ਨਵੀਂ ਦਿੱਲੀ 16 ਜੁਲਾਈ ਭਾਰਤ ‘ਚ ਮੁੱਖ ਤੌਰ ‘ਤੇ ਤਿੰਨ ਨਿੱਜੀ ਦੂਰਸੰਚਾਰ ਆਪਰੇਟਰ ਹਨ, ਜਿਨ੍ਹਾਂ ਵਿਚ ਏਅਰਟੈੱਲ ਤੇ ਜੀਓ ਵੀ ਸ਼ਾਮਲ ਹਨ। ਪਿਛਲੇ ਮਹੀਨੇ ਦੇ ਅੰਤ ‘ਚ ਦੋਵਾਂ ਕੰਪਨੀਆਂ ਨੇ ਆਪਣੇ ਟੈਰਿਫ ਪਲਾਨ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਇਨ੍ਹਾਂ ਯੋਜਨਾਵਾਂ ਦੀ ਸੂਚੀ ‘ਚ ਪ੍ਰੀਪੇਡ ਤੇ ਪੋਸਟਪੇਡ ਪਲਾਨ ਵੀ ਸ਼ਾਮਲ ਹਨ। ਅਸੀਂ ਪਹਿਲਾਂ ਹੀ ਪ੍ਰੀਪੇਡ ਪਲਾਨ ਬਾਰੇ ਗੱਲ ਕਰ ਚੁੱਕੇ ਹਾਂ ਤੇ ਹੁਣ ਅਸੀਂ ਪੋਸਟਪੇਡ ਪਲਾਨ ਬਾਰੇ ਜਾਣਾਂਗੇ। ਦੱਸ ਦੇਈਏ ਕਿ ਇਹ ਨਵੀਂ ਕੀਮਤ 3 ਜੁਲਾਈ ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਯੋਜਨਾਵਾਂ ਬਾਰੇ ਵਿਸਥਾਰ ਨਾਲ। ਜੀਓ ਨੇ ਆਪਣੇ ਕੁਝ ਪਲਾਨ ਦੀਆਂ ਕੀਮਤਾਂ ‘ਚ ਵੀ ਵਾਧਾ ਕੀਤਾ ਹੈ ਜਿਨ੍ਹਾਂ ਵਿਚ ਪ੍ਰੀਪੇਡ, ਪੋਸਟਪੇਡ ਤੇ ਇੱਥੋਂ ਤਕ ਕਿ ਐਡ ਆਨ ਪਲਾਨ ਵੀ ਸ਼ਾਮਲ ਹੈ। ਕੰਪਨੀ ਨੇ ਆਪਣੇ ਪਲਾਨ ਦੀਆਂ ਕੀਮਤਾਂ ‘ਚ 22 ਫੀਸਦ ਤਕ ਵਧਾਇਆ ਹੈ। ਪੋਸਟਪੇਡ ਪਲਾਨ ਦੀ ਗੱਲ ਕਰੀਏ ਤਾਂ ਕੰਪਨੀ ਨੇ ਆਪਣੇ ਦੋ ਪੋਸਟਪੇਡ ਪਲਾਨ ਦੀਆਂ ਕੀਮਤਾਂ ਨੂੰ ਵਧਾਇਆ ਹੈ। ਇਸ ਵਿਚ 299 ਰੁਪਏ ਤੇ 399 ਰੁਪਏ ਦੇ ਪਲਾਨ ਸ਼ਾਮਲ ਹਨ।
ਪੋਸਟਪੇਡ ਪਲਾਨ——-ਪੁਰਾਣੀ ਕੀਮਤ————–ਵੈਲੀਡਿਟੀ————ਬੈਨੀਫਿਟਸ——–ਨਵੀਂ ਕੀਮਤ
299——————-ਬਿੱਲ ਸਾਈਕਲ———–30GB————–349
349——————-ਬਿੱਲ ਸਾਈਕਲ———–75GB————–449
ਏਅਰਟੈੱਲ ਨੇ ਆਪਣੇ ਲਗਭਗ ਸਾਰੇ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।
ਇਸ ਸੂਚੀ ‘ਚ ਪ੍ਰੀਪੇਡ, ਪੋਸਟਪੇਡ ਤੇ ਐਡ ਆਨ ਪਲਾਨ ਦੀ ਕੀਮਤ ਵੀ ਸ਼ਾਮਲ ਹੈ।
