ਕਹਾਣੀ/ਜਦੋਂ ਧਰਤੀ ਕੰਬੀ ਸੀ/ਗੁਰਨਾਮ ਬਾਵਾ

 *ਜਦੋਂ ਧਰਤੀ ਕੰਬੀ ਸੀ*"ਮਾਂ ਮੈਂ ਜਦ ਦੀ ਹੋਸ਼ ਸੰਭਾਲ਼ੀ ਹੈ, ਤੁਸੀਂ ਮੈਨੂੰ ਕਦੀ ਵੀ ਨਾਨੀ ਘਰ ਨਹੀਂ ਲੈ ਕੇ ਗਏ ਜਿਵੇੰ ਚਾਚੀ ਰਮਨ ਨੂੰ ਹਰ ਸਾਲ ਛੁੱਟੀਆਂ 'ਚ ਲੈ ਕੇ ਜਾਂਦੀ ਹੈ। ਨਾ ਹੀ ਕੋਈ ਮਾਮਾ ਜਾਂ ਮਾਸੀ ਸਾਡੇ ਕੋਲ਼ ਕਦੀ ਆਏ ਨੇ,ਕਿਉਂ?" ਜੀਤ ਦੇ ਮਨ ਵਿੱਚ ਇਹ ਸਵਾਲ ਬਹੁਤ ਦੇਰ ਦਾ ਉਠਦਾ ਆ ਰਿਹਾ ਸੀ।ਜੋ ਅੱਜ ਉਸਨੇ ਆਪਣੀ ਤੋਂ ਮਾਂ ਨੂੰ ਪੁੱਛ ਹੀ ਲਿਆ। "ਜੀਤ ਪੁੱਤ ਜੇਕਰ ਮਾਂ ਦੇ ਪੇਕੇ ਹੋਣ ਤਾਂ ਬੱਚਿਆਂ ਦੇ ਵੀ ਨਾਨਕੇ ਹੁੰਦੇ ਹਨ," ਕਹਿੰਦਿਆਂ ਰਾਣੀ ਨੇ ਅੱਖਾਂ ਪੂੰਝੀਆਂ ਤੇ ਫਿਰ ਵਿਹਡ਼ੇ 'ਚ ਬਹੁਕਰ ਫੇਰਨ ਲੱਗੀ। ਮਾਂ ਦਾ ਜਵਾਬ ਸੁਣਕੇ ਜੀਤ ਦੀ ਤਸੱਲੀ ਨਾ ਹੋਈ ਤਾਂ ਉਹ ਫਿਰ ਬੋਲਿਆ " ਮਾਂ ਤੂੰ ਸਿੱਧੀ ਗੱਲ ਦੱਸ, ਬੁਝਾਰਤਾਂ ਨਾ ਪਾ "। ਇਹ ਸਵਾਲ ਸੁਣਕੇ ਰਾਣੀ ਖਿਝ ਕੇ ਬੋਲੀ " ਜਾ ਪੁੱਤ ਅੰਦਰ ਜਾ ਕੇ ਪੜ੍ਹ, ਤੇਰਾ ਕੱਲ ਪੇਪਰ ਹੈ ਤੇ ਮੈਨੂੰ ਵੀ ਕੰਮ ਕਰ ਲੈਣ ਦੇ। " ਜੀਤ ਨੇ ਬਚਪਨ ਤੋਂ ਮਾਂ ਨੂੰ ਉਦਾਸ ਤੇ ਕਈ ਵਾਰ ਇੱਕਲੀ ਨੂੰ ਚੋਰੀ-ਚੋਰੀ ਰੋਂਦਿਆਂ ਵੇਖਿਆ ਸੀ। ਅੱਜ ਉਹ ਮਾਂ ਦੇ ਅੰਦਰ ਦਾ ਗ਼ੁਬਾਰ ਬਾਹਰ ਕੱਢਣਾ ਚਾਹੁੰਦਾ ਸੀ।