ਧੋਖਾਧੜੀ ਦੇ ਦੋਸ਼ ਹੇਠ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸਮੇਤ 6 ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ ਦੀ ਸਥਾਨਕ ਥਾਣਾ ਸਿਟੀ ਪੁਲਿਸ ਨੇ ਇਕ ਸਨਅਤਕਾਰ ਦੀ ਜ਼ਬਤ ਕੀਤੀ ਮਿੱਲ ਸਸਤੇ ’ਚ ਵੇਚਣ ਦੇ ਮਾਮਲੇ ’ਚ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸਮੇਤ 6 ਵਿਅਕਤੀਆਂ ਨੂੰ ਪੰਜਾਬ ਵਿੱਤ ਨਿਗਮ (ਪੀਐੱਫ਼ਸੀ) ਦੇ ਸਾਬਕਾ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ 1998 ਦਾ ਹੈ, ਉਸ ਸਮੇਂ ਸੋਮ ਪ੍ਰਕਾਸ਼ ਪੰਜਾਬ ਵਿੱਤ ਨਿਗਮ ਦੇ ਸੀਨੀਅਰ ਅਧਿਕਾਰੀ ਸਨ।

ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਸੋਮ ਪ੍ਰਕਾਸ਼ ਤੋਂ ਇਲਾਵਾ ਪੀਐੱਫਸੀ ਦਾ ਸਾਬਕਾ ਡਿਪਟੀ ਮੈਨੇਜਰ ਸਤਪਾਲ ਵਾਸੀ ਜਲੰਧਰ, ਸੀਐੱਮ ਸੇਠੀ ਵਾਸੀ ਫਲੈਟ ਨੰਬਰ 440 ਸੈਕਟਰ-61 ਚੰਡੀਗੜ੍ਹ, ਸੁਧੀਰ ਕਪਿਲਾ ਸਾਬਕਾ ਜ਼ਿਲ੍ਹਾ ਮੈਨੇਜਰ ਵਾਸੀ ਰਣਜੀਤ ਐਵੇਵਿਊ ਅੰਮ੍ਰਿਤਸਰ ਅਤੇ ਐੱਸਐੱਸ ਗਰੋਵਰ ਵਾਸੀ ਗੁਰੂ ਨਾਨਕ ਐਵੇਨਿਊ ਮਜੀਠਾ ਰੋਡ ਅੰਮ੍ਰਿਤਸਰ ਅਤੇ ਏਕੇ ਧਵਨ ਵਾਸੀ ਮਕਾਨ ਨੰਬਰ 447 ਸੈਕਟਰ-4 ਪੰਚਕੂਲਾ ਹਰਿਆਣਾ ਦਾ ਨਾਮ ਸ਼ਾਮਲ ਹਨ।ਦੱਸ ਦੇਈਏ ਇਹ ਮਾਮਲਾ ਇੰਗਲੈਂਡ ਰਹਿੰਦੇ ਸਨਅਤਕਾਰ ਹਰਪਾਲ ਸਿੰਘ ਵਾਸੀ ਨਿਊ ਅੰਤਰਯਾਮੀ ਕਲੋਨੀ, ਅੰਮ੍ਰਿਤਸਰ ਵੱਲੋਂ ਡੀਜੀਪੀ ਪੰਜਾਬ ਨੂੰ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਜ਼ਿਲ੍ਹਾ ਪੁਲਿਸ ਨੇ ਦਰਜ ਕੀਤਾ ਹੈ। ਉਸ ਨੇ ਤਰਨ ਤਾਰਨ-ਅੰਮ੍ਰਿਤਸਰ ਸੜਕ ’ਤੇ ਦੋਬੁਰਜੀ ਪਿੰਡ ਵਿਚ ਪੰਜਾਬ ਓਵਰਸੀਜ਼ ਰਾਈਸ ਮਿੱਲ ਲਗਾਉਣ ਲਈ ਪੀੱਐਫ਼ਸੀ ਤੋਂ 70.30 ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਕਰਵਾ ਕੇ 12 ਕਨਾਲ ਵਿਚ ਆਪਣੀ ਫੈਕਟਰੀ ਲਗਵਾਈ ਸੀ।

ਫੈਕਟਰੀ ਨੂੰ ਪਾਵਰਕੌਮ ਨੇ ਪੁੱਡਾ ਦੇ ਨਿਯਮਾਂ ਦਾ ਹਵਾਲਾ ਦੇ ਕੇ ਬਿਜਲੀ ਕੁਨੈਕਸ਼ਨ ਨਹੀਂ ਦਿੱਤਾ, ਜਿਸ ਕਰ ਕੇ ਫੈਕਟਰੀ ਚਾਲੂ ਨਾ ਹੋ ਸਕੀ। ਇਸੇ ਦੌਰਾਨ ਕਰਜ਼ੇ ਦੀਆਂ ਕਿਸ਼ਤਾਂ ਨਾ ਦੇਣ ਕਰਕੇ ਪੀਐੱਫ਼ਸੀ ਨੇ ਫੈਕਟਰੀ ਨੂੰ ਅਗਸਤ, 1998 ਵਿਚ ਆਪਣੇ ਹੱਥਾਂ ਵਿਚ ਕਰ ਲਿਆ ਅਤੇ ਅਗਲੇਰੀ ਕਾਰਵਾਈ ਕਰਦਿਆਂ ਫੈਕਟਰੀ ਨੂੰ 14.96 ਲੱਖ ਰੁਪਏ ਵਿਚ ਵੇਚ ਦਿੱਤਾ ਸੀ। ਇਸ ਸਬੰਧੀ ਹਰਪਾਲ ਸਿੰਘ ਨੇ ਦਾਅਵਾ ਕੀਤਾ ਕਿ ਉਸ ਦੀ ਫੈਕਟਰੀ ਕਮਰਸ਼ੀਅਲ ਠਿਕਾਣੇ ’ਤੇ ਹੋਣ ਕਰਕੇ ਉਸ ਦੀ ਕੀਮਤ ਕਰੀਬ 2.5 ਕਰੋੜ ਰੁਪਏ ਸੀ, ਜਿਸ ਨੂੰ ਅਧਿਕਾਰੀਆਂ ਦੀ ਮਿਲੀਭੁਗਤ ਕਰ ਕੇ 14.96 ਲੱਖ ਰੁਪਏ ਵਿਚ ਵੇਚ ਦਿੱਤਾ। ਇਸ ਨਾਲ ਉਨ੍ਹਾਂ ਨੇ ਸਰਕਾਰੀ ਖਜ਼ਾਨੇ ਨੂੰ ਮੋਟਾ ਚੂਨਾ ਲਗਾਇਆ ਹੈ।  ਇਸ ਸਬੰਧੀ ਪੁਲਿਸ ਅਧਿਕਾਰੀ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਧਾਰਾ 406 ਤੇ 420 ਅਧੀਨ ਇਕ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...