕਰਾਂ ਨੂੰ ਘੱਟੋ ਘੱਟ 26000 ਰੁਪਏ ਮਹੀਨਾ ਦਿੱਤਾ ਜਾਵੇ1ਜਨਵਰੀ2004 ਤੋ ਬਾਅਦ ਭਰਤੀ ਮੁਲਾਜ਼ਮਾਂ ‘ਤੇ ਵੀ ਪੁਰਾਣੀ ਪੈਨਸ਼ਨ ਸਕੀਮ ਕੀਤੀ ਜਾਵੇ। ਪੈਨਸ਼ਨਰਾਂ ਨੂੰ ਪੰਜ ਵਰ੍ਹੇ ਬਾਅਦ ਦਿੱਤਾ ਜਾਣ ਵਾਲਾ ਬੁਢਾਪਾ ਭੱਤਾ ਹਰ ਵਰ੍ਹੇ ਤੇ ਘੱਟੋ ਘੱਟ 3ਫੀਸਦ ਸਾਲਨਾ ਦਿੱਤਾ ਜਾਵੇ। ਸੋਧ ਕੇ ਕੈਸ਼ਲੈੱਸ ਹੈਲਥ ਇਲਾਜ ਸਕੀਮ ਲਾਗੂ ਕੀਤੀ ਜਾਵੇ। ਕਨਵੀਨਰਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਮੁਲਾਜ਼ਮ ਤੇ ਪੈਨਸ਼ਨਰ ਮੌਜੂਦਾ ਤਨਖਾਹ ਕਮਿਸ਼ਨ ਸਿਫਾਰਸ਼ਾਂ ਲਾਗੂ ਕਰਨ ਲਈ ਜਾਰੀ ਨੋਟੀਫਿਕੇਸ਼ਨ ਲਾਗੂ ਕਰਾਉਣ ਲਈ ਆਪਸ਼ਨ ਨਹੀਂ ਦੇਵੇਗਾ ਤੇ ਇਸ ਦੇ ਰੱਦ ਕਰਨ ਲਈਲਿਖ ਕੇ ਦਿੱਤਾ ਜਾਵੇਗਾ । ਅੱਜ ਹੀ 18 ਸਾਂਝੇ ਅਧਿਆਪਕ ਮੋਰਚੇ ਵੱਲੋ ਕੈਬਨਿਟ ਮੰਤਰੀਆਂ ਦੇ ਘਰਾਂ ਵੱਲ ਕੀਤੇ ਜਾ ਰਹੇ ਮਾਰਚ ਨਾਲ ਸਾਂਝਾ ਮਾਰਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਪਹਿਲਾ ਪੰਜਾਬ ਤੇ ਯੂ ਟੀ ਸਾਂਝਾ ਮੁਲਾਜ਼ਮ ਮੋਰਚਾ ਤੇ ਉਸ ਨਾਲ ਜੁੜੀਆਂ ਜੱਥੇਬੰਦੀਆਂ ਫਰੰਟ ਨਾਲ ਜੁੜੇ ਤੇ ਹੁਣ ਪੰਜਾਬ ਸਟੇਟ ਕਰਮਚਾਰੀ ਦਲ( ਟੌਹੜਾ) , ਪੰਜਾਬ ਨਾਨ ਗਜ਼ਟਿਡ ਫੋਰੈਸਟ ਆਫੀਸਰ ਯੂਨੀਅਨ, ਪੰਜਾਬ ਰਾਜ ਫਾਰਮੇਸੀ ਆਫੀਸਰਜ ਐਸੋਸੀਏਸ਼ਨ, ਪੰਜਾਬ ਨਰਸਿੰਗ ਐਸੋਸੀਏਸ਼ਨ, ਆਲ ਪੰਜਾਬ ਸੁੁਪਰਵਾਈਜ਼ਰ ਯੂਨੀਅਨ, ਬੀ ਈ ਐਡ ਅਧਿਆਪਕ ਫਰੰਟ ਸਾਂਝੇ ਫਰੰਟ ਦੇ ਕਾਫ਼ਲੇ ‘ਚ ਆ ਰਲੇ। ਕਨਵੀਨਰਾਂ ਦੇ ਨਾਲ ਨਾਲ ਮਨਦੀਪ ਸਿੰਘ ਬੈਂਸ, ਰਣਜੀਤ ਸਿੰਘ ਰਾਣਵਾਂ, ਕਰਮਜੀਤ ਸਿੰਘ ਬੀਹਲਾ ,ਰਵਿੰਦਰ ਲੂਥਰਾ , ਤਰਸੇਮ ਸਿੰਘ ਭੱਠਲ, ਧਨਵੰਤ ਸਿੰਘ ਭੱਠਲ, ਹਰਦੀਪ ਟੋਡਰਪੁਰ, ਹਰਜੀਤ ਸਿੰਘ, ਕਰਮ ਚੰਦ ਭਾਰਦਵਾਜ, ਕੁਲਬੀਰ ਸਿੰਘ ਸੈਦਖੇੜੀ ਰਣਜੀਤ ਸਿੰਘ ਉਪਲ ਨਰਿੰਦਰ ਮੋਹਨ ਸ਼ਰਮਾ, ਪਰਮਜੀਤ ਕੌਰ, ਬਲਵਿੰਦਰ ਲਹਿਲ, ਸਤਵਿੰਦਰ ਕੌਰ, ਪਰਮਿੰਦਰ ਕੌਰ, ਕੁੁੁਲਦੀਪ ਸਿੰਘ ਦੌੜਕਾ , ਜੰਗ ਜਸਬੀਰ ਸਿੰਘ ਗਿੱਲ , ਹਰਵਿੰਦਰ ਬਿਲਗਾ,ਅਜੀਤ ਪਾਲ ਸਿੰਘ, ਰਾਧੇ ਸ਼ਾਮ, ਗੁਰਮੇਲ ਮੈਲਡੇ ਭਜਨ ਸਿੰਘ ਗਿੱਲ, ਨਛੱਤਰ ਸਿੰਘ, ਪ੍ਰਮੋਦ ਕੁਮਾਰ ਤੇ ਬਿਕਰਮਜੀਤ ਸਿੰਘ ਕੱਦੋ ਨੇ ਵੀ ਆਪੋ ਆਪਣੀ ਜੱਥੇਬੰਦੀਆਂ ਵੱਲੋ ਸਾਂਝੇ ਫਰੰਟ ਦੀ ਅਗਵਾਈ ਵਿੱਚ ਸਮਰਪਿਤ ਤੇ ਵਚਨਬੱਧ ਸੰਘਰਸ਼ ਲੜਨ ਦਾ ਐਲਾਨ ਕਰਦਿਆ ਅੱਜ ਮੰਤਰੀਆਂ ਦੇ ਘਰਾਂ ਵੱਲ ਕੂਚ ਮਾਰਚ ਵਿੱਚ ਅਤੇ 29ਨੂੰ ਪਟਿਆਲੇ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।