
ਪੁਸਤਕ ਦਾ ਨਾਂ – ਇੰਞ ਨਾ ਹੋਵੇ (ਗ਼ਜ਼ਲ ਸੰਗ੍ਰਹਿ)
ਲੇਖਕ – ਜ਼ੈਨ ਜੱਟ (ਲਹਿੰਦਾ ਪੰਜਾਬ )
ਲਿਪੀਆਂਤਰ – ਕਮਲੇਸ਼ ਸੰਧੂ
ਸੰਪਾਦਕ – ਗੁਰਮੀਤ ਸਿੰਘ ਪਲਾਹੀ
ਪ੍ਰਕਾਸ਼ਕ – ਪੰਜਾਬੀ ਵਿਰਸਾ ਟਰਸੱਟ (ਰਜਿ:) ਪਲਾਹੀ ਫਗਵਾੜਾ
ਲਿਖਣਾ ਸੁਹਜ-ਸਾਧਨਾ ਹੈ। ਚਿੰਤਨ ਵੀ ਸੁਹਜ ਹੈ। ਸੁਹਜ ਲਈ ਪ੍ਰੇਮ ਅਤੇ ਅਨੁਸਾਸ਼ਨ ਚਾਹੀਦੇ ਹਨ। ਕਠੋਰ ਸਪਸ਼ਟਤਾ ਅਤੇ ਨਿਰੀ ਖੁੱਲ੍ਹੀ ਕੋਮਲਤਾ। ਦੋਵੇਂ ਹੱਦੋਂ ਪਾਰ।
ਪੱਛਮੀ ਪੰਜਾਬ ਦੇ ਕਵੀ “ਜ਼ੈਨ ਜੱਟ” ਦਾ ਗ਼ਜ਼ਲ ਸੰਗ੍ਰਹਿ, ਚਿੰਤਨ, ਸੁਹਜ ਸੁਹਜ-ਸਾਧਨਾ ਦਾ ਪ੍ਰਤੀਕ ਹੈ।
ਜਦੋਂ ਕੋਈ ਕਾਵਿ-ਕ੍ਰਿਤ ਪਾਠ ਦੌਰਾਨ ਤੁਹਾਡੀ ਚੇਤਨਾ ਵਿੱਚ ਆਪ-ਮੁਹਾਰੇ ਥਾਂ ਬਣਾਉਂਦੀ ਹੈ, ਡੂੰਘੀਆਂ ਉਡਾਰੀਆਂ ਲਾਉਂਦੀ ਹੈ ਤਾਂ ਉਹ ਕਵੀ ਦਾ ਹਾਸਲ ਬਣ ਜਾਂਦੀ ਹੈ। “ਜ਼ੈਨ ਜੱਟ” ਦੀ ਕਵਿਤਾ ਕਾਵਿ-ਪ੍ਰਤਿਭਾ ਅਤੇ ਗਿਆਨ ਦੀ ਭਰਪੂਰਤਾ ਵਿਚਕਾਰ ਸੰਤੁਲਿਨ ਹੈ। ਉਸਦੀ ਕਵਿਤਾ ਅਭਿਆਸ ਦੇ ਖੇਤਰ ਤੋਂ ਹਟ ਕੇ ਉੱਚੇ ਦਰਜੇ ਦੀ ਕਾਵਿ-ਰਚਨਾ ਹੈ।
-ਗੁਰਮੀਤ ਸਿੰਘ ਪਲਾਹੀ