ਨਵੀਂ ਦਿੱਲੀ 15 ਅਗਸਤ ਕ੍ਰਿਕਟ ਦਾ ਭਗਵਾਨ (God of Cricket) ਅਖਵਾਉਂਦੇ ਮਹਾਨ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ (Sachin Tendulkar) ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ ਤੋਂ ਠੀਕ 34 ਸਾਲ ਪਹਿਲਾਂ ਪਾਕਿਸਤਾਨ ਦੇ ਸੁਤੰਤਰਤਾ ਦਿਵਸ ਮੌਕੇ ਸਚਿਨ ਤੇਂਦੁਲਕਰ ਨੇ ਅੰਗਰੇਜ਼ਾਂ ਦੇ ਛੱਕੇ ਛੁਡਾ ਦਿੱਤੇ ਸਨ। ਭਾਰਤ ਦੇ ਸੁਤੰਤਰਤਾ ਦਿਵਸ ਤੋਂ ਇਕ ਦਿਨ ਪਹਿਲਾਂ 17 ਸਾਲਾ ਸਚਿਨ ਤੇਂਦੁਲਕਰ ਨੇ ਓਲਡ ਟ੍ਰੈਫੋਰਡ, ਇੰਗਲੈਂਡ ‘ਚ ਸੈਂਕੜਾ ਜੜਿਆ ਸੀ। 17 ਸਾਲ 112 ਦਿਨ ਦੀ ਉਮਰ ਦੇ ਸਚਿਨ ਨੇ 14 ਅਗਸਤ 1990 ਨੂੰ ਇੰਗਲੈਂਡ ਖਿਲਾਫ ਟੈਸਟ ‘ਚ 225 ਮਿੰਟ ਕ੍ਰੀਜ਼ ‘ਤੇ ਬਿਤਾਏ ਤੇ ਭਾਰਤ ਨੂੰ ਹਾਰ ਦੇ ਮੂੰਹ ‘ਚੋਂ ਬਾਹਰ ਕੱਢਿਆ। ਇਹ ਉਨ੍ਹਾਂ ਦਾ ਪਹਿਲਾ ਸੈਂਕੜਾ ਸੀ।
ਸਚਿਨ ਨੂੰ ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣਾ ਪਹਿਲਾ ਸੈਂਕੜਾ ਬਣਾਉਣ ਲਈ 8 ਟੈਸਟ ਮੈਚ ਲੱਗੇ। ਉਨ੍ਹਾਂ ਨੇ ਆਖਰੀ ਪਾਰੀ ‘ਚ 189 ਗੇਂਦਾਂ ‘ਚ ਨਾਬਾਦ 119 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 17 ਚੌਕੇ ਵੀ ਜੜੇ। ਸਚਿਨ ਦੀ ਇਸ ਪਾਰੀ ਦੀ ਬਦੌਲਤ ਮੈਚ ਡਰਾਅ ਹੋ ਗਿਆ। ਸਚਿਨ ਨੂੰ ਉਨ੍ਹਾਂ ਦੀ ਸ਼ਾਨਦਾਰ ਪਾਰੀ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਮੈਚ ਦੀ ਗੱਲ ਕਰੀਏ ਤਾਂ ਇੰਗਲੈਂਡ ਨੇ ਪਹਿਲੀ ਪਾਰੀ ‘ਚ 519 ਦੌੜਾਂ ਬਣਾਈਆਂ ਅਤੇ ਦੂਜੀ ਪਾਰੀ 320 ਦੌੜਾਂ ‘ਤੇ ਐਲਾਨ ਦਿੱਤੀ। ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ 432 ਅਤੇ ਦੂਜੀ ਪਾਰੀ ਵਿੱਚ 343/6 ਦੌੜਾਂ ਬਣਾਈਆਂ। ਸਚਿਨ ਤੇਂਦੁਲਕਰ ਨੇ ਪਹਿਲੀ ਪਾਰੀ ‘ਚ 136 ਗੇਂਦਾਂ ‘ਤੇ 68 ਦੌੜਾਂ ਬਣਾਈਆਂ ਸਨ।
