ਤਾਜ਼ਾ ਖ਼ਬਰਾਂ

ਬੀਡਬਲਯੂਏਐੱਫ਼ ਨੇ ਡੋਪਿੰਗ ਨਿਯਮਾਂ ਦੇ ਤਹਿਤ ਉਲੰਘਣਾ ਕਰਨ ’ਤੇ ਪ੍ਰਮੋਦ ਭਗਤ ਨੂੰ 18 ਮਹੀਨਿਆਂ ਲਈ ਕੀਤਾ ਮੁਅੱਤਲ

ਨਵੀਂ ਦਿੱਲੀ, 13 ਅਗਸਤ ਟੋਕਿਓ ਸੋਨ ਤਗ਼ਮਾ ਜੇਤੂ ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਪੈਰਿਸ ਪੈਰਾਓਲੰਪਿਕ ਵਿਚ ਆਪਣਾ ਖ਼ਿਤਾਬ ਬਰਕਰਾਰ ਨਹੀਂ ਰੱਖ ਸਕੇਗਾ, ਕਿਉਂਕਿ ਉਸ ਨੂੰ ਬੀਡਬਲਯੂਏਐੱਫ਼ ਨੇ ਡੋਪਿੰਗ ਨਿਯਮਾਂ ਦੇ ਤਹਿਤ ਉਲੰਘਣਾ ਕਰਨ ’ਤੇ 18 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਬੀਡਬਲਯੂਏਐੱਫ਼ ਨੇ ਇਕ ਬਿਆਨ ਵਿਚ ਕਿਹਾ ਕਿ ਬੈਡਮਿੰਟਨ ਮਹਾਂਸੰਘ ਇਸਦੀ ਪੁਸ਼ਟੀ ਕਰਦਾ ਹੈ, ਪ੍ਰਮੋਦ ਭਗਤ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਉਹ ਪੈਰਿਸ ਪੈਰਾਓਲੰਪਿਕ ਨਹੀਂ ਖੇਡੇਗਾ। ਇਸ ਵਿਚ ਕਿਹਾ ਗਿਆ ਹੈ ਕਿ ਮਾਰਚ 2024 ਨੂੰ ਸੀਏਐੱਸ ਡੋਪਿੰਗ ਵਿਰੋਧੀ ਡਿਵਿਜ਼ਨ ਨੇ ਭਗਤ ਨੂੰ ਬੀਡਬਲਯੂਏਐੱਫ਼ ਦੇ ਨਿਯਮਾਂ ਤਹਿਤ ਦੋਸ਼ੀ ਪਾਇਆ ਹੈ। ਉਹ ਇਕ ਸਾਲ ਵਿਚ ਤਿੰਨ ਵਾਰ ਆਪਣਾ ਠਿਕਾਣਾ ਦੱਸਣ ਵਿਚ ਨਾਕਾਮਯਾਬ ਰਿਹਾ ਹੈ।

36 ਸਾਲਾਂ ਖਿਡਾਰੀ ਨੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਸੀ ਜੋ ਕਿ ਪਿਛਲੇ ਮਹੀਨੇ ਖ਼ਾਰਜ ਕਰ ਦਿੱਤੀ ਗਈ ਸੀ। ਬਿਆਨ ਮੁਤਾਬਗ ਇਹ ਮੁਅੱਤਲੀ ਸਤੰਬਰ 2025 ਤੱਕ ਲਾਗੂ ਰਹੇਗੀ। ਭਾਰਤੀ ਪੈਰਾ ਬੈਡਮਿੰਟਨ ਦੇ ਮੁੱਖ ਕੋਚ ਗੌਰਵ ਖੰਨਾ ਨੇ ਕਿਹਾ ਕਿ ਇਹ ਕਾਫ਼ ਦੁਖਦਾਈ ਅਤੇ ਮੰਦਭਾਗਾ ਹੈ, ਖਿਡਾਰੀ ਪੈਰਾ ਓਲੰਪਿਕ ਵਿਚ ਤਗ਼ਮੇ ਦੀ ਇਕ ਉਮੀਦ ਸੀ। ਉਹ ਇਕ ਯੋਧਾ ਹੈ ਮੈਨੂੰ ਵਿਸ਼ਵਾਸ ਹੈ ਕਿ ਉਹ ਮਜ਼ਬੂਤੀ ਨਾਲ ਵਾਪਸੀ ਕਰੇਗਾ।

ਸਾਂਝਾ ਕਰੋ

ਪੜ੍ਹੋ