ਹੁਣ ਇਸ ਐਪ ਨਾਲ ਘਰ ਬੈਠੇ ਹੀ ਕਰ ਸਕਦੇ ਹੋ ਫ੍ਰੀ ਚੈਕਅਪ

ਅਨਿਯਮਿਤ ਖਾਣ-ਪੀਣ ਤੇ ਗੈਰ-ਸਿਹਤਮੰਦ ਜੀਵਨਸ਼ੈਲੀ ਕਾਰਨ ਬਿਮਾਰੀਆਂ ਦਾ ਖਤਰਾ ਵਧ ਗਿਆ ਹੈ। ਕਈ ਵਾਰ ਇਨ੍ਹਾਂ ਬਿਮਾਰੀਆਂ ਦਾ ਪਤਾ ਨਹੀਂ ਲੱਗਦਾ। ਅਜਿਹੀ ਸਥਿਤੀ ‘ਚ ਨਿਯਮਤ ਜਾਂਚ ਦੀ ਸਲਾਹ ਵੀ ਦਿੱਤੀ ਜਾਂਦੀ ਹੈ, ਪਰ ਵਾਰ-ਵਾਰ ਡਾਕਟਰ ਕੋਲ ਜਾਣਾ ਕਈ ਵਾਰ ਮਹਿੰਗਾ ਹੋ ਸਕਦਾ ਹੈ। ਅਜਿਹੀ ਸਥਿਤੀ ‘ਚ ਤੁਸੀਂ ਕਈ ਐਪਸ ਦੀ ਮਦਦ ਨਾਲ ਆਪਣਾ ਰੁਟੀਨ ਚੈੱਕਅਪ ਵੀ ਕਰਵਾ ਸਕਦੇ ਹੋ। ਦਰਅਸਲ, ਬਹੁਤ ਸਾਰੀਆਂ ਅਜਿਹੀਆਂ ਐਪਸ ਹਨ ਜਿਨ੍ਹਾਂ ਰਾਹੀਂ ਯੂਜ਼ਰਜ਼ ਹੈਲਥ ਚੈਕਅਪ ਕਰਵਾ ਸਕਦੇ ਹਨ। ਇੱਥੇ ਅਸੀਂ ਤੁਹਾਨੂੰ ਅਜਿਹੀ ਐਪ ਬਾਰੇ ਦੱਸਦੇ ਹਾਂ ਜਿਸ ਵਿਚ ਤੁਸੀਂ ਸਿਹਤ ਨਾਲ ਜੁੜੀਆਂ ਕਈ ਜਾਣਕਾਰੀਆਂ ਪ੍ਰਾਪਤ ਕਰ ਸਕੋਗੇ।ਸਿਹਤ ਜਾਂਚ ਨਾਲ ਸਬੰਧਤ ਇਸ ਐਪ ਦਾ ਨਾਂ ਮਾਈ ਜੀਓ ਹੈ, ਜੋ ਯੂਜ਼ਰ ਨੂੰ ਸਵੈ ਸਿਹਤ ਜਾਂਚ ਦੀ ਸਹੂਲਤ ਪ੍ਰਦਾਨ ਕਰਦਾ ਹੈ, ਇਸ ਦੇ ਜ਼ਰੀਏ ਤੁਸੀਂ ਦਿਲ ਦੇ ਰੋਗ, ਭਾਵਨਾਤਮਕ ਸਿਹਤ, ਸ਼ੂਗਰ ਅਤੇ ਪੀਸੀਓਡੀ ਦੀ ਮੁਫਤ ਜਾਂਚ ਕਰਵਾ ਸਕਦੇ ਹੋ। ਸਮਾਰਟਫੋਨ ‘ਤੇ MyJio ਐਪ ਡਾਊਨਲੋਡ ਕਰੋ। App ਓਪਨ ਹੋਣ ‘ਤੇ Health ਆਪਸ਼ਨ ਚੁਣੋ। ਆਪਣੇ ਵੇਰਵੇ ਅੱਪਲੋਡ ਕਰ ਕੇ ਪ੍ਰੋਫਾਈਲ ਬਣਾਓ। ਬਿਮਾਰੀ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਬਿਮਾਰੀ ਦੇ ਖਤਰੇ ਬਾਰੇ ਜਾਣਕਾਰੀ ਉਪਲਬਧ ਹੈ। ਤੁਸੀਂ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਸਵੈ-ਸਿਹਤ ਜਾਂਚ ਵੀ ਕਰ ਸਕਦੇ ਹੋ ਤੇ ਜਦੋਂ ਤੁਹਾਨੂੰ ਰਿਪੋਰਟ ਮਿਲ ਜਾਂਦੀ ਹੈ, ਤੁਸੀਂ ਕੁਝ ਅੰਤਰਾਲ ਤੋਂ ਬਾਅਦ ਦੁਬਾਰਾ ਸਿਹਤ ਜਾਂਚ ਕਰ ਸਕਦੇ ਹੋ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...