-
ਅਸ਼ੀਸ਼ਪਾਲ ਸਕੂਲ ਤੇ ਅਧਿਆਪਕ
ਸਕੂਲ ਹੈ ਵਿਦਿਆ ਦਾ ਮੰਦਰ,
ਸਾਰਾ ਗਿਆਨ ਹੈ ਇਸ ਦੇ ਅੰਦਰ।
ਅਧਿਆਪਕ ਬੱਚਿਆਂ ਨੂੰ ਪੜ੍ਹਾਉਂਦੇ,
ਚੰਗੀ ਸਿੱਖਿਆ ਨੇ ਸਿਖਾਉਂਦੇ।
ਸਾਡੇ ਹੱਥ ਵਿੱਚ ਕਲਮ ਫੜਾਉਂਦੇ,
ਸਾਨੂੰ ਪੜ੍ਹਨਾ ਲਿਖਣਾ ਸਿਖਾਉਂਦੇ।
ਪੜ੍ਹਾ ਕੇ ਸਾਨੂੰ ਹੁਸ਼ਿਆਰ ਬਣਾਉਂਦੇ,
ਸਾਡਾ ਜੀਵਨ ਪਹੀਆ ਘੁਮਾਉਂਦੇ,
ਵੱਡਿਆਂ ਦਾ ਕਰਨਾ ਸਤਿਕਾਰ ਸਿਖਾਉਂਦੇ।
ਹਰ ਬੋਲੀ ਤੇ ਭਾਸ਼ਾ ਲਿਖਾਉਂਦੇ,
ਪਿਆਰ ਨਾਲ਼ ਸਭ ਕੁਝ ਸਮਝਾਉਂਦੇ,
ਰੱਟੇ ਦੀ ਥਾਂ ਸਭ ਯਾਦ ਕਰਵਾਉਂਦੇ,
ਅਧਿਆਪਕ ਸਕੂਲ ਦੀ ਸ਼ਾਨ ਹੈ,
ਇਹਨਾਂ ਉੱਤੇ ਮੈਨੂੰ ਮਾਣ ਹੈ।
