ਗੁਰੂ ਹਰਿਗੋਬਿੰਦ ਨਗਰ ਦੀ ਸਕੀਮ ਨੰਬਰ ਇੱਕ ਦੇ ਵਾਸੀ ਉਹਨਾ ਨਾਲ ਟਰੱਸਟ ਵਲੋਂ ਕੀਤੀ ਵੱਡੀ ਬੇਇਨਸਾਫ਼ੀ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ

ਪਰਵਿੰਦਰ ਕੁਮਾਰ, ਮਨੋਜ ਮਿੱਡਾ,ਅਸ਼ੋਕ ਗੁਪਤਾ, ਗੁਰਮੀਤ ਸਿੰਘ ਪਲਾਹੀ

ਫਗਵਾੜਾ, 3 ਜੁਲਾਈ (ਏ.ਡੀ.ਪੀ ਨਿਯੂਜ਼) ਫਗਵਾੜਾ ਇਮਪਰੂਵਮੈਂਟ ਟਰੱਸਟ ਵਲੋਂ ਸਕੀਮ ਨੰਬਰ 1 ਦੇ 200 ਤੋਂ ਵੱਧ ਵਾਸੀ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ, ਕਿਉਂਕਿ ਉਹਨਾ ਨੂੰ ਕਿਸੇ ਵੀ ਸਰਕਾਰ ਵਲੋਂ ਇਨਸਾਫ਼ ਨਹੀਂ ਮਿਲਿਆ। ਇਹਨਾ ਨਗਰ ਨਿਵਾਸੀਆਂ ਵਲੋਂ ਪਹਿਲਾਂ ਸ; ਪ੍ਰਕਾਸ਼ ਸਿੰਘ ਬਾਦਲ ਕੋਲ ਆਪਣੀ ਫਰਿਆਦ ਕੀਤੀ ਫਿਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਪਰ ਕਿਸੇ ਨੇ ਵੀ ਉਹਨਾ ਦੇ ਮਸਲੇ ਦਾ ਹੱਲ ਨਹੀਂ ਕੱਢਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਇਸ ਨਗਰ ਦੇ ਵਾਸੀ ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕਿ ਜਿਹਨਾਂ ਲੋਕਾਂ ਨੂੰ ਇਸ ਕਲੌਨੀ ਦੇ ਵਿੱਚ ਰਿਜ਼ਰਵ ਕੀਮਤ ‘ਤੇ ਪਲਾਟ ਅਲਾਟ ਕੀਤੇ ਗਏ ਸਨ ਉਹਨਾ ਨੂੰ ਅਲਾਟਮੈਂਟ ਲੇਟਰ ਵਿੱਚ ਇਹ ਲਿਖ ਕੇ ਭਰਮਾ ਲਿਆ ਗਿਆ ਕਿ ਜੇਕਰ ਜਿਹਨਾ ਲੋਕਾਂ ਦੀ ਜ਼ਮੀਨ ਐਕੁਵਾਇਰ ਕੀਤੀ ਗਈ ਹੈ ਜੇਕਰ ਕੋਰਟ ਵਲੋਂ ਕੋਈ ਵਾਧਾ ਉਹਨਾ ਦੀ ਜ਼ਮੀਨ ਦੀ ਕੀਮਤ ਦੇ ਸਬੰਧ ਵਿੱਚ ਕੀਤਾ ਜਾਂਦਾ ਹੈ ਤਾਂ ਉਸਦੇ ਦੇਣਦਾਰ ਰਿਜ਼ਰਵ ਕੀਮਤ ਵਾਲੇ ਵਿਅਕਤੀ ਹੋਣਗੇ। ਹਾਲਾਂਕਿ ਇਹ ਬਿਲਕੁਲ ਨਾ ਵਾਜਬ ਫ਼ੈਸਲਾ ਸੀ ਤੇ ਪਲਾਟ ਧਾਰਕਾਂ ਨੇ ਇਸ ਦਾ ਲਗਾਤਾਰ ਵਿਰੋਧ ਕੀਤਾ ਅਤੇ ਇਹ ਵਿਰੋਧ ਚੋਣਾਂ ਵਿੱਚ ਇਸ ਕਲੌਨੀ ਦੇ ਲੋਕਾਂ ਵਲੋਂ ਬਾਈਕਾਟ ਕਰਨ ਤੱਕ ਵੀ ਪਹੁੰਚਿਆ।