ਹੁਣ ਉਹ ਵੀ ਜਵਾਨੀ 'ਚ ਪੈਰ ਰੱਖ ਰਿਹਾ ਸੀ ਤੇ ਸਾਰੀ ਗੱਲ ਸਮਝਦਾ ਸੀ। ਜੀਤ ਨੇ ਪਿਆਰ ਨਾਲ ਮਾਂ ਦੇ ਹੱਥੋਂ ਬਹੁਕਰ ਫੜ ਲਈ ਤੇ ਉਹਨੂੰ ਪਿਆਰ ਨਾਲ ਕਲਾਵੇ 'ਚ ਲੈ ਮੰਜੀ ਤੇ ਲਿਆ ਬੈਠਾ ਬੋਲਿਆ,"ਮਾਂ ਦੱਸ ਕੁੱਛ ਤਾਂ ਦੱਸ ਮੇਰੇ ਨਾਨਕੇ ਕਿੱਥੇ ਨੇ? " ਇਹ ਸਵਾਲ ਸੁਣਕੇ ਰਾਣੀ ਅੱਖਾਂ ਨੀਵੀਂ ਪਾਈ ਬੋਲੀ " ਪੁੱਤ ਉਹ ਤਾਂ ਹਰ ਵੇਲੇ ਮੇਰੀਆਂ ਯਾਦਾਂ 'ਚ ਮੇਰੇ ਨਾਲ਼ ਨੇ, ਪਰ ਪੁੱਤ ਸਰੀਰ ਤਾਂ ਉਹਨਾਂ ਦੇ ਕਦੋਂ ਦੇ ਮੁੱਕ ਗਏ ਹਨ।" ਹੁਣ ਰਾਣੀ ਦੀ ਭੁੱਬ ਨਿਕਲ ਗਈ। "ਮਾਂ ਨਾ ਰੋ ਮੈਂ ਨਹੀਂ ਪੁੱਛਦਾ ਅੱਜ ਤੋਂ ਬਾਅਦ ਤੇਰੇ ਤੋਂ ਕੋਈ ਵੀ ਸਵਾਲ ਉਨ੍ਹਾਂ ਬਾਰੇ। ਪਲੀਜ਼ ਹੁਣ ਤੂੰ ਚੁੱਪ ਹੋ ਜਾ।" ਜੀਤ ਉਸਦੀਆਂ ਅੱਖਾਂ ਦੇ ਹੰਝੂ ਪੂੰਝਦਾ ਕਹਿ ਰਿਹਾ ਸੀ। ਹੁਣ ਦੋਵੇਂ ਪਾਸੇ ਚੁੱਪ ਪਸਰ ਗਈ ਜਿਵੇੰ ਸਮੁੰਦਰ 'ਚ ਤੁਫਾਨ ਆਉਣ ਤੋਂ ਪਹਿਲਾਂ ਦੀ ਸ਼ਾਂਤੀ। ਦਸ ਕੁ ਮਿੰਟ ਬਾਅਦ ਰਾਣੀ ਨੇ ਚੁੱਪ ਨੂੰ ਤੋਡ਼ਦਿਆ ਬੋਲਣਾ ਸ਼ੁਰੂ ਕੀਤਾ, "ਜਾ ਪੁੱਤ ਪਾਣੀ ਦਾ ਗਲਾਸ ਲਿਆ ਕੇ ਦੇ ਮੈ ਦਸਦੀ ਹਾਂ ਸਾਰੀ ਗੱਲ ਤੈਨੂੰ ਤੇਰਿਆਂ ਨਾਨਕੇ ਬਾਰੇ "। ਜੀਤ ਨੇ ਪਾਣੀ ਦਾ ਗਲਾਸ ਲਿਆ ਰਾਣੀ ਨੂੰ ਫੜਾ ਦਿੱਤਾ ਤਾਂ ਰਾਣੀ ਨੇ ਪਾਣੀ ਦਾ ਗਲਾਸ ਮੂੰਹ ਨਾਲ਼ ਲਾ ਪਾਣੀ ਇੰਞ ਅੰਦਰ ਸੁੱਟਿਆ ਜਿਵੇੰ ਅੰਦਰ ਬਲ਼ ਰਹੇ ਅੱਗ ਦੇ ਭਾਂਬੜ ਨੂੰ ਸ਼ਾਂਤ ਕਰਨਾ ਚਾਹੁੰਦੀ ਹੋਵੇ। ਪਾਣੀ ਪੀ ਕੇ ਰਾਣੀ ਨੇ ਬੋਲਣਾ ਸ਼ੁਰੂ ਕੀਤਾ, "ਜੀਤ ਤੇਰੇ ਨਾਨਾ ਜੋਗਿੰਦਰ ਸਿੰਘ ਜੀ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਸਨ। ਤੇਰਾ ਮਾਮਾ ਮਨਜੀਤ ਸਿੰਘ ਮੇਰੇ ਤੋਂ ਤਿੰਨ ਸਾਲ ਵੱਡਾ ਸੀ।