ਤੈਨੂੰ ਕਾਹਦਾ ਮਾਣ ਓ ਬੰਦਿਆਂ/ਕੈਪਟਨ ਦਵਿੰਦਰ ਸਿੰਘ ਜੱਸਲ

 

ਮਿੱਟੀ ਚੋਂ ਉੱਗ ਮਿੱਟੀ ਇੱਕ ਦਿਨ ,
ਮਿੱਟੀ ਹੀ ਹੋ ਜਾਣਾ,
ਰੂਹ ਨੇ ਛੱਡ ਸਰੀਰ ਤੇਰੇ ਨੂੰ ,
ਬਦਲ ਲੈਣਾ ਹੈ ਬਾਣਾ,
ਦੋ ਪਲ ਤੈਂਨੂ ਬੈਠ ਕੇ ਰੋਣਾ,
ਸਕੇ ਸਬੰਧੀਆਂ ਆਣ,
ਤੈਨੂੰ ਕਾਹਦਾ ਮਾਣ ਓ ਬੰਦਿਆਂ,
ਤੈਨੂੰ ਕਾਹਦਾ ਮਾਣ।

ਸੱਭ ਦੀ ਮੰਜ਼ਿਲ ਕਬਰਾਂ ਤੀਕਰ,
ਇੱਕੋ ਸੱਭ ਲਈ ਰਸਤਾ,
ਉਸੇ ਰਸਤੇ ਗਿਆ ਸਿਕੰਦਰ ,
ਜੋ ਸੀ ਜਿੱਤਦਾ ਸ਼ਰਤਾਂ,
ਕੋਠੀ ਕਾਰਾਂ ਆਈਆਂ ਨਾ ਕੰਮ,
ਦੀਮਕ ਲੱਗੀ ਖਾਣ,
ਤੈਨੂੰ ਕਾਹਦਾ ਮਾਣ ਓ ਬੰਦਿਆਂ,
ਤੈਨੂੰ ਕਾਹਦਾ ਮਾਣ।

ਰਿਸ਼ਤੇ ਨਾਤੇ ਮੋਹ ਮਾਇਆ ਦੇ,
ਪੈਸੇ ਕਰਕੇ ਨੱਚਣ,
ਇੱਕ ਵਾਰੀ ਨਾਂਹ ਕਰਕੇ ਦੇਖੀ,
ਦੂਰ ਤੇਰੇ ਤੋਂ ਨੱਸਣ,
ਮੇਹਣਿਆ ਵਾਲੇ ਤੀਰ ਮਾਰਦੇ,
ਸੱਭ ਦੇ ਦੇ ਕੇ ਪਾਣ,
ਤੈਨੂੰ ਕਾਹਦਾ ਮਾਣ ਓ ਬੰਦਿਆਂ,
ਤੈਨੂੰ ਕਾਹਦਾ ਮਾਣ।

ਘਰ ਦੀ ਨਾਰ ਰਹੇ ਸੰਗ ਲੱਗੀ,
ਉਹ ਵੀ ਦੱਸੇ ਭੂਤ,
ਜਿਸ ਦਿਨ ਤੈਂਨੂੰ ਲ਼ੈ ਜਾਵਣਗੇ,
ਯਮਾਂ ਦੇ ਆ ਕੇ ਦੂਤ,
ਦਵਿੰਦਰਾ ਤੇਰੇ ਸੱਜਣ ਬੇਲੀ,
ਤੱਕ ਸਿਵਿਆਂ ਦੇ ਜਾਣ,
ਤੈਨੂੰ ਕਾਹਦਾ ਮਾਣ ਓ ਬੰਦਿਆਂ,
ਤੈਨੂੰ ਕਾਹਦਾ ਮਾਣ।

* ਕੈਪਟਨ ਦਵਿੰਦਰ ਸਿੰਘ ਜੱਸਲ *

ਸਾਂਝਾ ਕਰੋ

ਪੜ੍ਹੋ

ਜਾਣੋ Jio, Airtel ਅਤੇ Vi ਵਿੱਚੋਂ ਕਿਸਦਾ

ਨਵੀਂ ਦਿੱਲੀ, 29 ਅਪ੍ਰੈਲ – ਇਸ ਡਿਜੀਟਲ ਦੁਨੀਆਂ ਵਿੱਚ ਜ਼ਿਆਦਾਤਰ...