ਕੈਨੇਡਾ ਵਸਦੇ ਮੋਹਨ ਸਿੰਘ ਸੱਲ ਪਲਾਹੀ ਨਹੀਂ ਰਹੇ

ਪਿੰਡ ਵਾਸੀਆਂ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਕੀਤਾ ਯਾਦ

ਸਰੀ ਕੈਨੇਡਾ 1 ਜੁਲਾਈ (ਏ.ਡੀ.ਪੀ ਨਿਯੂਜ਼) ਕੈਨੇਡਾ ਵਸਦੇ, ਪਿੰਡ ਪਲਾਹੀ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੇ ਲੰਮਾਂ ਸਮਾਂ ਮੈਨੇਜਰ ਰਹੇ ਮੋਹਨ ਸਿੰਘ ਸੱਲ ਨਹੀਂ ਰਹੇ । ਇਹ ਜਾਣਕਾਰੀ ਦਿੰਦਿਆਂ ਮਹਿੰਦਰ ਸਿੰਘ ਸੱਲ ਨੇ ਦੱਸਿਆ ਕਿ ਮੋਹਨ ਸਿੰਘ ਸੱਲ ਨੇ 29 ਜੂਨ ਨੂੰ ਕੈਨੇਡਾ ‘ਚ ਆਖਰੀ ਸਾਹ ਲਏ ।

ਸ : ਮੋਹਨ ਸਿੰਘ ਸੱਲ, ਸਿੱਖ ਇਤਿਹਾਸ ਤੇ ਪਰੰਪਰਾਵਾਂ ਦੇ ਜਾਣੂ ਸਨ । ਪਿੰਡ ਪਲਾਹੀ ਨਾਲ ਉਹਨਾਂ ਦਾ ਵੱਡਾ ਲਗਾਅ ਸੀ, ਅਤੇ ਉਹ ਪਿੰਡ ਦੇ ਵਿਕਾਸ ਕਾਰਜਾਂ ‘ਚ ਸਾਰੀ ਉਮਰ ਯਤਨਸ਼ੀਲ ਰਹੇ ਖਾਸ ਕਰਕੇ ਗੁਰਦੁਆਰੇ ਸਾਹਿਬ ਦੀਆਂ ਇਮਾਰਤਾਂ ਦੀ ਉਸਾਰੀ ਲਈ ਉਹ ਪ੍ਰੇਰਕ ਵਜੋਂ ਸੇਵਾਵਾਂ ਨਿਭਾਉਂਦੇ ਰਹੇ ।

ਪਿੰਡ ਪਲਾਹੀ ਦੀ ਸਾਬਕਾ ਸਰਪੰਚ ਰਣਜੀਤ ਕੌਰ, ਸੁਖਵਿੰਦਰ ਸਿੰਘ ਸੱਲ, ਪੰਮਾ ਸੱਲ ਕੈਨੇਡਾ , ਮਹਿੰਦਰ ਸਿੰਘ ਸੱਲ ਕੈਨੇਡਾ ,ਗੁਰਨਾਮ ਸਿੰਘ ਸੱਲ, ਪਲਜਿੰਦਰ ਸਿੰਘ ਪ੍ਰਧਾਨ, ਜਗਤਾਰ ਸਿੰਘ ਗਿੱਲ ਇੰਗਲੈਂਡ , ਮਨਜੀਤ ਸਿੰਘ ਸੱਲ ਇੰਗਲੈਂਡ, ਮੰਗਤ ਸਿੰਘ ਸੱਲ ਇੰਗਲੈਂਡ, ਅਮਰੀਕ ਸਿੰਘ ਬਸਰਾ ਅਮਰੀਕਾ ,ਮੋਹਨ ਸਿੰਘ ਠੇਕੇਦਾਰ, ਮਨੋਹਰ ਸਿੰਘ ਸੱਗੂ ਅਤੇ ਸਮੂਹ ਪੰਚਾਇਤ ਨੇ ਉਹਨਾਂ ਦੇ ਸੰਸਾਰ ਤੋਂ ਰੁਖਸਤ ਹੋਣ ਤੇ ਦੁੱਖ ਪ੍ਰਗਟ ਕੀਤਾ ਹੈ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...