ਪੋਸਟ ਆਫਿਸ ਦੀ ਇਹ ਸਕੀਮ ਦਿੰਦੀ ਹੈ ਸ਼ਾਨਦਾਰ ਰਿਟਰਨ

ਸਰਕਾਰੀ ਅਦਾਰਿਆਂ ‘ਚ ਨਿਵੇਸ਼ ਨੂੰ ਜ਼ਿਆਦਾ ਬਿਹਤਰ ਮੰਨਿਆ ਗਿਆ ਹੈ। ਇਨ੍ਹਾਂ ਅਦਾਰਿਆਂ ਦੀ ਇਨਵੈਸਟਮੈਂਟ ਸਕੀਮ ਨਾ ਸਿਰਫ ਮਿਆਦ ਪੂਰੀ ਹੋਣ ‘ਤੇ ਵਧੀਆ ਰਿਟਰਨ ਦਿੰਦੀ ਹੈ ਬਲਕਿ ਵਿਆਜ ਦਰਾਂ ਵੀ ਕਾਫ਼ੀ ਉੱਚੀਆਂ ਹੁੰਦੀਆਂ ਹਨ। ਡਾਕ ਵਿਭਾਗ ਕਈ ਅਜਿਹੀਆਂ ਨਿਵੇਸ਼ ਯੋਜਨਾਵਾਂ ਵੀ ਚਲਾ ਰਿਹਾ ਹੈ ਜਿਨ੍ਹਾਂ ਵਿਚ ਨਿਵੇਸ਼ ਕੀਤਾ ਜਾ ਸਕਦਾ ਹੈ। ਡਾਕ ਵਿਭਾਗ ਨੇ ਨਿਵੇਸ਼ਕਾਂ ਲਈ ਬਹੁਤ ਹੀ ਵਧੀਆ ਸਕੀਮ ਲਿਆਂਦੀ ਹੈ, ਜਿਸ ਵਿਚ ਨਿਵੇਸ਼ ਕਰ ਕੇ ਤੁਸੀਂ 80 ਹਜ਼ਾਰ ਰੁਪਏ ਤਕ ਦਾ ਰਿਟਰਨ ਪ੍ਰਾਪਤ ਕਰ ਸਕਦੇ ਹੋ। ਇਸ ਸਕੀਮ ਦਾ ਨਾਂ ਹੈ ਪੋਸਟ ਆਫਿਸ ਆਰਡੀ।

ਇਸ ਵਿਚ ਤੁਸੀਂ 100 ਰੁਪਏ ਤੋਂ ਨਿਵੇਸ਼ ਕਰ ਸਕਦੇ ਹੋ ਜਦਕਿ ਵੱਧ ਤੋਂ ਵੱਧ ਨਿਵੇਸ਼ ਦੀ ਕੋਈ ਲਿਮਟ ਨਹੀਂ ਹੈ। ਖਾਸ ਗੱਲ ਇਹ ਹੈ ਕਿ ਇਸ ‘ਚ ਤੁਸੀਂ ਨਾਬਾਲਗ ਲਈ ਵੀ ਖਾਤਾ ਖੋਲ੍ਹ ਸਕਦੇ ਹੋ। ਇਸ ਦੇ ਲਈ ਮਾਪਿਆਂ ਨੂੰ ਦਸਤਾਵੇਜ਼ ਦੇ ਨਾਲ ਆਪਣਾ ਨਾਂ ਦੇਣਾ ਜ਼ਰੂਰੀ ਹੈ। ਜੇਕਰ ਤੁਸੀਂ ਪੋਸਟ ਆਫਿਸ ਆਰਡੀ ‘ਚ ਹਰ ਮਹੀਨੇ 7000 ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਪੰਜ ਸਾਲਾਂ ‘ਚ ਤੁਸੀਂ ਕੁੱਲ 4 ਲੱਖ 20 ਹਜ਼ਾਰ ਰੁਪਏ ਦਾ ਨਿਵੇਸ਼ ਕਰੋਗੇ। ਮੈਚਿਓਰਿਟੀ ਪੰਜ ਸਾਲ ਬਾਅਦ ਪੂਰੀ ਹੋਵੇਗੀ ਤੇ ਤੁਹਾਨੂੰ 79 ਹਜ਼ਾਰ 564 ਰੁਪਏ ਦਾ ਵਿਆਜ ਮਿਲੇਗਾ। ਇਸ ਤਰ੍ਹਾਂ ਤੁਹਾਨੂੰ 4 ਲੱਖ 99 ਹਜ਼ਾਰ 564 ਰੁਪਏ ਦੀ ਮਿਆਦ ਪੂਰੀ ਹੋਣ ਵਾਲੀ ਰਕਮ ਮਿਲੇਗੀ। ਇਸ ਤਰ੍ਹਾਂ ਤੁਹਾਨੂੰ ਬਹੁਤ ਵਧੀਆ ਰਿਟਰਨ ਮਿਲੇਗਾ ਅਤੇ ਇਹ ਫਾਇਦੇਮੰਦ ਵੀ ਸਾਬਤ ਹੁੰਦਾ ਹੈ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...