ਮਹਿਲਾ ਕ੍ਰਿਕਟ: ਇੰਗਲੈਂਡ ਨੇ ਭਾਰਤ ਨੂੰ ਹਰਾਕੇ ਲੜੀ ਜਿੱਤੀ

ਚੈਮਸਫੋਰਡ: ਸਲਾਮੀ ਬੱਲੇਬਾਜ਼ ਡੈਨੀ ਵਾਯਟ ਦੀਆਂ 56 ਗੇਂਦਾਂ ’ਤੇ ਨਾਬਾਦ 89 ਦੌੜਾਂ ਦੀ ਬਦੌਲਤ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਤੇ ਆਖ਼ਰੀ ਟੀ20 ਕੌਮਾਂਤਰੀ ਮੁਕਾਬਲੇ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ। ਭਾਰਤੀ ਟੀਮ ਨੂੰ ਮਹਿਲਾ ਇੱਕ ਰੋਜ਼ਾ ਕੌਮਾਂਤਰੀ ਲੜੀ ਵਿੱਚ ਵੀ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਿਥਾਲੀ ਰਾਜ ਤੇ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਭਾਰਤੀ ਟੀਮ ਸੀਮਿਤ ਓਵਰਾਂ ਦੀਆਂ ਲਗਾਤਾਰ ਚਾਰ ਲੜੀਆਂ ’ਚ ਹਾਰ ਚੁੱਕੀ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਤੇ ਛੇ ਵਿਕਟਾਂ ਦੇ ਨੁਕਸਾਨ ’ਤੇ 153 ਦੌੜਾਂ ਬਣਾਈਆਂ। ਇੰਗਲੈਂਡ ਨੇ ਵਾਯਟ ਦੀ ਤੂਫ਼ਾਨੀ ਖੇਡ ਦੀ ਬਦੌਲਤ 18.4 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ਨਾਲ 154 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ।

ਸਾਂਝਾ ਕਰੋ

ਪੜ੍ਹੋ

ਪਹਿਲੀਆਂ ਸਰਕਾਰਾਂ ਵਾਂਗ ਪੈਸੇ ਵੱਟੇ ਅਹੁਦੇ ਨਹੀਂ,

*ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਚ ਮਾਰਕੀਟ ਕਮੇਟੀ...