ਇਸ ਸਬੰਧ ਵਿੱਚ ਗੱਲ ਕਰਦਿਆ ਮਨੋਜ ਮਿੱਢਾ ਨੇ ਕਿਹਾ ਕਿ 1976 ਵਿੱਚ ਆਰੰਭੀ 76 ਏਕੜ ਰਕਬੇ ਵਾਲੀ ਉਸਾਰੀ ਸਕੀਮ ਨੰਬਰ -1 ਗੁਰੂ ਹਰਿਗੋਬਿੰਦ ਨਗਰ ਫਗਵਾੜਾ ਦੇ 400 ਦੇ ਲਗਭਗ ਪਲਾਟ ਅਲਾਟੀਆਂ ਨੂੰ (ਲਗਭਗ 45 ਸਾਲ ਪਹਿਲਾਂ ਅਲਾਟ ਕੀਤੇ ਪਲਾਟਾਂ) ਵਧੀ ਹੋਈ ਕੀਮਤ ਦੇ ਨਾਂ ਉਤੇ ਪੈਸੇ ਵਸੂਲ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਜਦਕਿ ਟਰੱਸਟ ਨੇ 1976 ਅਤੇ ਉਸ ਤੋਂ ਬਾਅਦ ਵਿੱਚ ਉਸ ਸਮੇਂ ਦੀਆਂ ਕੀਮਤਾਂ ਦੇ ਹਿਸਾਬ ਨਾਲ ਅਲੱਗ-ਅਲੱਗ ਕੈਟਾਗਰੀ/ਸਾਈਜ਼ ਵਿੱਚ ਪਲਾਟਾਂ ਦੀ ਪੂਰੀ ਬਣਦੀ ਕੀਮਤ ਲੈ ਕੇ ਹੀ ਅਲਾਟਮੈਂਟ ਕੀਤੀ ਸੀ। ਪਰ ਇਹ ਨੋਟਿਸ ਕੁਦਰਤੀ ਇਨਸਾਫ ਦੇ ਵਿਰੁੱਧ ਹੈ । ਉਹਨਾ ਨੇ ਟਰੱਸਟ ਦੀ ਇਸ ਗੱਲੋਂ ਵੀ ਨਿੰਦਾ ਕੀਤੀ ਕਿ ਹੁਣ ਉਹਨਾ ਨੂੰ ਡਰਾਵਨੇ ਨੋਟਿਸ ਭੇਜੇ ਜਾ ਰਹੇ ਹਨ ਕਿ ਜੇਕਰ ਉਹਨਾ ਨੇ ਵਧੀ ਹੋਈ ਕੀਮਤ ਅਦਾ ਨਾ ਕੀਤੀ ਤਾਂ ਇਹ ਅਲਾਟ ਕੀਤੇ ਹੋਏ ਪਲਾਟ ਕੈਂਸਲ ਕਰ ਦਿੱਤੇ ਜਾਣਗੇ।
ਇਸ ਸਬੰਧ ਵਿੱਚ ਗੁਰੂ ਹਰਿਗੋਬਿੰਦ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਗੁਪਤਾ ਨੇ ਦੱਸਿਆ ਕਿ ਪਲਾਟਾਂ ਦੀ ਇਹ ਅਲਾਟਮੈਂਟ ਰਿਜਰਵ ਕੀਮਤ ਉਤੇ ਲੋਕਾਂ ਨੂੰ 75 ਰੁਪਏ ਪ੍ਰਤੀ ਗਜ਼ ਨਾਲ ਹੋਈ ਸੀ, ਜਿਹੜੀ ਕਿ ਬੋਲੀ ਵਾਲੇ ਪਲਾਟਾਂ ਦੀ ਕੀਮਤ 90 ਰੁਪਏ ਗਜ ਦੇ ਨੇੜੇ ਹੀ ਸੀ, ਪਰ ਹੁਣ ਰਿਜ਼ਰਵ ਕੀਮਤ ਵਾਲਿਆਂ ਤੋਂ 36 ਸਾਲ ਬਾਅਦ ਟਰੱਸਟ 10 ਗੁਣਾ ਵਧਿਆ ਰੇਟ ਜੋ 800 ਰੁਪਏ ਪ੍ਰਤੀ ਗਜ਼ ਹੈ, ਮੰਗ ਰਿਹਾ ਹੈ। ਜੋ ਕਿ ਸਰਾਸਰ ਜਿਆਦਤੀ ਹੈ।
