ਮੀਂਹ ਕਾਰਨ ਲੁਧਿਆਣਾ ਹੋਇਆ ਜਲ-ਥਲ

ਸਨਅਤੀ ਸ਼ਹਿਰ ਵਿੱਚ ਬੀਤੀ ਰਾਤ ਕਰੀਬ ਇੱਕ ਘੰਟੇ ਤੱਕ ਕਾਫ਼ੀ ਤੇਜ਼ ਮੀਂਹ ਪਿਆ। ਜਦੋਂ ਰਾਤ ਨੂੰ ਮੀਂਹ ਸ਼ੁਰੂ ਹੋਇਆ ਤਾਂ ਬਿਜਲੀ ਬੰਦ ਹੋ ਗਈ। ਕਈ ਇਲਾਕਿਆਂ ਵਿੱਚ 12 ਤੋਂ 14 ਘੰਟੇ ਤੱਕ ਬਿਜਲੀ ਬੰਦ ਰਹੀ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਮੌਸਮ ਵਿਭਾਗ ਮੁਤਾਬਕ 15 ਐੱਮਐੱਮ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਰਿਹਾ। ਹਾਲਾਂਕਿ, ਲੋਕ ਘਰਾਂ ਵਿੱਚ ਸਨ, ਇਸ ਕਰਕੇ ਸੜਕਾਂ ’ਤੇ ਖੜ੍ਹੇ ਪਾਣੀ ਕਾਰਨ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਈ। ਮੰਗਲਵਾਰ ਰਾਤ ਕਰੀਬ ਸਾਢੇ 10 ਵਜੇ ਮੀਂਹ ਸ਼ੁਰੂ ਹੋ ਗਿਆ।

ਮੌਸਮ ਵਿਭਾਗ ਮੁਤਾਬਕ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਦਰਜ ਕੀਤਾ ਗਿਆ ਜਦਕਿ ਘੱਟੋ- ਘੱਟ ਤਾਪਮਾਨ 25 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ 7 ਜੁਲਾਈ ਤੱਕ ਮੌਨਸੂਨ ਕਾਰਨ ਸ਼ਹਿਰ ਵਿੱਚ ਮੀਂਹ ਪੈਣ ਦੇ ਆਸਾਰ ਹਨ। ਮੀਂਹ ਪੈਣ ਕਾਰਨ ਸ਼ਹਿਰ ਦੇ ਕਾਫ਼ੀ ਇਲਾਕਿਆਂ ਵਿੱਚ ਪਾਣੀ ਭਰ ਗਿਆ। ਕੁੱਝ ਇਲਾਕਿਆਂ ਵਿੱਚ ਤਾਂ ਪਾਣੀ ਮੀਂਹ ਪੈਣ ਤੋਂ ਬਾਅਦ ਨਿਕਲ ਗਿਆ। ਪਰ ਕਾਫ਼ੀ ਇਲਾਕੇ ਅਜਿਹੇ ਵੀ ਸਨ ਜਿੱਥੇ ਪਾਣੀ ਸਵੇਰ ਤੱਕ ਖੜ੍ਹਾ ਰਿਹਾ ਜਿਸ ਕਾਰਨ ਲੋਕਾਂ ਨੂੰ ਸਵੇਰੇ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਸ਼ਹਿਰ ਦੇ ਹੈਬੋਵਾਲ, ਸਰਦਾਰ ਨਗਰ, ਕੈਲਾਸ਼ ਨਗਰ, ਸੁੰਦਰ ਨਗਰ, ਸੁਭਾਸ਼ਨਗਰ, ਗੁਰਦੇਵ ਨਗਰ, ਸ਼ਿਵਾਜੀ ਨਗਰ ਸਣੇ ਕਾਫ਼ੀ ਇਲਾਕੇ ਅਜਿਹੇ ਸਨ, ਜਿਥੇ ਸਵੇਰ ਤੱਕ ਪਾਣੀ ਖੜ੍ਹਾ ਰਿਹਾ। ਮੀਂਹ ਪੈਣਾ ਸ਼ੁਰੂ ਹੁੰਦੇ ਹੀ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬਿਜਲੀ ਬੰਦ ਹੋ ਗਈ।

ਕਈ ਇਲਾਕਿਆਂ ਵਿੱਚ ਤਾਂ ਮੀਂਹ ਰੁੱਕਣ ਤੋਂ ਬਾਅਦ ਬਿਜਲੀ ਦੀ ਸਪਲਾਈ ਚਾਲੂ ਹੋ ਗਈ ਪਰ ਕਾਫ਼ੀ ਇਲਾਕੇ ਅਜਿਹੇ ਸਨ, ਜਿਥੇ ਰਾਤ ਦੀ ਗਈ ਬਿਜਲੀ ਸਵੇਰੇ ਚਾਲੂ ਹੋਈ। ਸ਼ਹਿਰ ਦੇ ਇਲਾਕੇ ਬਾਲ ਸਿੰਘ ਨਗਰ, ਬਸਤੀ ਜੋਧੇਵਾਲ, ਹੈਬੋਵਾਲ, ਤਾਜਪੁਰ ਰੋਡ ਟਿੱਬਾ ਰੋਡ, ਸ਼ੇਰਪੁਰ ਸਣੇ ਕਾਫੀ ਇਲਾਕੇ ਅਜਿਹੇ ਸਨ, ਜਿੱਥੇ ਬਿਜਲੀ ਦੀ ਸਪਲਾਈ ਕਾਫ਼ੀ ਸਮੇਂ ਬੰਦ ਰਹੀ। ਇਸ ਦੌਰਾਨ ਪੂਰਾ ਦਿਨ ਮੌਸਮ ਗਰਮ ਹੀ ਰਿਹਾ। ਗਰਮੀ ਤੇ ਹੁੰਮਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ ਪਰ ਰਾਤ ਹੁੰਦੇ ਹੁੰਦੇ ਇੱਕ ਵਾਰ ਮੌਸਮ ਫਿਰ ਖ਼ਰਾਬ ਹੋ ਗਿਆ। ਰਾਤ 9 ਵਜੇ ਦੇ ਆਸ-ਪਾਸ ਹਨੇਰੀ ਚੱਲਣੀ ਸ਼ੁਰੂ ਹੋ ਗਈ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...