ਸਿਸੋਦੀਆ ਨੂੰ ਵਿਕਾਸ ਕਾਰਜਾਂ ਲਈ ਫੰਡ ਜਾਰੀ ਕਰਨ ਦੀ ਇਜਾਜ਼ਤ

ਵਿਸ਼ੇਸ਼ ਜੱਜ ਕਬੇਰੀ ਬਵੇਜਾ ਦੀ ਅਦਾਲਤ ਵੱਲੋਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਪਟਪੜਗੰਜ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨੀਸ਼ ਸਿਸੋਦੀਆ ਨੂੰ ਆਪਣੇ ਹਲਕੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਫੰਡ ਜਾਰੀ ਕਰਨ ਦੀ ਇਜਾਜ਼ਤ ਮਿਲ ਗਈ ਹੈ। ਸ੍ਰੀ ਸਿਸੋਦੀਆ ਨੇ ਅਦਾਲਤ ਤੋਂ ਖਿਚੜੀਪੁਰ ਪਿੰਡ, ਈਸਟ ਵਿਨੋਦ ਨਗਰ, ਰਿਹਾਇਸ਼ੀ ਕਲੋਨੀ ਖਿਚੜੀਪੁਰ, ਰੇਲਵੇ ਕਲੋਨੀ ਅਤੇ ਮੰਡਾਵਲੀ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਵਿਧਾਇਕ ਫੰਡ ’ਚੋਂ 3 ਕਰੋੜ ਰੁਪਏ ਜਾਰੀ ਕਰਨ ਦੀ ਇਜਾਜ਼ਤ ਮੰਗੀ ਸੀ। ਮਨੀਸ਼ ਸਿਸੋਦੀਆ ਨੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਕਬੇਰੀ ਬਵੇਜਾ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਅਦਾਲਤ ਵਿੱਚ ਆਬਕਾਰੀ ਮਾਮਲਿਆਂ ਨਾਲ ਸਬੰਧਤ ਸਾਰੇ ਕੇਸਾਂ ਦੀ ਸੁਣਵਾਈ ਹੋ ਰਹੀ ਹੈ।

ਮਨੀਸ਼ ਸਿਸੋਦੀਆ ਨੇ ਅਦਾਲਤ ਤੋਂ ਆਪਣੇ ਖੇਤਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਵਿਧਾਇਕ ਫੰਡ ਵਿੱਚੋਂ ਪੈਸੇ ਜਾਰੀ ਕਰਨ ਦੀ ਇਜਾਜ਼ਤ ਮੰਗੀ ਸੀ। ਮਨੀਸ਼ ਸਿਸੋਦੀਆ ਦੇ ਵਿਧਾਇਕ ਫੰਡ ’ਚੋਂ ਮਿਲੇ ਇਸ 3 ਕਰੋੜ ਰੁਪਏ ਨਾਲ ਪੱਛਮੀ ਵਿਨੋਦ ਨਗਰ ਵਿੱਚ ਟਰਾਂਸਫਰ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਖਿਚੜੀਪੁਰ ਦੇ ਸੱਤ ਬਲਾਕਾਂ ਵਿੱਚ ਸੁੰਦਰੀਕਰਨ, ਮਯੂਰ ਵਿਹਾਰ ਫੇਜ਼ 2 ਵਿੱਚ ਪਾਰਕ ਦਾ ਵਿਕਾਸ, ਮਯੂਰ ਵਿਹਾਰ ਫੇਜ਼ 2 ਦੇ ਪਾਕੇਟ ਏ ਅਤੇ ਫਿਰਨੀ ਮੋਡ ਖਿਚੜੀਪੁਰ ਵਿੱਚ ਐਂਟਰੀ ਗੇਟ, ਮਯੂਰ ਵਿਹਾਰ ਫੇਜ਼-4 ਦੀ ਪਾਕੇਟ-4 ਵਿੱਚ ਚਾਰਦੀਵਾਰੀ ਅਤੇ ਗਰਿੱਲ ਆਦਿ ਦੇ ਕਾਰਜ ਸ਼ਾਮਲ ਹਨ। ਪੱਛਮੀ ਵਿਨੋਦ ਨਗਰ ਵਿੱਚ ਸਵਾਤੀ ਪਾਰਕ ਦੇ ਸੁੰਦਰੀਕਰਨ ਦਾ ਕੰਮ ਵੀ ਕੀਤਾ ਜਾਵੇਗਾ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...