ਉਹਨੇ ਦਸਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਤੇ ਭਾਪਾ ਜੀ ਨਾਲ਼ ਕੰਮ 'ਤੇ ਜਾਣਾ ਸ਼ੁਰੂ ਕਰ ਦਿੱਤਾ ਸੀ ਤੇ ਫਿਰ ਤੇਰੇ ਮਾਮੇ ਨੇ ਟਰੱਕ ਸਪੇਅਰ ਪਾਰਟਸ ਦੀ ਦੁਕਾਨ ਖੋਲ੍ਹ ਲਈ ਸੀ। ਮੈਂ ਵੀ ਉਸ ਵੇਲੇ ਦਸਵੀਂ ਕਰ ਗਿਆਰ੍ਹਵੀਂ ਵਿੱਚ ਹੋ ਗਈ ਸਾਂ।ਤੇਰੀ ਨਾਨੀ ਜਗੀਰ ਕੌਰ ਬੜੀ ਸਿਆਣੀ ਤੇ ਸਾਉ ਸੁਭਾਅ ਦੀ ਸੀ। ਸਮਝ ਲੈ ਖ਼ੁਸ਼ਹਾਲ ਪਰਿਵਾਰ ਸੀ ਸਾਡਾ ।ਅਸੀਂ ਬਕਾਰੋਂ ਦੇ ਚਾਸ ਵਿੱਚ ਰਹਿੰਦੇ ਸੀ। ਉਸ ਵੇਲੇ ਸਾਰਾ ਬਿਹਾਰ ਸੀ ਆ ਝਾਰਖੰਡ ਨਹੀਂ ਸੀ ਬਣਿਆ।" ਰਾਣੀ ਇਕੋ ਸਾਹ 'ਚ ਸਭ ਕੁਝ ਬੋਲ ਰਹੀ ਸੀ। ਹੁਣ ਉਹ ਥੋੜ੍ਹਾ ਚੁੱਪ ਹੋਈ ਤਾਂ ਜੀਤ ਫਿਰ ਬੋਲ ਪਿਆ," ਅੱਛਾ! ਫਿਰ ਤਾਂ ਨੇੜੇ ਹੀ ਸਨ ਨਾਨਕੇ ਮੇਰੇ।" ਪਰ ਜੀਤ ਅੱਗੋਂ ਕੁਝ ਹੋਰ ਪੁੱਛਦਾ ਰਾਣੀ ਆਪ ਹੀ ਦੱਸਣ ਲੱਗ ਪਈ, "ਪੁੱਤ ਇੱਕ ਦਿਨ ਚਾਲ਼ੀ ਕੁ ਸਾਲ ਪਹਿਲਾਂ ਆਪਣੇ ਦੇਸ ਦਾ ਇੱਕ ਵੱਡਾ ਦਰੱਖਤ ਡਿਗਿਆ ਤੇ ਉਸ ਨਾਲ ਸਾਰੇ ਮੁਲਕ ਦੀ ਧਰਤੀ ਕੰਬੀ ਹੀ ਨਹੀਂ ਸੀ ਸਗੋਂ ਇੱਕ ਨਫ਼ਰਤ ਦੀ ਅੱਗ ਦਾ ਹੜ੍ਹ ਹੀ ਆ ਗਿਆ ਸੀ। ਚਾਰੇ ਪਾਸਿਓਂ ਇਹੋ ਅਵਾਜ਼ਾਂ ਆ ਰਹੀਆ ਸਨ,ਵੋਹ ਆ ਗਿਆ ਸਿੱਖੜਾਂ ਮਾਰੋ ਸਾਲੇ ਕੋ, ਖੂਨ ਕਾ ਬਦਲਾ ਖੂਨ, ਉਸ ਅੱਗ ਤੋਂ ਭਾਪਾ ਜੀ ਅਤੇ ਵੀਰ ਨੂੰ ਬਚਾਉਂਦਿਆਂ ਬੀਬੀ ਵੀ ਉਸ ਅੱਗ 'ਚ ਸੁਆਹ ਹੋ ਗਈ, ਭੀੜ ਨੱਚ ਰਹੀ ਸੀ।" ਹੁਣ ਚੁੱਪ ਹੁੰਦਿਆਂ ਰਾਣੀ ਦੀਆਂ ਅੱਖਾਂ 