ਤੁਹਾਨੂੰ ਦੱਸ ਦੇਈਏ ਕਿ ਏਅਰਟੈੱਲ ਨੇ ਆਪਣੇ ਪੋਸਟਪੇਡ ਪਲਾਨ ਤੇ ਪ੍ਰੀਪੇਡ ਪਲਾਨ ਦੀਆਂ ਕੀਮਤਾਂ ਵਿੱਚ 11% ਤੋਂ 21% ਤਕ ਦਾ ਵਾਧਾ ਕੀਤਾ ਹੈ।
399 ਰੁਪਏ ਵਾਲਾ ਪੋਸਟਪੇਡ ਪਲਾਨ ਹੁਣ 499 ਰੁਪਏ ਖਰਚ ਕਰਨੇ ਪੈਣਗੇ। ਇਸ ਪਲਾਨ ‘ਚ 1 ਕਨੈਕਸ਼ਨ + ਰੋਲ-ਓਵਰ ਦੇ ਨਾਲ 40GB ਡਾਟਾ + ਅਸੀਮਤ ਕਾਲਿੰਗ + 100 SMS/ਦਿਨ + Xstream + ਪ੍ਰੀਮੀਅਮ ਸਬਸਕ੍ਰਿਪਸ਼ਨ ਆਦਿ ਬੈਨੀਫਿਟਸ ਮਿਲੇਗੀ।
499 ਰੁਪਏ ਵਾਲੇ ਪਲਾਨ ਲਈ ਹੁਣ 549 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਪਲਾਨ ‘ਚ 1 ਕਨੈਕਸ਼ਨ + ਰੋਲ-ਓਵਰ ਦੇ ਨਾਲ 75GB ਡਾਟਾ + ਅਸੀਮਤ ਕਾਲਿੰਗ + 100 SMS/ਦਿਨ + Xstream ਪ੍ਰੀਮੀਅਮ ਸਬਸਕ੍ਰਿਪਸ਼ਨ + Disney Hotstar ਸਬਸਕ੍ਰਿਪਸ਼ਨ 12 ਮਹੀਨੇ + Amazon Prime Subscription 6 ਮਹੀਨੇ ਆਦਿ ਬੈਨੀਫਿਟਸ ਮਿਲਣਗੇ। 599 ਰੁਪਏ ਵਾਲੇ ਪਲਾਨ ਲਈ ਹੁਣ 699 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇਸ ਵਿਚ ਪਰਿਵਾਰ ਲਈ 2 ਕੁਨੈਕਸ਼ਨ + ਰੋਲ-ਓਵਰ ਨਾਲ 105GB ਡਾਟਾ + ਅਨਲਿਮਟਿਡ ਕਾਲਿੰਗ, 100 SMS/ਦਿਨ, 12 ਮਹੀਨੇ ਲਈ Disney + Hotstar ਸਬਸਕ੍ਰਿਪਸ਼ਨ, 6 ਮਹੀਨੇ ਲਈ Amazon Prime Subscription + Wynk Premium ਆਦਿ ਬੈਨੀਫਿਟਸ ਸ਼ਾਮਲ ਹਨ। 999 ਰੁਪਏ ਵਾਲੇ ਪਲਾਨ ਲਈ ਹੁਣ 1199 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇਸ ਵਿਚ ਪਰਿਵਾਰ ਲਈ 4 ਕੁਨੈਕਸ਼ਨ + ਰੋਲ ਓਵਰ ਦੇ ਨਾਲ 190GB ਡਾਟਾ + ਅਨਲਿਮਟਿਡ ਕਾਲਿੰਗ + 100 SMS/ਦਿਨ + 12 ਮਹੀਨੇ ਲਈ Disney + Hotstar ਸਬਸਕ੍ਰਿਪਸ਼ਨ + 6 ਮਹੀਨੇ ਲਈ Amazon Prime ਸਬਸਕ੍ਰਿਪਸ਼ਨ + Wynk Premium ਆਦਿ ਬੈਨੀਫਿਟਸ ਸ਼ਾਮਲ ਹਨ।