ਇਸ ਸਮੇਂ ਇੰਸਟਾਗ੍ਰਾਮ ਯੂਜ਼ਰਸ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਇੰਸਟਾਗ੍ਰਾਮ ਇੱਕ ਵਾਰ ਫਿਰ ਤੋਂ ਡਾਊਨ ਹੋ ਗਿਆ ਹੈ। ਇੰਸਟਾਗ੍ਰਾਮ ਉਪਭੋਗਤਾਵਾਂ ਨੇ ਸ਼ਨੀਵਾਰ, 29 ਜੂਨ ਨੂੰ ਦਾਅਵਾ ਕੀਤਾ ਕਿ ਮੈਟਾ ਦੀ ਮਲਕੀਅਤ ਵਾਲੀ ਐਪ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ। ਐਕਸ ‘ਤੇ #InstagramDown ਦੀ ਵਰਤੋਂ ਕਰਦੇ ਹੋਏ, ਉਹਨਾਂ ਨੇ ਇੰਸਟਾ ਰੀਲਜ਼ ਨੂੰ ਦੇਖਦੇ ਹੋਏ ਸਮੱਸਿਆਵਾਂ ਨੂੰ ਸਾਂਝਾ ਕੀਤਾ ਹੈ।
ਉਪਭੋਗਤਾਵਾਂ ਦੇ ਅਨੁਸਾਰ, ਉਹ ਇੰਸਟਾਗ੍ਰਾਮ ਰੀਲਜ਼ ਨੂੰ ਦੇਖਣ ਵਿੱਚ ਅਸਮਰੱਥ ਸਨ। ਇਸ ਦੀ ਬਜਾਏ, ਫੀਡ ਪੇਜ ਕਾਰਾਂ ਅਤੇ ਕੁਦਰਤੀ ਨਜ਼ਾਰਿਆਂ ਦੀਆਂ ਤਸਵੀਰਾਂ ਦਿਖਾ ਰਹੇ ਹਨ। ਮੇਟਾ ਨੇ ਨਾ ਤਾਂ ਇੰਸਟਾਗ੍ਰਾਮ ਆਊਟੇਜ ਤੋਂ ਇਨਕਾਰ ਕੀਤਾ ਹੈ ਅਤੇ ਨਾ ਹੀ ਪੁਸ਼ਟੀ ਕੀਤੀ ਹੈ।