ਬਾਇਓਟਿਨ ਦੀ ਘਾਟ ਬਣ ਸਕਦੀ ਹੈ ਵਾਲ ਝੜਨ ਦੀ ਵਜ੍ਹਾ

ਨਵੀਂ ਦਿੱਲੀ 29 ਜੁਲਾਈ ਅੱਜ ਦੁਨੀਆ ਭਰ ਵਿਚ ਕਰੋੜਾਂ ਲੋਕ ਵਾਲ ਝੜਨ ਦੀ ਸਮੱਸਿਆ ਤੋਂ ਪ੍ਰਭਾਵਿਤ ਹਨ। ਇਸ ਦੇ ਲਈ ਪੂਰੀ ਤਰ੍ਹਾਂ ਨਾਲ ਮੌਸਮ ਨੂੰ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ ਕਿਉਂਕਿ ਵਾਲਾਂ ਦੀ ਦੇਖਭਾਲ ਤੇ ਸਰੀਰ ‘ਚ ਕੁਝ ਜ਼ਰੂਰੀ ਪੋਸ਼ਣ ਦੀ ਕਮੀ ਕਾਰਨ ਲਗਪਗ ਹਰ ਮੌਸਮ ‘ਚ ਵਾਲ ਝੜਦੇ ਰਹਿੰਦੇ ਹਨ। ਉਂਝ ਤਾਂ ਤੁਹਾਡੇ ਜੈਨੇਟਿਕਸ ਵਾਲਾਂ ਦੀ ਸਿਹਤ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਪਰ ਇਕ ਜ਼ਰੂਰੀ ਪੌਸ਼ਟਿਕ ਤੱਤ ‘ਬਾਇਓਟਿਨ’ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ। ਚੰਗੀ ਖ਼ਬਰ ਇਹ ਹੈ ਕਿ ਬਾਇਓਟਿਨ ਦੀ ਭੂਮਿਕਾ ਨੂੰ ਸਮਝ ਕੇ ਸਹੀ ਪੂਰਕ ਦੀ ਚੋਣ ਕਰ ਕੇ ਇਸਦੀ ਘਾਟ ਨੂੰ ਕਾਫੀ ਹੱਦ ਤਕ ਝੜਦੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਬਾਇਓਟਿਨ, ਜਿਸਨੂੰ ਵਿਟਾਮਿਨ ਬੀ 7 ਵੀ ਕਿਹਾ ਜਾਂਦਾ ਹੈ। ਵਾਲਾਂ, ਸਕਿਨ ਤੇ ਨਹੁੰਆਂ ਦੀ ਮਜ਼ਬੂਤੀ ਅਤੇ ਸੁੰਦਰਤਾ ਵਧਾਉਣ ਦਾ ਕੰਮ ਕਰਦਾ ਹੈ। ਇਹ ਇਕ ਸੂਖਮ ਪੌਸ਼ਟਿਕ ਤੱਤ ਹੈ ਜੋ ਕੇਰਾਟਿਨ ਦੇ ਉਤਪਾਦਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ, ਇੱਕ ਪ੍ਰੋਟੀਨ ਜੋ ਵਾਲਾਂ ਦੇ ਗਠਨ ਲਈ ਜ਼ਰੂਰੀ ਹੈ। ਬਾਇਓਟਿਨ ਦੀ ਕਮੀ ਕਾਰਨ ਵਾਲ ਪਤਲੇ ਹੋ ਸਕਦੇ ਹਨ, ਕਮਜ਼ੋਰ ਹੋ ਸਕਦੇ ਹਨ ਅਤੇ ਇਸ ਕਾਰਨ ਉਹ ਵੱਡੀ ਮਾਤਰਾ ਵਿੱਚ ਟੁੱਟ ਵੀ ਜਾਂਦੇ ਹਨ।

ਨੈਚੁਰਲ ਬਾਇਓਟਿਨ ਖਾਸ ਤੌਰ ‘ਤੇ ਪੌਦਿਆਂ ‘ਚ ਪਾਇਆ ਜਾਣ ਵਾਲਾ ਡੀ-ਬਾਇਓਟਿਨ, ਸਿੰਥੈਟਿਕ ਬਾਇਓਟਿਨ ਨਾਲੋਂ ਵਧੇਰੇ ਅਸਰਦਾਰ ਹੁੰਦਾ ਹੈ ਜਿਸ ਨੂੰ ਸਰੀਰ ਬਿਹਤਰ ਢੰਗ ਨਾਲ ਗ੍ਰਹਿਣ ਕਰ ਸਕਦਾ ਹੈ ਤੇ ਇਸ ਦਾ ਅਸਰ ਵਾਲਾਂ ‘ਤੇ ਦਿਖਾਈ ਦਿੰਦਾ ਹੈ। ਨੈਚੁਰਲ ਬਾਇਓਟਿਨ ਨੂੰ ਲੰਬੇ ਸਮੇਂ ਤਕ ਬਿਨਾਂ ਕਿਸੇ ਮਾੜੇ ਪ੍ਰਭਾਵਾਂ ਦੇ ਖਪਤ ਕੀਤਾ ਜਾ ਸਕਦਾ ਹੈ, ਇਹ ਵਾਲਾਂ ਨੂੰ ਸਿਹਤਮੰਦ ਰੱਖਣ ਲਈ ਸੁਰੱਖਿਅਤ ਵਿਕਲਪ ਬਣਾਉਂਦਾ ਹੈ। ਕਲੀਨਿਕਲ ਸਟੱਡੀ ਤੋਂ ਪਤਾ ਚੱਲਦਾ ਹੈ ਕਿ ਪੌਦੇ ਤੋਂ ਮਿਲਣ ਵਾਲੇ ਬਾਇਓਟਿਨ ‘ਚ ਕੁਝ ਹੀ ਮਹੀਨਿਆਂ ‘ਚ ਵਾਲ ਸੰਘਣੇ ਤੇ ਮਜ਼ਬੂਤ ਹੋਣ ਲਗਦੇ ਹਨ। ਪੌਦੇ ਤੋਂ ਮਿਲਣ ਵਾਲੇ ਬਾਇਓਟਿਨ ਸਪਲੀਮੈਂਟ ਸਕੈਲਪ ‘ਚ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਣ ਦੇ ਨਾਲ ਪੋਸ਼ਕ ਤੱਤਾਂ ਨੂੰ ਸੋਖਣ ਨੂੰ ਬਿਹਤਰ ਬਣਾਉਣ ਦਾ ਕੰਮ ਕਰਦੇ ਹਨ।