ਉਹਨਾ ਨੇ ਇਹ ਵੀ ਕਿਹਾ ਕਿ ਕੁੱਝ ਭੌਂ ਮਾਲਕਾਂ ਨੇ ਮੁਆਵਜ਼ਾ ਵਧਾਉਣ ਲਈ ਜੋ ਕੇਸ ਅਦਾਲਤਾਂ, ਟ੍ਰਿਬਿਊਨਲ ਜਾਂ ਉੱਚ ਅਦਾਲਤਾਂ ਅਤੇ ਇੰਮਪਰੂਵਮੈਂਟ ਟਰੱਸਟ ਫਗਵਾੜਾ ਵਿਰੁੱਧ ਕੀਤਾ, ਉਸ ਵਿੱਚ ਪਲਾਟ ਅਲਾਟੀਆਂ ਨੂੰ ਕਦੇ ਵੀ ਇੰਮਪਰੂਵਮੈਂਟ ਟਰੱਸਟ ਨੇ ਇਨ੍ਹਾਂ ਕੇਸਾਂ ਸਬੰਧੀ ਕਦੇ ਭਾਗੀਦਾਰ ਬਣਾਇਆ। ਇਸ ਸਬੰਧੀ ਜਾਣਕਾਰੀ ਹਿੱਤ ਦੱਸਿਆ ਜਾਂਦਾ ਹੈ ਕਿ ਇਮਪਰੂਵਮੈਂਟ ਟਰੱਸਟ ਫਗਵਾੜਾ ਨੇ ਇਹਨਾ ਕੇਸਾਂ ਦੀ ਸਹੀ ਪੈਰਵੀ ਨਹੀਂ ਕੀਤੀ ਅਤੇ ਕਈ ਕੋਰਟਾਂ ‘ਚ ਇਸਦੇ ਅਧਿਕਾਰੀ ਮਿਲੀ ਭੁਗਤ ਨਾਲ ਪੇਸ਼ ਹੀ ਨਹੀਂ ਹੋਏ। ਜਿਸ ਨਾਲ 150 ਰੁਪਏ ਮਰਲੇ ਨੂੰ ਇਕੁਵਾਇਰ ਕੀਤੀ ਜਗਾਹ ਦੀ ਕੀਮਤ ਵਧਾ ਕੇ 4100 ਰੁਪਏ ਹੋ ਗਈ, ਜਿਸਦਾ ਖ਼ਮਿਆਜ਼ਾ ਰਿਜ਼ਰਵ ਕੀਮਤ ਵਾਲਿਆਂ ਨੂੰ ਭੁਗਤਣਾ ਪੈ ਰਿਹਾ ਹੈ। ਇਹੋ ਜਿਹਾ ਨਜਾਇਜ਼ ਵਾਧਾ ਸਿਰਫ਼ ਫਗਵਾੜਾ ‘ਚ ਹੀ ਹੋਇਆ ਹੈ।  ਪਲਾਟ ਧਾਰਕ ਵਾਧੇ ਦੀ ਕੀਮਤ ਇੱਕ ਵੇਰ 1990 ‘ਚ ਪਹਿਲਾਂ ਵੀ ਅਦਾ ਕਰ ਚੁੱਕੇ ਹਨ। ਜੋ ਕਿ ਅੱਗੋਂ ਵੀ ਲਗਾਤਾਰ ਵਾਧਾ ਜਾਰੀ ਰੱਖਿਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਅਲਾਟੀਆਂ ਨੂੰ ਕਿਸੇ ਵੀ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ।
ਗੁਰੂ ਹਰਿਗੋਬਿੰਦ ਨਗਰ ਦੇ ਇਹਨਾ ਪਲਾਟ ਧਾਰਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਗਰ ਸੁਧਾਰ ਟਰੱਸਟ ਦੀ ਇਸ ਕਾਰਵਾਈ ਨੂੰ ਰੱਦ ਕੀਤਾ ਜਾਵੇ ਅਤੇ ਦਿੱਤੇ ਗਏ ਨੋਟਿਸ ਤੁਰੰਤ ਵਾਪਿਸ ਲਏ ਜਾਣ। ਕਿਉਂਕਿ ਪਲਾਟ ਧਾਰਕ ਮਾਨਸਿਕ ਤੌਰ ‘ਤੇ ਪਰੇਸ਼ਾਨੀ ਮਹਿਸੂਸ ਕਰ ਰਹੇ ਹਨ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...