ਡਿਮੈਂਸ਼ੀਆ ਦੀ ਵਜ੍ਹਾ ਬਣ ਸਕਦੈ ਬੈਡ ਕੋਲੈਸਟ੍ਰਾਲ

ਬੈਡ ਕੋਲੈਸਟ੍ਰਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵਧਾ ਸਕਦਾ ਹੈ। ਜੇ ਇਨ੍ਹਾਂ ਦੀ ਮਾਤਰਾ ਵੱਧ ਹੋਵੇ ਤਾਂ ਇਹ ਦਿਲ ਨਾਲ ਸਬੰਧਤ ਬਿਮਾਰੀਆਂ ਵਧਾਉਣ ਦੇ ਨਾਲ-ਨਾਲ ਸਟ੍ਰੋਕ ਦਾ ਖ਼ਤਰਾ ਪੈਦਾ ਕਰਦਾ ਹੈ ਜਦਕਿ ਨਵੀਂ ਖੋਜ ਵਿਚ ਸਾਹਮਣੇ ਆਇਆ ਹੈ ਕਿ ਬੈਡ ਕੋਲੈਸਟ੍ਰਾਲ, ਡਿਮੈਂਸ਼ੀਆ ਰੋਗ ਦੀ ਵਜ੍ਹਾ ਬਣ ਸਕਦਾ ਹੈ। ਇਹ ਅਧਿਐਨ ਲੇਸੈਂਟ ਕਮਿਸ਼ਨ ਵੱਲੋਂ ਕੀਤਾ ਗਿਆ ਹੈ। ਡਿਮੈਂਸ਼ੀਆ ਸੋਚ, ਯਾਦਾਸ਼ਤ ਤੇ ਫ਼ੈਸਲਾ ਲੈਣ ਦੀ ਸਮਰਥਾ ਨੂੰ ਪ੍ਰਭਾਵਤ ਕਰਦਾ ਹੈ, ਜਿਸ ਨਾਲ ਵਿਅਕਤੀ ਦੀ ਰੋਜ਼ਾਨਾ ਜ਼ਿੰਦਗੀ ’ਤੇ ਮਾੜਾ ਅਸਰ ਪੈਂਦਾ ਹੈ। ਅਲਜ਼ਾਈਮਰ ਰੋਗ ਡਿਮੈਂਸ਼ੀਆ ਦਾ ਸਭ ਤੋਂ ਆਮ ਰੂਪ ਹੈ। ਡਿਮੈਸ਼ੀਆ ਦੇ ਖ਼ਤਰਿਆਂ ਦੇ ਨਵੇਂ ਕਾਰਨਾਂ ਦਾ ਪਤਾ ਲਾਉਣ ਲਈ ਟੀਮ ਵੱਲੋਂ ਇਹ ਅਧਿਐਨ ਕੀਤਾ ਗਿਆ ਸੀ। ਇਸ ਵਿਚ ਪਾਇਆ ਗਿਆ ਹੈ ਕਿ ਸੰਸਾਰ ਭਰ ਦੇ 9 ਫ਼ੀਸਦ ਡਿਮੈਂਸ਼ੀਆ ਦੇ ਮਾਮਲਿਆਂ ਲਈ ਨਵੇਂ ਲੱਭੇ ਗਏ ਕਾਰਕ ਜ਼ਿੰਮੇਵਾਰ ਹਨ।

ਇਸ ਵਿਚ ਕਿਹਾ ਗਿਆ ਹੈ ਕਿ 40 ਸਾਲ ਦੇ ਆਸ-ਪਾਸ ਜੇ ਹਾਈ ਬੈਡ ਕੋਲੈਸਟ੍ਰਾਲ ਦੀ ਸਮੱਸਿਆ ਹੋ ਜਾਵੇ ਤਾਂ ਵਾਜਿਬ ਇਲਾਜ ਨਾ ਹੋਣ ਦੀ ਸਥਿਤੀ ਵਿਚ ਡਿਮੈਂਸ਼ੀਆ ਹੋਣ ਦੇ ਆਸਾਰ ਬਣ ਜਾਂਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਸ਼ੁਰੂਆਤੀ ਜ਼ਿੰਦਗੀ ਦੌਰਾਨ ਪੜ੍ਹਾਈ ਦਾ ਨੀਵਾਂ ਪੱਧਰ ਤੇ ਬਾਅਦ ਵਿਚ ਸਮਾਜ ਤੋਂ ਵੱਖਰੇ ਰਹਿਣਾ ਵੀ ਬਿਮਾਰ ਕਰਨ ਦੇ ਕਾਰਕਾਂ ਵਿਚ ਸ਼ਾਮਲ ਹਨ। ਖੋਜ ਵਿਚ ਕਿਹਾ ਗਿਆ ਹੈ ਕਿ ਬੈਡ ਕੋਲੈਸਟ੍ਰਾਲ ਦੀ ਜ਼ਿਆਦਾ ਮਾਤਰਾ ਬਾਰੇ ਪਤਾ ਲੱਗਣ ’ਤੇ ਇਸ ਨੂੰ ਕਾਬੂ ਹੇਠ ਰੱਖਿਆ ਜਾਵੇ ਤਾਂ ਮਾਨਸਿਕਤ ਸਥਿਤੀ ’ਤੇ ਪੈਣ ਵਾਲੇ ਅਸਰ ਨੂੰ ਲੰਮੇਂ ਸਮੇਂ ਤੱਕ ਟਾਲਿਆ ਜਾ ਸਕਦਾ ਹੁੰਦਾ ਹੈ। ਇਨ੍ਹਾਂ ਵਿਚ ਪੀੜ੍ਹੀ ਦਰ ਪੀੜ੍ਹੀ ਹੋ ਸਕਦੇ ਜੋਖਮਾਂ ਨਾਲ ਸਬੰਧਤ ਲੋਕ ਸ਼ਾਮਲ ਹਨ। ਲੇਸੈਂਟ ਕਮਿਸ਼ਨ ਫਾਰ ਡਿਮੈਂਸ਼ੀਆ ਵੱਲੋਂ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਇਸ ਨੂੰ ਲੈ ਕੇ ਜਾਗਰੂਕ ਕਰਨ ਦੀ ਜ਼ਰੂਰਤ ਹੈ। ਨਾਲ ਹੀ ਸਲਾਹ ਦਿੱਤੀ ਗਈ ਹੈ ਕਿ ਹਵਾ ਪ੍ਰਦੂਸ਼ਣ ਤੋਂ ਬਚਾਅ ਕਰ ਕੇ ਖ਼ਤਰਾ ਘੱਟ ਕੀਤਾ ਜਾ ਸਕਦਾ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...