'ਚ ਹੰਝੂ ਨਹੀਂ, ਅੱਗ ਦੀਆਂ ਲਪਟਾਂ ਸਨ। ਜੀਤ ਦੇ ਇਹ ਪੁੱਛਣ ਤੋਂ ਪਹਿਲਾਂ ਕਿ ਮਾਂ ਤੂੰ ਉਸ ਵੇਲੇ ਕਿੱਥੇ ਸੀ? ਰਾਣੀ ਨੇ ਆਪ ਹੀ ਫਿਰ ਦੱਸਣਾ ਸ਼ੁਰੂ ਕੀਤਾ, "ਪੁੱਤ ਮੈਂ ਅਭਾਗਣ ਉਸ ਵੇਲੇ ਲਾਲਾ ਪਿਸ਼ੋਰੀ ਲਾਲ ਦੇ ਘਰ ਗੁਆਂਢ 'ਚ ਉਸਦੀ ਧੀ ਤੇ ਆਪਣੀ ਸਹੇਲੀ ਅਨੀਤਾ ਨੂੰ ਮਿਲਣ ਗਈ ਸੀ। ਜਦੋਂ ਮਾਹੌਲ 'ਚ ਕੁਝ ਸ਼ਾਂਤੀ ਹੋਈ ਤਾਂ ਲਾਲਾ ਜੀ ਮੈਨੂੰ ਪੰਜਾਬ ਮੇਰੀ ਭੂਆ ਜੀ ਕੋਲ਼ ਛੱਡ ਆਏ ਸਨ। ਫਿਰ ਦੋ ਕੁ ਸਾਲ ਬਾਅਦ ਭੂਆ ਜੀ ਨੇ ਮੇਰਾ ਵਿਆਹ ਕਰ ਦਿੱਤਾ ਤੇ ਤੇਰਾ ਬਾਪੂ ਮੈਨੂੰ ਫਿਰ ਇਥੇ ਟਾਟਾਨਗਰ ਲੈ ਆਇਆ। " ਧੰਨਵਾਦ ਗੁਰਨਾਮ ਬਾਵਾ ਅੰਬਾਲਾ 8307364301
ਕਹਾਣੀ/ਜਦੋਂ ਧਰਤੀ ਕੰਬੀ ਸੀ/ਗੁਰਨਾਮ ਬਾਵਾ

“ਮਾਂ ਮੈਂ ਜਦ ਦੀ ਹੋਸ਼ ਸੰਭਾਲ਼ੀ ਹੈ, ਤੁਸੀਂ ਮੈਨੂੰ ਕਦੀ ਵੀ ਨਾਨੀ ਘਰ ਨਹੀਂ ਲੈ ਕੇ ਗਏ ਜਿਵੇੰ ਚਾਚੀ ਰਮਨ ਨੂੰ ਹਰ ਸਾਲ ਛੁੱਟੀਆਂ ‘ਚ ਲੈ ਕੇ ਜਾਂਦੀ ਹੈ। ਨਾ ਹੀ ਕੋਈ ਮਾਮਾ ਜਾਂ ਮਾਸੀ ਸਾਡੇ ਕੋਲ਼ ਕਦੀ ਆਏ ਨੇ,ਕਿਉਂ?” ਜੀਤ ਦੇ ਮਨ ਵਿੱਚ ਇਹ ਸਵਾਲ ਬਹੁਤ ਦੇਰ ਦਾ ਉਠਦਾ ਆ ਰਿਹਾ ਸੀ।ਜੋ ਅੱਜ ਉਸਨੇ ਆਪਣੀ ਤੋਂ ਮਾਂ ਨੂੰ ਪੁੱਛ ਹੀ ਲਿਆ। “ਜੀਤ ਪੁੱਤ ਜੇਕਰ ਮਾਂ ਦੇ ਪੇਕੇ ਹੋਣ ਤਾਂ ਬੱਚਿਆਂ ਦੇ ਵੀ ਨਾਨਕੇ ਹੁੰਦੇ ਹਨ,” ਕਹਿੰਦਿਆਂ ਰਾਣੀ ਨੇ ਅੱਖਾਂ ਪੂੰਝੀਆਂ ਤੇ ਫਿਰ ਵਿਹਡ਼ੇ ‘ਚ ਬਹੁਕਰ ਫੇਰਨ ਲੱਗੀ। ਮਾਂ ਦਾ ਜਵਾਬ ਸੁਣਕੇ ਜੀਤ ਦੀ ਤਸੱਲੀ ਨਾ ਹੋਈ ਤਾਂ ਉਹ ਫਿਰ ਬੋਲਿਆ ” ਮਾਂ ਤੂੰ ਸਿੱਧੀ ਗੱਲ ਦੱਸ, ਬੁਝਾਰਤਾਂ ਨਾ ਪਾ “। ਇਹ ਸਵਾਲ ਸੁਣਕੇ ਰਾਣੀ ਖਿਝ ਕੇ ਬੋਲੀ ” ਜਾ ਪੁੱਤ ਅੰਦਰ ਜਾ ਕੇ ਪੜ੍ਹ, ਤੇਰਾ ਕੱਲ ਪੇਪਰ ਹੈ ਤੇ ਮੈਨੂੰ ਵੀ ਕੰਮ ਕਰ ਲੈਣ ਦੇ। ”
ਜੀਤ ਨੇ ਬਚਪਨ ਤੋਂ ਮਾਂ ਨੂੰ ਉਦਾਸ ਤੇ ਕਈ ਵਾਰ ਇੱਕਲੀ ਨੂੰ ਚੋਰੀ-ਚੋਰੀ ਰੋਂਦਿਆਂ ਵੇਖਿਆ ਸੀ। ਅੱਜ ਉਹ ਮਾਂ ਦੇ ਅੰਦਰ ਦਾ ਗ਼ੁਬਾਰ ਬਾਹਰ ਕੱਢਣਾ ਚਾਹੁੰਦਾ ਸੀ।ਹੁਣ ਉਹ ਵੀ ਜਵਾਨੀ ‘ਚ ਪੈਰ ਰੱਖ ਰਿਹਾ ਸੀ ਤੇ ਸਾਰੀ ਗੱਲ ਸਮਝਦਾ ਸੀ।ਜੀਤ ਨੇ ਪਿਆਰ ਨਾਲ ਮਾਂ ਦੇ ਹੱਥੋਂ ਬਹੁਕਰ ਫੜ ਲਈ ਤੇ  ਉਹਨੂੰ ਪਿਆਰ ਨਾਲ ਕਲਾਵੇ ‘ਚ ਲੈ ਮੰਜੀ ਤੇ ਲਿਆ ਬੈਠਾ ਬੋਲਿਆ,”ਮਾਂ ਦੱਸ ਕੁੱਛ ਤਾਂ ਦੱਸ ਮੇਰੇ ਨਾਨਕੇ ਕਿੱਥੇ ਨੇ? ” ਇਹ ਸਵਾਲ ਸੁਣਕੇ ਰਾਣੀ ਅੱਖਾਂ ਨੀਵੀਂ ਪਾਈ ਬੋਲੀ ” ਪੁੱਤ ਉਹ ਤਾਂ ਹਰ ਵੇਲੇ ਮੇਰੀਆਂ ਯਾਦਾਂ ‘ਚ ਮੇਰੇ ਨਾਲ਼ ਨੇ, ਪਰ ਪੁੱਤ ਸਰੀਰ ਤਾਂ ਉਹਨਾਂ ਦੇ ਕਦੋਂ ਦੇ ਮੁੱਕ ਗਏ ਹਨ।” ਹੁਣ ਰਾਣੀ ਦੀ ਭੁੱਬ ਨਿਕਲ ਗਈ। “ਮਾਂ ਨਾ ਰੋ ਮੈਂ ਨਹੀਂ ਪੁੱਛਦਾ ਅੱਜ ਤੋਂ ਬਾਅਦ ਤੇਰੇ ਤੋਂ ਕੋਈ ਵੀ ਸਵਾਲ ਉਨ੍ਹਾਂ ਬਾਰੇ।

ਪਲੀਜ਼ ਹੁਣ ਤੂੰ ਚੁੱਪ ਹੋ ਜਾ।” ਜੀਤ ਉਸਦੀਆਂ ਅੱਖਾਂ ਦੇ ਹੰਝੂ ਪੂੰਝਦਾ ਕਹਿ ਰਿਹਾ ਸੀ। ਹੁਣ ਦੋਵੇਂ ਪਾਸੇ ਚੁੱਪ ਪਸਰ ਗਈ ਜਿਵੇੰ ਸਮੁੰਦਰ ‘ਚ ਤੁਫਾਨ ਆਉਣ ਤੋਂ ਪਹਿਲਾਂ ਦੀ ਸ਼ਾਂਤੀ। ਦਸ ਕੁ ਮਿੰਟ ਬਾਅਦ ਰਾਣੀ ਨੇ ਚੁੱਪ ਨੂੰ ਤੋਡ਼ਦਿਆ ਬੋਲਣਾ ਸ਼ੁਰੂ ਕੀਤਾ, “ਜਾ ਪੁੱਤ ਪਾਣੀ ਦਾ ਗਲਾਸ ਲਿਆ ਕੇ ਦੇ ਮੈ ਦਸਦੀ ਹਾਂ ਸਾਰੀ ਗੱਲ ਤੈਨੂੰ ਤੇਰਿਆਂ ਨਾਨਕੇ ਬਾਰੇ “। ਜੀਤ ਨੇ ਪਾਣੀ ਦਾ ਗਲਾਸ ਲਿਆ ਰਾਣੀ ਨੂੰ ਫੜਾ ਦਿੱਤਾ ਤਾਂ ਰਾਣੀ ਨੇ ਪਾਣੀ ਦਾ ਗਲਾਸ ਮੂੰਹ ਨਾਲ਼ ਲਾ ਪਾਣੀ ਇੰਞ ਅੰਦਰ ਸੁੱਟਿਆ ਜਿਵੇੰ ਅੰਦਰ ਬਲ਼ ਰਹੇ ਅੱਗ ਦੇ ਭਾਂਬੜ ਨੂੰ ਸ਼ਾਂਤ ਕਰਨਾ ਚਾਹੁੰਦੀ ਹੋਵੇ। ਪਾਣੀ ਪੀ ਕੇ ਰਾਣੀ ਨੇ ਬੋਲਣਾ ਸ਼ੁਰੂ ਕੀਤਾ, “ਜੀਤ ਤੇਰੇ ਨਾਨਾ ਜੋਗਿੰਦਰ ਸਿੰਘ ਜੀ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਸਨ। ਤੇਰਾ ਮਾਮਾ ਮਨਜੀਤ ਸਿੰਘ ਮੇਰੇ ਤੋਂ ਤਿੰਨ ਸਾਲ ਵੱਡਾ ਸੀ।ਉਹਨੇ ਦਸਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਤੇ ਭਾਪਾ ਜੀ ਨਾਲ਼ ਕੰਮ ‘ਤੇ ਜਾਣਾ ਸ਼ੁਰੂ ਕਰ ਦਿੱਤਾ ਸੀ ਤੇ ਫਿਰ ਤੇਰੇ ਮਾਮੇ ਨੇ ਟਰੱਕ ਸਪੇਅਰ ਪਾਰਟਸ ਦੀ ਦੁਕਾਨ ਖੋਲ੍ਹ ਲਈ ਸੀ। ਮੈਂ ਵੀ ਉਸ ਵੇਲੇ ਦਸਵੀਂ ਕਰ ਗਿਆਰ੍ਹਵੀਂ ਵਿੱਚ ਹੋ ਗਈ ਸਾਂ।ਤੇਰੀ ਨਾਨੀ ਜਗੀਰ ਕੌਰ ਬੜੀ ਸਿਆਣੀ ਤੇ ਸਾਉ ਸੁਭਾਅ ਦੀ ਸੀ। ਸਮਝ ਲੈ ਖ਼ੁਸ਼ਹਾਲ ਪਰਿਵਾਰ ਸੀ ਸਾਡਾ ।ਅਸੀਂ ਬਕਾਰੋਂ ਦੇ ਚਾਸ ਵਿੱਚ ਰਹਿੰਦੇ ਸੀ।

ਉਸ ਵੇਲੇ ਸਾਰਾ ਬਿਹਾਰ ਸੀ ਆ ਝਾਰਖੰਡ ਨਹੀਂ ਸੀ ਬਣਿਆ।” ਰਾਣੀ ਇਕੋ ਸਾਹ ‘ਚ ਸਭ ਕੁਝ ਬੋਲ ਰਹੀ ਸੀ। ਹੁਣ ਉਹ ਥੋੜ੍ਹਾ ਚੁੱਪ ਹੋਈ ਤਾਂ ਜੀਤ ਫਿਰ ਬੋਲ ਪਿਆ,” ਅੱਛਾ! ਫਿਰ ਤਾਂ ਨੇੜੇ ਹੀ ਸਨ ਨਾਨਕੇ ਮੇਰੇ।” ਪਰ ਜੀਤ ਅੱਗੋਂ ਕੁਝ ਹੋਰ ਪੁੱਛਦਾ ਰਾਣੀ ਆਪ ਹੀ ਦੱਸਣ ਲੱਗ ਪਈ, “ਪੁੱਤ ਇੱਕ ਦਿਨ ਚਾਲ਼ੀ ਕੁ ਸਾਲ ਪਹਿਲਾਂ ਆਪਣੇ ਦੇਸ ਦਾ ਇੱਕ ਵੱਡਾ ਦਰੱਖਤ ਡਿਗਿਆ ਤੇ ਉਸ ਨਾਲ ਸਾਰੇ ਮੁਲਕ ਦੀ ਧਰਤੀ ਕੰਬੀ ਹੀ ਨਹੀਂ ਸੀ ਸਗੋਂ ਇੱਕ ਨਫ਼ਰਤ ਦੀ ਅੱਗ ਦਾ ਹੜ੍ਹ ਹੀ ਆ ਗਿਆ ਸੀ। ਚਾਰੇ ਪਾਸਿਓਂ ਇਹੋ ਅਵਾਜ਼ਾਂ ਆ ਰਹੀਆ ਸਨ,ਵੋਹ ਆ ਗਿਆ ਸਿੱਖੜਾਂ ਮਾਰੋ ਸਾਲੇ ਕੋ, ਖੂਨ ਕਾ ਬਦਲਾ ਖੂਨ, ਉਸ ਅੱਗ ਤੋਂ ਭਾਪਾ ਜੀ ਅਤੇ ਵੀਰ ਨੂੰ ਬਚਾਉਂਦਿਆਂ ਬੀਬੀ ਵੀ ਉਸ ਅੱਗ ‘ਚ ਸੁਆਹ ਹੋ ਗਈ, ਭੀੜ ਨੱਚ ਰਹੀ ਸੀ।” ਹੁਣ ਚੁੱਪ ਹੁੰਦਿਆਂ ਰਾਣੀ ਦੀਆਂ ਅੱਖਾਂ ‘ਚ ਹੰਝੂ ਨਹੀਂ, ਅੱਗ ਦੀਆਂ ਲਪਟਾਂ ਸਨ। ਜੀਤ ਦੇ ਇਹ ਪੁੱਛਣ ਤੋਂ ਪਹਿਲਾਂ ਕਿ ਮਾਂ ਤੂੰ ਉਸ ਵੇਲੇ ਕਿੱਥੇ ਸੀ? ਰਾਣੀ ਨੇ ਆਪ ਹੀ ਫਿਰ ਦੱਸਣਾ ਸ਼ੁਰੂ ਕੀਤਾ, “ਪੁੱਤ ਮੈਂ ਅਭਾਗਣ ਉਸ ਵੇਲੇ ਲਾਲਾ ਪਿਸ਼ੋਰੀ ਲਾਲ ਦੇ ਘਰ ਗੁਆਂਢ ‘ਚ ਉਸਦੀ ਧੀ ਤੇ ਆਪਣੀ ਸਹੇਲੀ ਅਨੀਤਾ ਨੂੰ ਮਿਲਣ ਗਈ ਸੀ। ਜਦੋਂ ਮਾਹੌਲ ‘ਚ ਕੁਝ ਸ਼ਾਂਤੀ ਹੋਈ ਤਾਂ ਲਾਲਾ ਜੀ ਮੈਨੂੰ ਪੰਜਾਬ ਮੇਰੀ ਭੂਆ ਜੀ ਕੋਲ਼ ਛੱਡ ਆਏ ਸਨ। ਫਿਰ ਦੋ ਕੁ ਸਾਲ ਬਾਅਦ ਭੂਆ ਜੀ ਨੇ ਮੇਰਾ ਵਿਆਹ ਕਰ ਦਿੱਤਾ ਤੇ ਤੇਰਾ ਬਾਪੂ ਮੈਨੂੰ ਫਿਰ ਇਥੇ ਟਾਟਾਨਗਰ ਲੈ ਆਇਆ। ”
ਧੰਨਵਾਦ
ਗੁਰਨਾਮ ਬਾਵਾ
ਅੰਬਾਲਾ
8307364301

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...