ਗ਼ਜ਼ਲ/ਜ਼ੈਨ ਜੱਟ

ਮੁੜ੍ਹਕੇ ਦੀ ਥਾਂ ਰੱਤਾਂ ਲੱਗੀਆਂ,

ਫ਼ੇਰ ਜਾ ਅੰਬਰੀਂ ਗੁੱਡੀਆਂ ਲੱਗੀਆਂ।

ਨਾ ਤੇ ਉਹਨੂੰ ਰੱਬ ਨੇ ਪੁੱਛਿਆ,

ਨਾ ਹੀ ਸਾਥੋਂ ਤੜ੍ਹੀਆਂ ਲੱਗੀਆਂ।

ਮੱਥੇ ਤੇ ਵੱਟ ਪਾ ਕੇ ਬੋਲੀ,

ਗੱਲਾਂ ਵੀ ਫਿਰ ਗਾਲ੍ਹਾਂ ਲੱਗੀਆਂ।

ਅੱਖੀਓ ਓਹਲੇ ਮਾਂ ਜਦ ਹੋਈ,

ਰੁੱਸੀਆਂ ਮੈਨੂੰ ਸਾਹਵਾਂ ਲੱਗੀਆਂ।

ਜਦ ਭਰਾਵਾਂ ਵਾਤ ਨਾ ਪੁੱਛੀ,

ਚਾਰ ਚੁਫ਼ੇਰੇ ਕਬਰਾਂ ਲੱਗੀਆਂ।

ਉਹਦੇ ਰੂਪ ਸਰੂਪ ਦੇ ਸਾਹਵੇਂ,

ਪਰੀਆਂ ਜ਼ੈਨ ਕਨੀਜ਼ਾਂ ਲੱਗੀਆਂ।

ਸਾਂਝਾ ਕਰੋ

ਪੜ੍ਹੋ