ਵਿਨੇਸ਼ ਫੋਗਾਟ ਦੇ ਮਾਮਲੇ ‘ਚ CAS ਨੇ ਮੁੜ ਟਾਲਿਆ ਫ਼ੈਸਲਾ

ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ (Vinesh Phogat) ਦੇ ਮਾਮਲੇ ‘ਤੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (CAS) ਦਾ ਫ਼ੈਸਲਾ ਇਕ ਵਾਰ ਮੁੜ ਟਲ਼ ਗਿਆ ਹੈ। ਅਦਾਲਤ ਨੇ ਹੁਣ ਫੈਸਲੇ ਲਈ 16 ਅਗਸਤ ਰਾਤ 9:30 ਵਜੇ ਦਾ ਸਮਾਂ ਤੈਅ ਕੀਤਾ ਹੈ। ਪਹਿਲਵਾਨ ਨੂੰ ਪੈਰਿਸ ਓਲੰਪਿਕ 2024 ਵਿੱਚ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਦੇ ਸੋਨ ਤਗਮੇ ਦੇ ਮੈਚ ਤੋਂ 100 ਗ੍ਰਾਮ ਵੱਧ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਜੇਕਰ ਫੈਸਲਾ ਉਸਦੇ ਹੱਕ ਵਿੱਚ ਆਉਂਦਾ ਹੈ ਤਾਂ ਵਿਨੇਸ਼ ਸਾਂਝੇ ਤੌਰ ‘ਤੇ ਚਾਂਦੀ ਦਾ ਤਗਮਾ ਜਿੱਤ ਸਕਦੀ ਹੈ। ਇਸ ਤੋਂ ਬਾਅਦ ਉਸ ਨੇ ਖੇਡਾਂ ਲਈ ਆਰਬਿਟਰੇਸ਼ਨ ਕੋਰਟ ਨੂੰ ਅਪੀਲ ਕੀਤੀ, ਜਿਸ ‘ਤੇ ਅੱਜ ਫੈਸਲਾ ਆਉਣਾ ਸੀ। ਹਾਲਾਂਕਿ ਇਹ ਫੈਸਲਾ 16 ਅਗਸਤ ਤੱਕ ਟਾਲ ਦਿੱਤਾ ਗਿਆ ਹੈ। ਹੁਣ ਵਿਨੇਸ਼ ਦੇ ਮੈਡਲ ‘ਤੇ ਫੈਸਲਾ 16 ਅਗਸਤ ਨੂੰ ਰਾਤ 9:30 ਵਜੇ ਆਵੇਗਾ। ਸੈਮੀਫਾਈਨਲ ‘ਚ ਜਿੱਤ ਤੋਂ ਬਾਅਦ ਵਿਨੇਸ਼ ਫੋਗਾਟ ਓਲੰਪਿਕ ਦੇ ਫਾਈਨਲ ‘ਚ ਜਗ੍ਹਾ ਬਣਾਉਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ ਹੈ। ਇਸ ਨਾਲ ਉਸ ਨੇ ਦੇਸ਼ ਲਈ ਘੱਟੋ-ਘੱਟ ਸੋਨ ਜਾਂ ਚਾਂਦੀ ਦਾ ਤਗਮਾ ਯਕੀਨੀ ਬਣਾਇਆ ਸੀ। ਹਾਲਾਂਕਿ ਫਾਈਨਲ ਦੀ ਸਵੇਰ ਭਾਰਤ ਦੀਆਂ ਉਮੀਦਾਂ ਨੂੰ ਝਟਕਾ ਲੱਗਾ। ਵਿਨੇਸ਼ ਫੋਗਾਟ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ ਅਤੇ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ।

ਫਾਈਨਲ ਤੋਂ ਇਕ ਰਾਤ ਪਹਿਲਾਂ ਵਿਨੇਸ਼ ਦਾ ਭਾਰ 2 ਕਿਲੋ ਵੱਧ ਸੀ। ਅਜਿਹੇ ‘ਚ ਉਸ ਨੇ ਸਾਰੀ ਰਾਤ ਮਿਹਨਤ ਕੀਤੀ ਅਤੇ ਭਾਰ ਘਟਾਇਆ। ਹਾਲਾਂਕਿ, ਉਹ 100 ਗ੍ਰਾਮ ਤੋਂ ਖੁੰਝ ਗਈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਵਿਨੇਸ਼ ਫੋਗਾਟ ਬਾਰੇ ਕਿਹਾ ਕਿ ਇੱਕ ਸ਼੍ਰੇਣੀ ਵਿੱਚ ਦੋ ਚਾਂਦੀ ਦੇ ਤਮਗੇ ਨਹੀਂ ਦਿੱਤੇ ਜਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਦਾਲਤ ਦਾ ਜੋ ਵੀ ਫੈਸਲਾ ਹੋਵੇਗਾ, ਉਸ ਦੀ ਪਾਲਣਾ ਕੀਤੀ ਜਾਵੇਗੀ। ਵਿਨੇਸ਼ ਦਾ 50 ਕਿਲੋਗ੍ਰਾਮ ਫ੍ਰੀਸਟਾਈਲ ਭਾਰ ਵਰਗ ਦੇ ਫਾਈਨਲ ‘ਚ ਅਮਰੀਕਾ ਦੀ ਸਾਰਾਹ ਐਨ ਹਿਲਡੇਬ੍ਰਾਂਟ ਨਾਲ ਮੁਕਾਬਲਾ ਹੋਣਾ ਸੀ। ਵਿਨੇਸ਼ ਨੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐਸ) ਨੂੰ ਸਾਂਝੇ ਤੌਰ ‘ਤੇ ਉਸ ਨੂੰ ਚਾਂਦੀ ਦਾ ਤਗਮਾ ਦੇਣ ਦੀ ਅਪੀਲ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ 9-10 ਅਗਸਤ ਤੱਕ ਪੂਰੀ ਕਰ ਲਈ ਗਈ ਸੀ। CAS ਨੇ ਕਿਹਾ ਸੀ ਕਿ ਇਸ ਮਾਮਲੇ ‘ਤੇ ਫੈਸਲਾ ਪੈਰਿਸ ਓਲੰਪਿਕ ਦੇ ਖਤਮ ਹੋਣ ਤੋਂ ਪਹਿਲਾਂ ਆ ਜਾਵੇਗਾ। ਇਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਉਹ 13 ਅਗਸਤ ਨੂੰ ਆਪਣਾ ਫੈਸਲਾ ਸੁਣਾਏਗੀ। ਹਾਲਾਂਕਿ ਹੁਣ ਇਹ ਸ਼ੁੱਕਰਵਾਰ ਨੂੰ ਆਵੇਗਾ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਰੰਧਾਵਾ ਅਤੇ ਡੀ ਸੀ ਜੈਨ ਨੇ

ਉਨ੍ਹਾਂ ਨੂੰ ਵਾਤਾਵਰਨ ਸੁਰੱਖਿਆ ਦੇ ਦੂਤ ਕਰਾਰ ਦਿੱਤਾ ਹੋਰਨਾਂ ਸਾਨਾਂ...