ਫ੍ਰੀ ਸਰਵਿਸ ਦੇਣ ਦੇ ਬਾਵਜੂਦ, ਹਰ ਮਿੰਟ 2 ਕਰੋੜ ਰੁਪਏ ਕਮਾਉਂਦਾ ਹੈ ਗੂਗਲ

ਜਦੋਂ ਵੀ ਅਸੀਂ ਕਿਸੇ ਚੀਜ਼ ਬਾਰੇ ਖੋਜ ਕਰਨਾ ਚਾਹੁੰਦੇ ਹਾਂ, ਅਸੀਂ ਸਿੱਧੇ ਗੂਗਲ ਉੱਤੇ ਕਰਦੇ ਹਾਂ। ਗੂਗਲ ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਣ ਹੈ, ਜਿਸ ਦੇ ਯੂਜ਼ਰਸ ਦੀ ਗਿਣਤੀ ਕਰੋੜਾਂ ‘ਚ ਹੈ। ਹਾਲਾਂਕਿ ਗੂਗਲ ਆਪਣੀਆਂ ਸੇਵਾਵਾਂ ਮੁਫਤ ਪ੍ਰਦਾਨ ਕਰਦਾ ਹੈ, ਇਸਦੇ ਬਾਵਜੂਦ ਗੂਗਲ ਅਰਬਾਂ ਦੀ ਕਮਾਈ ਕਰਦਾ ਹੈ।ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਗੂਗਲ ਹਰ 1 ਮਿੰਟ ‘ਚ 2 ਕਰੋੜ ਰੁਪਏ ਕਮਾ ਰਿਹਾ ਹੈ। ਕੀ ਤੁਹਾਡੇ ਮਨ ਵਿੱਚ ਕਦੇ ਇਹ ਸਵਾਲ ਆਇਆ ਹੈ ਕਿ ਮੁਫਤ ਸੇਵਾਵਾਂ ਦੇਣ ਦੇ ਬਾਵਜੂਦ, ਗੂਗਲ ਇੰਨੇ ਪੈਸੇ ਕਿਵੇਂ ਕਮਾ ਲੈਂਦਾ ਹੈ ਅਤੇ ਇਸਦੀ ਆਮਦਨ ਦਾ ਸਰੋਤ ਕੀ ਹੈ? ਜੇਕਰ ਤੁਸੀਂ ਗੂਗਲ ਦੀ ਆਮਦਨ ਦੇ ਸਰੋਤ ਬਾਰੇ ਨਹੀਂ ਜਾਣਦੇ ਹੋ, ਤਾਂ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ। ਇਸਦੀ ਆਮਦਨ ਦਾ ਸਭ ਤੋਂ ਵੱਡਾ ਸਰੋਤ Advertisment ਹੈ।ਇਸ ਨੂੰ ਲੈ ਕੇ ਤੁਸੀਂ ਜਰੂਰ ਗੌਰ ਕੀਤਾ ਹੋਵੇਗਾ ਜਦੋਂ ਵੀ ਤੁਸੀਂ ਗੂਗਲ ‘ਤੇ ਕੁਝ ਖੋਜਦੇ ਹੋ, ਤਾਂ ਤੁਹਾਨੂੰ ਸਿਖਰ ‘ਤੇ ਕੁਝ ਇਸ਼ਤਿਹਾਰ ਦਿਖਾਈ ਦਿੰਦੇ ਹਨ।

ਕੰਪਨੀਆਂ ਇਹਨਾਂ ਇਸ਼ਤਿਹਾਰਾਂ ਲਈ ਗੂਗਲ ਨੂੰ ਭੁਗਤਾਨ ਕਰਦੀਆਂ ਹਨ। ਇਸ ਤਰ੍ਹਾਂ ਗੂਗਲ ਨੂੰ ਕਾਫੀ ਪੈਸਾ ਮਿਲਦਾ ਹੈ। ਇਸ ਤੋਂ ਇਲਾਵਾ ਯੂ-ਟਿਊਬ ‘ਤੇ ਇਸ਼ਤਿਹਾਰ ਵੀ ਦਿਖਾਏ ਜਾਂਦੇ ਹਨ, ਜਿਸ ਤੋਂ ਗੂਗਲ ਕਾਫੀ ਪੈਸਾ ਕਮਾਉਂਦਾ ਹੈ। ਹਾਲਾਂਕਿ, ਅਜਿਹਾ ਨਹੀਂ ਹੈ ਕਿ ਤੁਹਾਨੂੰ ਗੂਗਲ ਬਿਲਕੁਲ ਮੁਫਤ ਮਿਲਦੀ ਹੈ। ਗੂਗਲ ਦੀਆਂ ਕੁਝ ਸੇਵਾਵਾਂ ਦਾ ਭੁਗਤਾਨ ਵੀ ਕੀਤਾ ਜਾਂਦਾ ਹੈ। ਇੱਕ ਓਪਨ ਸੋਰਸ ਓਪਰੇਟਿੰਗ ਸਿਸਟਮ ਐਂਡਰਾਇਡ ਵੀ ਹੈ, ਜੋ ਗੂਗਲ ਦੁਆਰਾ ਬਣਾਇਆ ਗਿਆ ਹੈ। ਹਾਲਾਂਕਿ, ਐਂਡਰਾਇਡ ਦੀ ਵਰਤੋਂ ਕਰਨ ਲਈ ਕੋਈ ਸਿੱਧਾ ਭੁਗਤਾਨ ਨਹੀਂ ਲਿਆ ਜਾਂਦਾ ਹੈ। ਕੰਪਨੀਆਂ ਗੂਗਲ ਦੇ ਪਲੇ ਸਟੋਰ ਵਰਗੇ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ, ਜਿਸ ਨਾਲ ਗੂਗਲ ਨੂੰ ਫਾਇਦਾ ਹੁੰਦਾ ਹੈ। ਹਾਲਾਂਕਿ ਗੂਗਲ ਪਲੇ ਸਟੋਰ ਸਰਵਿਸ ਯੂਜਰਸ ਲਈ ਮੁਫਤ ਹੈ, ਪਰ ਇਹ ਕੰਪਨੀਆਂ ਲਈ ਮੁਫਤ ਨਹੀਂ ਹੈ। ਕੰਪਨੀਆਂ ਨੂੰ ਗੂਗਲ ਪਲੇ ਸਟੋਰ ਦੀ ਵਰਤੋਂ ਕਰਨ ਲਈ ਪੈਸੇ ਦੇਣੇ ਪੈਂਦੇ ਹਨ, ਇਸ ਨਾਲ ਗੂਗਲ ਨੂੰ ਚੰਗੀ ਆਮਦਨ ਹੁੰਦੀ ਹੈ।

ਸਾਂਝਾ ਕਰੋ

ਪੜ੍ਹੋ