10,000 ਰੁਪਏ ਤੋਂ ਘੱਟ ‘ਚ itel ਨੇ ਲਾਂਚ ਕੀਤਾ 5G Smartphone

ਨਵੀਂ ਦਿੱਲੀ 15 ਜੁਲਾਈ  ਸਮਾਰਟਫੋਨ ਨਿਰਮਾਤਾ ਕੰਪਨੀ itel ਨੇ ਭਾਰਤ ‘ਚ ਨਵਾਂ ਬਜਟ ਸਮਾਰਟਫੋਨ ਲਾਂਚ ਕਰਕੇ ਆਪਣੇ ਪੋਰਟਫੋਲੀਓ ਦਾ ਵਿਸਤਾਰ ਕੀਤਾ ਹੈ। ਇਹ 5G ਫ਼ੋਨ ਕਿਫਾਇਤੀ ਕੀਮਤ ਦੀ ਰੇਂਜ ਵਿੱਚ ਬਹੁਤ ਸਾਰੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਇਸ ‘ਚ ਅਪਗ੍ਰੇਡਡ ਰੈਮ ਆਪਸ਼ਨ ਦਿੱਤਾ ਗਿਆ ਹੈ। ਫੋਨ ਦੀ ਕੀਮਤ 10,000 ਰੁਪਏ ਤੋਂ ਘੱਟ ਹੈ। itel Color Pro 5G ਨੂੰ ਦੋ ਕਲਰ ਆਪਸ਼ਨ Lavender Fantasy ਅਤੇ River Blue ਵਿੱਚ ਲਾਂਚ ਕੀਤਾ ਗਿਆ ਹੈ। ਨਵੀਨਤਮ ਸਮਾਰਟਫੋਨ ਆਈਟੈੱਲ ਵਿਵਿਡ ਕਲਰ ਤਕਨਾਲੋਜੀ (IVCO) ਨਾਲ ਲੈਸ ਹੈ। ਫੋਨ ਰੰਗ ਬਦਲਣ ਵਾਲੇ ਬੈਕ ਪੈਨਲ ਦੇ ਨਾਲ ਆਉਂਦਾ ਹੈ। ਇਸ ‘ਚ 6GB ਰੈਮ ਦੇ ਨਾਲ 128GB ਸਟੋਰੇਜ ਹੈ। ਇਸ ਦੇ ਨਾਲ ਹੀ 6GB ਮੈਮੋਰੀ ਫਿਊਜ਼ਨ ਟੈਕਨਾਲੋਜੀ ਦੀ ਸਹੂਲਤ ਵੀ ਮੌਜੂਦ ਹੈ। ਫੋਨ ਦੀ ਕੀਮਤ 9,999 ਰੁਪਏ ਹੈ।

ਡਿਸਪਲੇ- ਸਮਾਰਟਫੋਨ ‘ਚ 6.6 ਇੰਚ ਦੀ HD+ IPS LCD ਡਿਸਪਲੇ ਹੈ, ਜੋ 90hz ਦੀ ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ।

ਪ੍ਰੋਸੈਸਰ- ਬਜਟ ਫੋਨ ‘ਚ ਪਰਫਾਰਮੈਂਸ ਲਈ Octacore MediaTek 6080 ਚਿਪਸੈੱਟ ਲਗਾਇਆ ਗਿਆ ਹੈ। ਜੋ ਕਿ 2.4GHz ਪ੍ਰਾਇਮਰੀ ਕਲਾਕ ਸਪੀਡ ਦੇ ਨਾਲ ਆਉਂਦਾ ਹੈ। ਇਸਦਾ ਅੰਟੂਟੂ ਸਕੋਰ 429595 ਹੈ।

ਕੈਮਰਾ- ਬੈਕ ਪੈਨਲ ‘ਤੇ 50MP AI ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਸੈਲਫੀ ਲਈ 8MP ਦਾ ਫਰੰਟ ਸੈਂਸਰ ਦਿੱਤਾ ਜਾ ਰਿਹਾ ਹੈ। ਸੁਰੱਖਿਆ ਲਈ ਇਸ ‘ਚ ਸਾਈਡ ਮਾਊਂਟਡ ਫਿੰਗਰਪ੍ਰਿੰਟ ਸਕੈਨਰ ਹੈ।

ਬੈਟਰੀ ਅਤੇ ਚਾਰਜਿੰਗ- ਸਮਾਰਟਫੋਨ ਨੂੰ ਪਾਵਰ ਦੇਣ ਲਈ 18w ਫਾਸਟ ਚਾਰਜਿੰਗ ਨੂੰ ਸਪੋਰਟ ਕਰਨ ਵਾਲੀ 5,000 mAh ਦੀ ਬੈਟਰੀ ਦਿੱਤੀ ਗਈ ਹੈ।

ਸਾਂਝਾ ਕਰੋ

ਪੜ੍ਹੋ