ਵਾਲਾਂ ਨੂੰ ਸਿਹਤਮੰਦ ਤੇ ਮਜ਼ਬੂਤ ​​ਬਣਾਉਣ ਲਈ ਡਾਈਟ ਤੇ ਵਾਲਾਂ ਦੀ ਦੇਖਭਾਲ ਵੱਲ ਧਿਆਨ ਦੇਣਾ ਜ਼ਰੂਰੀ ਹੈ। ਇਸ ਦੇ ਲਈ ਆਪਣੀ ਡਾਈਟ ‘ਚ ਬਾਇਓਟਿਨ ਯੁਕਤ ਭੋਜਨ ਸ਼ਾਮਿਲ ਕਰੋ। ਓਟਸ, ਫਲੈਕਸ ਦੇ ਬੀਜ, ਕਣਕ ਦੇ ਬੀਜ, ਸਾਬਤ ਅਨਾਜ, ਨਟਸ, ਫਲੀਆਂ, ਮਸ਼ਰੂਮ ਬਾਇਓਟਿਨ ਦੇ ਚੰਗੇ ਸਰੋਤ ਹਨ। ਇਸ ਦੇ ਨਾਲ ਹੀ ਪਾਲਕ, ਫੁੱਲ ਗੋਭੀ ਵਰਗੀਆਂ ਪੱਤੇਦਾਰ ਸਬਜ਼ੀਆਂ ਵੀ ਫਾਇਦੇਮੰਦ ਹਨ। ਡੇਅਰੀ ਉਤਪਾਦਾਂ ਜਿਵੇਂ ਪਨੀਰ, ਦਹੀਂ ਤੇ ਗਾਂ ਦੇ ਦੁੱਧ ਨੂੰ ਵੀ ਖੁਰਾਕ ਦਾ ਹਿੱਸਾ ਬਣਾਓ। ਸੇਬ, ਕੇਲੇ ਤੇ ਟਮਾਟਰ ਵਰਗੇ ਫਲਾਂ ਦੇ ਨਾਲ-ਨਾਲ ਸਬਜ਼ੀਆਂ ਜਿਵੇਂ ਗਾਜਰ, ਸਲਾਦ ਤੇ ਆਲੂ ਵੀ ਸਭ ਤੋਂ ਵਧੀਆ ਹਨ। ਬਾਇਓਟਿਨ ਦੇ ਇਹ ਨੈਚੁਰਲ ਸਪਲੀਮੈਂਟਸ ਵਾਲਾਂ ਨੂੰ ਅੰਦਰੋਂ ਸਿਹਤਮੰਦ ਬਣਾਉਂਦੇ ਹਨ। ਵਾਲਾਂ ਨੂੰ ਮਜ਼ਬੂਤ ​​ਬਣਾਉਣ ਲਈ 3 ਤੋਂ 6 ਮਹੀਨਿਆਂ ਤਕ ਲਗਾਤਾਰ ਬਾਇਓਟਿਨ ਨਾਲ ਭਰਪੂਰ ਭੋਜਨ ਲਓ। ਜੇਕਰ ਤੁਸੀਂ ਲੰਬੇ ਸਮੇਂ ਤੋਂ ਐਂਟੀਬਾਇਓਟਿਕਸ ਲੈ ਰਹੇ ਹੋ ਜਾਂ ਕਿਸੇ ਬਿਮਾਰੀ ਤੋਂ ਪੀੜਤ ਹੋ ਤੇ ਬਾਇਓਟਿਨ ਸਪਲੀਮੈਂਟ ਲੈਣ ਬਾਰੇ ਸੋਚ ਰਹੇ ਹੋ ਤਾਂ ਯਕੀਨੀ ਤੌਰ ‘ਤੇ ਡਾਕਟਰ ਦੀ ਸਲਾਹ ਲਓ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...