ਨਵੀਂ ਦਿੱਲੀ, ਟੈੱਕ ਡੈਸਕ : 1 ਦਸੰਬਰ ਤੋਂ ਤੁਹਾਨੂੰ ਆਪਣੇ ਟੀਵੀ ਦੇਖਣ ਦੇ ਸ਼ੌਕ ਨੂੰ ਬਰਕਰਾਰ ਰੱਖਣ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ। ਜੀ ਹਾਂ, 1 ਦਸੰਬਰ ਤੋਂ ਕੁਝ ਚੋਣਵੇਂ ਚੈਨਲ ਮਹਿੰਗੇ ਹੋਣ ਜਾ ਰਹੇ ਹਨ। ਦਰਸ਼ਕਾਂ ਨੂੰ 1 ਦਸੰਬਰ ਤੋਂ ਇਨ੍ਹਾਂ ਚੋਣਵੇਂ ਚੈਨਲਾਂ ਲਈ 50 ਫ਼ੀਸਦ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ। ਦੱਸ ਦੇਈਏ ਕਿ ਦੇਸ਼ ਦੇ ਪ੍ਰਮੁੱਖ ਬ੍ਰਾਡਕਾਸਟਿੰਗ ਨੈੱਟਵਰਕਸ ZEE, STAR, SONY, VIACOM 18 ਨੇ ਆਪਣੇ ਕੁਝ ਚੈਨਲਾਂ ਨੂੰ ਟੈਲੀਕਾਮ ਰੈਗੂਲੇਟਰੀ ਅਥਾਰਟੀ (TRAI) ਦੇ ਤਜਵੀਜ਼ਸ਼ੁਦਾ ਬੁਕੇ ਲਿਸਟ ਤੋਂ ਬਾਹਰ ਕਰ ਦਿੱਤਾ ਹੈ। ਅਜਿਹੇ ਵਿਚ ਤੁਹਾਨੂੰ ਇਨ੍ਹਾਂ ਚੈਨਲਾਂ ਨੂੰ ਦੇਖਣ ਲਈ 50 ਫ਼ੀਸਦੀ ਜ਼ਿਆਦਾ ਭੁਗਤਾਨ ਕਰਨਾ ਪਵੇਗਾ। STar Plus, Colours, Sony, Zee ਵਰਗੇ ਚੈਨਲਾਂ ਲਈ ਦਰਸ਼ਕਾਂ ਨੂੰ 35-50 ਫ਼ੀਸਦ ਘੱਟ ਕੀਮਤ ਅਦਾ ਕਰਨੀ ਪਵੇਗੀ। ਮੌਜੂਦਾ ਸਮੇਂ ਇਨ੍ਹਾਂ ਚੈਨਲਾਂ ਦੀ ਔਸਤ ਕੀਮਤ 49 ਰੁਪਏ ਹਰ ਮਹੀਨੇ ਹੈ। ਜਿਸ ਨੂੰ ਵਧਾ ਕੇ 69 ਰੁਪਏ ਪ੍ਰਤੀ ਮਹੀਨਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ Sony ਲਈ 39 ਰੁਪਏ ਦੀ ਜਗ੍ਹਾ 72 ਰੁਪਏ ਹਰ ਮਹੀਨੇ ਖਰਚ ਕਰਨੇ ਪੈਣਗੇ। ਜਦਕਿ ZEE ਲਈ 39 ਰੁਪਏ ਦੀ ਜਗ੍ਹਾ 49 ਰੁਪਏ ਅਤੇ Viacom18 ਚੈਨਲਾਂ ਲਈ 25 ਰੁਪਏ ਪ੍ਰਤੀ ਮਹੀਨਾ ਦੀ ਜਗ੍ਹਾ 39 ਰੁਪਏ ਪ੍ਰਤੀ ਮਹੀਨਾ ਖਰਚ ਹੋਣਗੇ।
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਨਵੇਂ ਟੈਰਿਫ ਆਰਡਰ ਦੇ ਲਾਗੂ ਹੋਣ ਦੀ ਵਜ੍ਹਾ ਨਾਲ ਟੀਵੀ ਦੇਖਣਾ ਮਹਿੰਗਾ ਹੋਣ ਜਾ ਰਿਹਾ ਹੈ। TRAI ਨੇ ਮਾਰਚ 2017 ‘ਚ ਟੀਵੀ ਚੈਨਲਾਂ ਦੀਆਂ ਕੀਮਤਾਂ ਸਬੰਧੀ ਨਿਊ ਟੈਰਿਫ ਆਰਡਰ (NTO) ਜਾਰੀ ਕੀਤਾ ਸੀ। TRAI ਦਾ ਮੰਨਣਾ ਸੀ ਕਿ NTO 2.0 ਨਾਲ ਦਰਸ਼ਕ ਸਿਰਫ਼ ਉਨ੍ਹਾਂ ਚੈਨਲਾਂ ਨੂੰ ਸਿਲੈਕਟ ਕਰ ਕੇ ਪੇਮੈਂਟ ਕਰ ਸਕਣਗੇ, ਜਿਨ੍ਹਾਂ ਨੂੰ ਉਹ ਦੇਖਣਾ ਚਾਹੁੰਦੇ ਹਨ। ਹਾਲਾਂਕਿ ਸਮੱਸਿਆ ਇਹ ਹੈ ਕਿ ਬ੍ਰਾਡਕਾਸਟਿੰਗ ਨੈੱਟਵਰਕ ਨੇ ਜਿਹੜੇ ਚੈਨਲ ਦੀ ਮੰਥਲੀ ਵੈਲਿਊ 15-25 ਰੁਪਏ ਦੇ ਵਿਚਕਾਰ ਰੱਖੀ ਸੀ, ਉਨ੍ਹਾਂ ਦੀ ਕੀਮਤ TRAI ਨੇ ਨਵੇਂ ਟੈਰਿਫ ਆਰਡਰ ਤਹਿਤ ਘੱਟੋ-ਘੱਟ 12 ਰੁਪਏ ਤੈਅ ਕੀਤੀ ਹੈ ਜਿਸ ਕਾਰਨ ਬ੍ਰਾਡਕਾਸਟਰ ਚੈਨਲ ਨੂੰ ਨੁਕਸਾਨ ਹੋ ਰਿਹਾ ਸੀ। ਇਸ ਕਾਰਨ ਕੁਝ ਪਾਪੂਲਰ ਚੈਨਲ ਮਹਿੰਗੇ ਕੀਤੇ ਜਾ ਰਹੇ ਹਨ।