ਦੂਜੀ ਪਾਰੀ ‘ਚ ਜੜਿਆ ਸੀ ਸੈਂਕੜਾ
ਸਚਿਨ ਨੂੰ ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣਾ ਪਹਿਲਾ ਸੈਂਕੜਾ ਬਣਾਉਣ ਲਈ 8 ਟੈਸਟ ਮੈਚ ਲੱਗੇ ਸਨ। ਉਨ੍ਹਾਂ ਨੇ ਆਖਰੀ ਪਾਰੀ ‘ਚ 189 ਗੇਂਦਾਂ ‘ਚ ਨਾਬਾਦ 119 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਨੇ 17 ਚੌਕੇ ਵੀ ਜੜੇ ਸੀ। ਸਚਿਨ ਦੀ ਇਸ ਪਾਰੀ ਦੀ ਬਦੌਲਤ ਮੈਚ ਡਰਾਅ ਹੋ ਗਿਆ। ਸਚਿਨ ਨੂੰ ਉਨ੍ਹਾਂ ਦੀ ਸ਼ਾਨਦਾਰ ਪਾਰੀ ਲਈ ਮੈਚ ਦਾ ਖਿਡਾਰੀ ਚੁਣਿਆ ਗਿਆ। ਮੈਚ ਦੀ ਗੱਲ ਕਰੀਏ ਤਾਂ ਇੰਗਲੈਂਡ ਨੇ ਪਹਿਲੀ ਪਾਰੀ ‘ਚ 519 ਦੌੜਾਂ ਬਣਾਈਆਂ ਅਤੇ ਦੂਜੀ ਪਾਰੀ 320 ਦੌੜਾਂ ‘ਤੇ ਐਲਾਨ ਦਿੱਤੀ। ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ 432 ਤੇ ਦੂਜੀ ਪਾਰੀ ਵਿੱਚ 343/6 ਦੌੜਾਂ ਬਣਾਈਆਂ। ਸਚਿਨ ਤੇਂਦੁਲਕਰ ਨੇ ਪਹਿਲੀ ਪਾਰੀ ਵਿੱਚ 136 ਗੇਂਦਾਂ ਵਿੱਚ 68 ਦੌੜਾਂ ਬਣਾਈਆਂ ਸਨ।
ਸਚਿਨ ਦੇ ਟੈਸਟ ਕਰੀਅਰ ‘ਤੇ ਨਜ਼ਰ
ਸਚਿਨ ਤੇਂਦੁਲਕਰ ਨੇ ਕਰਾਚੀ ‘ਚ 15 ਨਵੰਬਰ 1989 ਨੂੰ ਪਾਕਿਸਤਾਨ ਦੇ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ ਸੀ। ਉਨ੍ਹਾਂ ਆਪਣੇ ਕਰੀਅਰ ‘ਚ 200 ਟੈਸਟਾਂ ਦੀਆਂ 329 ਪਾਰੀਆਂ ਵਿੱਚ 53.78 ਦੀ ਔਸਤ ਨਾਲ 15921 ਦੌੜਾਂ ਬਣਾਈਆਂ। ਸਚਿਨ ਟੈਸਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਇਸ ਫਾਰਮੈਟ ਵਿੱਚ ਉਨ੍ਹਾਂ ਨੇ 68 ਅਰਧ ਸੈਂਕੜੇ ਅਤੇ 51 ਸੈਂਕੜੇ ਲਗਾਏ ਹਨ। ਸਚਿਨ ਦੇ ਨਾਂ ਟੈਸਟ ‘ਚ ਵੀ 46 ਵਿਕਟਾਂ ਹਨ। 3/14 ਟੈਸਟ ਵਿੱਚ ਉਸਦਾ ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ ਹੈ।