ਆਸਟ੍ਰੇਲੀਆ ‘ਚ ਡੇ-ਨਾਈਟ ਟੈਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਕਰੇਗੀ ਖਾਸ ਅਭਿਆਸ

ਕੈਨਬਰਾ 12 ਅਗਸਤ (ਏ.ਡੀ.ਪੀ ਨਿਯੂਜ਼) ਇਸ ਸਾਲ ਨਵੰਬਰ ਵਿਚ ਸ਼ੁਰੂ ਹੋ ਰਹੀ ਬਾਰਡਰ-ਗਾਵਸਕਰ ਟਰਾਫੀ (Border-Gavaskar Trophy) ਵਿਚ ਭਾਰਤ ਐਡੀਲੇਡ ਵਿਚ ਗੁਲਾਬੀ ਗੇਂਦ (pink-ball) ਨਾਲ ਹੋਣ ਵਾਲੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆ ਖ਼ਿਲਾਫ਼ ਦੋ ਦਿਨਾਂ ਡੇ-ਨਾਈਟ (two-day match) ਅਭਿਆਸ ਮੈਚ ਖੇਡੇਗਾ। ਇਹ ਦੋ ਰੋਜ਼ਾ ਮੈਚ ਕੈਨਬਰਾ (Canberra) ਵਿਚ 30 ਨਵੰਬਰ ਅਤੇ 1 ਦਸੰਬਰ ਨੂੰ ਖੇਡਿਆ ਜਾਵੇਗਾ।

ਮੌਜੂਦਾ ਆਈਸੀਸੀ ਟੈਸਟ ਸੀਜ਼ਨ 2023-25 ਵਿੱਚ, ਭਾਰਤ 22 ਨਵੰਬਰ ਤੋਂ ਪਰਥ ਤੋਂ ਸ਼ੁਰੂ ਹੋਣ ਵਾਲੀ ਆਪਣੇ ਵਿਰੋਧੀ ਆਸਟਰੇਲੀਆ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਲੜੀ ਖੇਡੇਗਾ। 1991 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋਵੇਂ ਟੀਮਾਂ ਇਕੱਠੇ ਪੰਜ ਮੈਚਾਂ ਦੀ ਟੈਸਟ ਸੀਰੀਜ਼ (five-match Test series) ਖੇਡਣਗੀਆਂ। ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਕਿ ਇਸ ਸਾਲ ਨਵੰਬਰ ‘ਚ ਹੋਣ ਵਾਲੇ ਮੈਚ ਦੋਵਾਂ ਟੀਮਾਂ ਵਿਚਾਲੇ ਮਜ਼ਬੂਤ ਸਬੰਧਾਂ ਨੂੰ ਉਜਾਗਰ ਕਰੇਗਾ ਅਤੇ ਆਰਥਿਕ, ਸੱਭਿਆਚਾਰਕ ਅਤੇ ਭਾਈਚਾਰਕ ਖੇਤਰਾਂ ‘ਚ ਦੋਹਾਂ ਦੇਸ਼ਾਂ ਵਿਚਾਲੇ ਮਜ਼ਬੂਤ ਸਬੰਧਾਂ ਦਾ ਜਸ਼ਨ ਮਨਾਏਗਾ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਰੰਧਾਵਾ ਅਤੇ ਡੀ ਸੀ ਜੈਨ ਨੇ

ਉਨ੍ਹਾਂ ਨੂੰ ਵਾਤਾਵਰਨ ਸੁਰੱਖਿਆ ਦੇ ਦੂਤ ਕਰਾਰ ਦਿੱਤਾ ਹੋਰਨਾਂ ਸਾਨਾਂ...