ਆਖ਼ਿਰ ਕਿਉਂ ਬਲਵਾਨ ਨਿਰਬਲਾਂ ਉੱਤੇ ਜ਼ੋਰ ਅਜ਼ਮਾਈ ਜਾਂਦੇ ਨੇ
ਆਖ਼ਿਰ ਕਿਉਂ ਗਰੀਬੀ ਮੁਕਾਉਣ ਦੀ ਬਜਾਏ ਗਰੀਬ ਹੀ ਮੁਕਾਏ ਜਾਂਦੇ ਨੇ
ਆਖ਼ਿਰ ਕਿਉਂ ਦੋਸ਼ੀਆਂ ਨੂੰ ਸਨਮਾਨਿਤ ਕਰਕੇ
ਨਿਰਦੋਸ਼ਾਂ ਤੇ ਸਵਾਲ ਚੁੱਕੇ ਜਾਂਦੇ ਨੇ। ਆਖ਼ਿਰ ਕਿਉਂ…
ਚਾਹੇ ਲੱਖ ਨਿਪੁੰਨ ਕੋਈ ਹੋਵੇ ਕੰਮ ਵਿੱਚ
ਫੇਰ ਵੀ ਜਾਤ-ਪਾਤ ਦੇ ਭੇਦ-ਭਾਵ ਕੀਤੇ ਜਾਂਦੇ ਨੇ । ਆਖ਼ਿਰ ਕਿਉਂ….
ਪਹਿਲਾਂ ਖੁੱਲ ਜਵਾਕਾਂ ਨੂੰ ਦੇ ਕੇ
ਫਿਰ ਵਿਗੜੇ ਤੇ ਦੋਸ਼ ਲੇਖਾਂ ਦਾ ਕੱਢੀ ਜਾਂਦੇ ਨੇ । ਆਖ਼ਿਰ ਕਿਉਂ….
ਮੌਤ ਜ਼ਿੰਦਗੀ ਦਾ ਇਕ ਕੌੜਾ ਸੱਚ ਹੈ
ਫਿਰ ਵੀ ਕੁੱਝ ਮੂਰਖ ਇਸਨੂੰ ਮਖੋਲ ਮੰਨੀ ਜਾਂਦੇ ਨੇ । ਆਖ਼ਿਰ ਕਿਉਂ…
ਅੱਜ ਕੱਲ ਲੋਕ ਰਿਸ਼ਤੇ ਨਾਤੇ ਟਿੱਚ ਨੀ ਜਾਣਦੇ
ਉਂਝ ਆਪਣੇ ਵਲੋਂ ਪੜ੍ਹੇ-ਲਿਖੇ ਵਜੇ ਜਾਂਦੇ ਨੇ। ਆਖ਼ਿਰ ਕਿਉਂ..
ਆਪਣਿਆਂ ਨੂੰ ਨਾ ਘੁੱਟ ਪਾਣੀ ਦਾ ਪੁਛੱਣ, ਪਰ
ਸਮਾਜ ਸੇਵਾ ਲਈ ਸਭ ਤੋਂ ਪਹਿਲਾਂ ਅੱਗੇ ਆਉਂਦੇ ਨੇ । ਆਖ਼ਿਰ ਕਿਉਂ…
ਜਿਸ ਮਾਂ-ਬਾਪ ਨੇ ਬੋਲਣਾ ਤੇ ਟੁਰਨਾ ਸਿਖਾਇਆ
ਆਖ਼ਿਰ ਕਿਉਂ ਅੱਜ ਕੱਲ੍ਹ ਉਹਨਾਂ ਅੱਗੇ ਹੀ ਗਿੱਠ-ਗਿੱਠ ਜ਼ੁਬਾਨਾਂ ਕੱਢੀ ਜਾਂਦੇ ਨੇ । ਆਖ਼ਿਰ ਕਿਉਂ…
ਆਪਣਿਆਂ ਨਾਲ ਹੀ ਬੇਇਮਾਨੀ ਖੱਟ ਕੇ
ਇਕੋ ਥਾਲੀ ਵਿੱਚ ਖਾ ਕੇ ਛੇਕ ਕੱਢੀ ਜਾਂਦੇ ਨੇ। ਆਖ਼ਿਰ ਕਿਉਂ…
ਅੱਜਕੱਲ੍ਹ ਦਿਲ ਨੂੰ ਕਿਰਾਏ ਦਾ ਮਕਾਨ ਬਣਾ ਕੇ
ਮਹੀਨੇ ਬਾਅਦ ਕੱਢ ਕੇ ਨਵੇਂ ਕਿਰਾਏਦਾਰ ਲੱਭੀ ਜਾਂਦੇ ਨੇ । ਆਖ਼ਿਰ ਕਿਉਂ…
ਅਨਮੋਲ
(9501279849)