ਗ਼ਜ਼ਲ/ਕਮਲੇਸ਼ ਸੰਧੂ

ਧਰਤੀ ਤੇ ਮਹਿਤਾਬਾਂ ਵਰਗੇ,

ਜਿਹੜੇ ਯਾਰ ਕਿਤਾਬਾਂ ਵਰਗੇ।

 

ਅਸ਼ਕੇ ! ਸਦਕੇ ! ਜੀਵੇ ਸ਼ਾਲਾ!

ਪਿਆਰੇ ਲਫ਼ਜ਼ ਖ਼ਿਤਾਬਾਂ ਵਰਗੇ।

 

ਖਾਰਾਂ ਵਰਗੀ ਹਸਤੀ ਮੇਰੀ,

ਲੇਖੀਂ ਸੱਜਣ ਗੁਲਾਬਾਂ ਵਰਗੇ।

 

ਖ਼ਾਲੀ ਬੋਝੇ ਰਹਿਣ ਰਜ਼ਾ ਵਿਚ,

ਕੰਮੀਂ ਜੀਣ ਨਵਾਬਾਂ ਵਰਗੇ।

 

ਆ ਕੇ ਦੇਸ ਗੁਜ਼ਾਰੇ ਕੁਝ ਦਿਨ,

ਲੱਗਦੇ ਸੋਹਣੇ ਖ਼ਾਬਾਂ ਵਰਗੇ।

 

ਗੁਰਬਾਣੀ ਧੁਰਬਾਣੀ ਸਾਂਭੋ,

ਸਾਂਭੋ ਸਾਜ਼ ਰਬਾਬਾਂ ਵਰਗੇ।

 

ਕੁੱਖਾਂ ਤੇ ਰੁੱਖਾਂ ਦੀ ਰਾਖੀ,

ਕਾਰਜ ਨੇ ਅਸਬਾਬਾਂ ਵਰਗੇ।

 

ਜੋ ਰੱਬ ਦੀ ਰਹਿਮਤ ਹੁੰਦੇ ਸਨ,

ਹੁਣ ਮਹਿਮਾਨ ਅਜ਼ਾਬਾਂ ਵਰਗੇ।

 

ਕੋਝੇ ਹੁਨਰ ਹਲੀਮੀ ਬਾਝੋਂ,

“ਸੰਧੂ” ਹੋਂਠ ਉਨਾਬਾਂ ਵਰਗੇ।

ਸਾਂਝਾ ਕਰੋ

ਪੜ੍ਹੋ

ਘਰਦਿਆਂ ਨੂੰ ਬਿਨਾਂ ਦੱਸੇ UPSC ਦਾ ਫਾਰਮ,

ਉੱਤਰ ਪ੍ਰਦੇਸ਼, 29 ਅਪ੍ਰੈਲ – ਹਾਲ ਹੀ ਵਿੱਚ, ਯੂਨੀਅਨ ਪਬਲਿਕ...