ਮੋਟੋਰੋਲਾ ਲਾਂਚ ਕੀਤਾ 50MP ਕੈਮਰਾ ਤੇ 5000mAh ਬੈਟਰੀ ਵਾਲਾ ਫੋਨ

ਨਵੀਂ ਦਿੱਲੀ 2 ਅਗਸਤ Motorola ਨੇ ਆਪਣੇ ਗਾਹਕਾਂ ਲਈ Motorola Edge 50 ਲਾਂਚ ਕੀਤਾ ਹੈ। ਇਸ ਫੋਨ ਨੂੰ ਤਿੰਨ ਕਲਰ ਆਪਸ਼ਨ ‘ਚ ਲਿਆਂਦਾ ਗਿਆ ਹੈ। ਜੇ ਤੁਸੀਂ ਆਨਲਾਈਨ ਖਰੀਦਦਾਰੀ ਕਰਦੇ ਹੋ ਤਾਂ ਤੁਸੀਂ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ‘ਤੇ ਫੋਨ ਦੇਖ ਸਕਦੇ ਹੋ। ਫੋਨ ਦੇ ਲਾਂਚ ਹੋਣ ਦੇ ਨਾਲ ਹੀ ਡਿਵਾਈਜ਼ ਦੀ ਕੀਮਤ ਤੇ ਸੇਲ ਦੀ ਜਾਣਕਾਰੀ ਇਹ ਹੈ। Motorola Edge 50 ਦੀ ਪਹਿਲੀ ਸੇਲ 8 ਅਗਸਤ ਨੂੰ ਲਾਈਵ ਹੋਵੇਗੀ। ਕੰਪਨੀ ਨੇ ਇਸ ਫੋਨ ਨੂੰ ਸਿੰਗਲ ਵੇਰੀਐਂਟ ‘ਚ ਲਾਂਚ ਕੀਤਾ ਹੈ। ਫੋਨ 8GB ਰੈਮ ਅਤੇ 256GB ਸਟੋਰੇਜ ਨਾਲ ਆਉਂਦਾ ਹੈ। Motorola Edge 50 ਨੂੰ 8GB ਰੈਮ ਤੇ 256GB ਸਟੋਰੇਜ ਨਾਲ 27,999 ਰੁਪਏ ਵਿੱਚ ਲਾਂਚ ਕੀਤਾ ਗਿਆ ਹੈ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਮੋਟੋਰੋਲਾ ਦੇ ਇਸ ਫੋਨ ਨੂੰ ਬੈਂਕ ਆਫਰ ਨਾਲ ਖਰੀਦਿਆ ਜਾ ਸਕਦਾ ਹੈ। ਫੋਨ ਨੂੰ ਐਕਸਿਸ ਬੈਂਕ ਕ੍ਰੈਡਿਟ ਕਾਰਡ ਤੇ IDFC ਬੈਂਕ ਕ੍ਰੈਡਿਟ ਕਾਰਡ ਨਾਲ 2000 ਰੁਪਏ ਦੇ ਡਿਸਕਾਊਂਟ ਦੇ ਨਾਲ ਖਰੀਦਿਆ ਜਾ ਸਕਦਾ ਹੈ।

ਫੋਨ ਨੂੰ 25,999 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ Motorola ਦਾ ਨਵਾਂ ਫੋਨ Snapdragon 7 Gen 1 Accelerated Edition ਦੇ ਨਾਲ ਆਉਂਦਾ ਹੈ। ਫੋਨ ਦੇ ਨਾਲ Octa-core (1×2.5 GHz Cortex-A710 & 3×2.36 GHz Cortex-A710 & 4×1.8 GHz Cortex-A510) Adreno 644 ਆਉਂਦਾ ਹੈ। ਕੰਪਨੀ ਨੇ ਮੋਟੋਰੋਲਾ ਫੋਨ ਨੂੰ 6.7″ pOLED Endless Edge ਨਾਲ ਲਿਆਂਦਾ ਹੈ। ਫੋਨ ਸੁਪਰ HD (2712 x 1220 | 1.5K) ਪਿਕਸਲ ਰੈਜ਼ੋਲਿਊਸ਼ਨ ਤੇ 120Hz ਰਿਫਰੈਸ਼ ਰੇਟ ਸਪੋਰਟ ਦੇ ਨਾਲ ਆਉਂਦਾ ਹੈ। ਕੰਪਨੀ ਨੇ ਫੋਨ ਨੂੰ 8 ਜੀਬੀ ਰੈਮ ਦਿੱਤੀ ਹੈ। ਇਹ 256 ਜੀਬੀ ਰੋਮ ਵੇਰੀਐਂਟ ‘ਚ ਆਇਆ ਹੈ। ਫ਼ੋਨ LPDDR4X ਰੈਮ ਬੂਸਟ ਤੇ UFS 2.2 ਸਟੋਰੇਜ ਨਾਲ ਆਉਂਦਾ ਹੈ। ਮੋਟੋਰੋਲਾ ਦਾ ਨਵਾਂ ਫੋਨ 5000Ah ਬੈਟਰੀ ਤੇ 68W TurboPowe ਚਾਰਜਿੰਗ ਦੇ ਨਾਲ ਲਿਆਂਦਾ ਗਿਆ ਹੈ। ਫੋਨ ਨੂੰ 15W Wireless Charging ਸਪੋਰਟ ਨਾਲ ਵੀ ਲਿਆਂਦਾ ਗਿਆ ਹੈ। ਮੋਟੋਰੋਲਾ ਦਾ ਨਵਾਂ ਫੋਨ 50MP ਰੀਅਰ ਮੇਨ ਕੈਮਰੇ ਨਾਲ ਆਉਂਦਾ ਹੈ। ਫੋਨ 13MP ਅਲਟਰਾਵਾਈਡ ਐਂਗਲ ਤੇ 10MP ਟੈਲੀਫੋਟੋ ਕੈਮਰਾ ਨਾਲ ਆਉਂਦਾ ਹੈ। ਫੋਨ ਨੂੰ 32MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

ਸਾਂਝਾ ਕਰੋ

ਪੜ੍ਹੋ