ਆਧਾਰ ਕਾਰਡ ਸਾਡੇ ਲਈ ਮਹੱਤਵਪੂਰਨ ਦਸਤਾਵੇਜ਼ ਹੈ, ਜੋ ਕਿ ਹਰ ਸਰਕਾਰੀ ਤੇ ਬੈਂਕਿੰਗ ਕਾਰਜ ‘ਚ ਜ਼ਰੂਰੀ ਹੁੰਦਾ ਹੈ। ਇਸੇ ਤਰ੍ਹਾਂ ਸਰਕਾਰੀ ਖਾਧ ਸਮੱਗਰੀ ਲੈਣ ਲਈ ਰਾਸ਼ਨ ਕਾਰਡ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਇਸ ਨੂੰ ਪਛਾਣ ਪੱਤਰ ਵਜੋਂ ਵੀ ਵਰਤਿਆ ਜਾ ਸਕਦਾ ਹੈ। ਅੱਜਕੱਲ੍ਹ ਜਾਅਲੀ ਰਾਸ਼ਨ ਕਾਰਡ ਬਣਾਏ ਜਾਣ ਲੱਗੇ ਹਨ। ਅਜਿਹੇ ‘ਚ ਰਾਸ਼ਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਨਾਲ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ।ਕੀ ਤੁਸੀਂ ਅਜੇ ਤਕ ਆਪਣਾ ਆਧਾਰ ਆਪਣੇ ਰਾਸ਼ਨ ਕਾਰਡ ਜਾਂ ਫੂਡ ਸਬਸਿਡੀ ਖਾਤਿਆਂ ਨਾਲ ਲਿੰਕ ਨਹੀਂ ਕੀਤਾ ਹੈ? ਤਾਂ ਅਜੇ ਵੀ ਤੁਹਾਡੇ ਕੋਲ ਸਮਾਂ ਹੈ ਤੁਸੀਂ ਆਸਾਨੀ ਨਾਲ ਕੁਝ ਸਟੈੱਪਸ ਫਾਲੋ ਕਰ ਕੇ ਇਸ ਨੂੰ ਲਿੰਕ ਕਰ ਸਕਦੇ ਹੋ। ਭਾਰਤ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ (PDS) ਨੂੰ ਮਜ਼ਬੂਤ ਕਰਨ ਲਈ ਆਧਾਰ-ਰਾਸ਼ਨ ਕਾਰਡ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ।
ਇਹ ਇੰਟਰਲਿੰਕਿੰਗ ਡੁਪਲੀਕੇਟ ਤੇ ਜਾਅਲੀ ਰਾਸ਼ਨ ਕਾਰਡਾਂ ਨੂੰ ਖਤਮ ਕਰਨ ‘ਚ ਮਦਦ ਕਰਦੀ ਹੈ, ਇਹ ਯਕੀਨੀ ਬਣਾਉਂਦੀ ਹੈ ਕਿ ਸਬਸਿਡੀ ਵਾਲਾ ਅਨਾਜ ਸਹੀ ਲਾਭਪਾਤਰੀਆਂ ਤਕ ਪਹੁੰਚਦਾ ਹੈ। ਇਹ ਪਹਿਲ PDS ‘ਚ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਦੀ ਹੈ। ਆਧਾਰ-ਰਾਸ਼ਨ ਕਾਰਡ ਲਿੰਕਿੰਗ ਦੀ ਆਖਰੀ ਤਰੀਕ 30 ਸਤੰਬਰ, 2024 ਤਕ ਵਧਾ ਦਿੱਤੀ ਗਈ ਹੈ। ਇਹ ਉਨ੍ਹਾਂ ਲਈ ਕਾਫ਼ੀ ਸਮਾਂ ਦਿੰਦਾ ਹੈ ਜਿਨ੍ਹਾਂ ਨੇ ਅਜੇ ਤਕ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ। ਆਧਾਰ-ਰਾਸ਼ਨ ਕਾਰਡ ਲਿੰਕਿੰਗ ਆਨਲਾਈਨ ਤੇ ਆਫ਼ਲਾਈਨ ਦੋਨਾਂ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਤੇ ਇੱਥੇ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਣੇ ਸੂਬੇ ਦੀ PDS ਵੈੱਬਸਾਈਟ ਜਾਂ ਅਧਿਕਾਰਤ ਆਧਾਰ ਸੀਡਿੰਗ ਪੋਰਟਲ ‘ਤੇ ਜਾਓ।
ਹੁਣ ਵੈਬਸਾਈਟ ‘ਤੇ ਲੌਗਇਨ ਕਰਨ ਲਈ ਕ੍ਰੇਡੇਂਸ਼ੀਅਲ ਦਾਖਲ ਕਰੋ। ਇਸ ਤੋਂ ਬਾਅਦ ਆਪਣੇ ਰਾਸ਼ਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਲਈ ਆਧਾਰ ਲਿੰਕਿੰਗ ਸੈਕਸ਼ਨ ਲੱਭੋ। ਹੁਣ ਆਪਣਾ ਰਾਸ਼ਨ ਕਾਰਡ ਨੰਬਰ, ਆਧਾਰ ਨੰਬਰ ਤੇ ਕੋਈ ਹੋਰ ਲੋੜੀਂਦੀ ਜਾਣਕਾਰੀ ਭਰੋ। ਵੇਰਵਿਆਂ ਨੂੰ ਜਮ੍ਹਾ ਕਰਨ ਤੋਂ ਬਾਅਦ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ‘ਤੇ ਤਸਦੀਕ ਲਈ ਵਨ ਟਾਈਮ ਪਾਸਵਰਡ (OTP) ਪ੍ਰਾਪਤ ਹੋਵੇਗਾ। ਹੁਣ OTP ਦਾਖਲ ਕਰੋ ਅਤੇ ਤੁਹਾਡਾ ਆਧਾਰ ਰਾਸ਼ਨ ਕਾਰਡ ਲਿੰਕ ਹੋ ਜਾਵੇਗਾ। ਇਸਦੇ ਲਈ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਆਪਣੀ ਨੇੜਲੀ ਵਾਜਬ ਕੀਮਤ ਦੀ ਦੁਕਾਨ ਜਾਂ ਪੀਡੀਐਸ ਕੇਂਦਰ ‘ਤੇ ਜਾਓ।
ਆਪਣੇ ਰਾਸ਼ਨ ਕਾਰਡ ਦੀ ਅਸਲ ਤੇ ਇਕ ਫੋਟੋ ਕਾਪੀ, ਆਪਣਾ ਆਧਾਰ ਕਾਰਡ (ਅਸਲੀ ਤੇ ਫੋਟੋਕਾਪੀ ਦੋਵੇਂ), ਅਤੇ ਇਕ ਪਾਸਪੋਰਟ ਆਕਾਰ ਦੀ ਫੋਟੋ ਨਾਲ ਲਿਆਓ। ਆਧਾਰ ਸੀਡਿੰਗ ਲਈ ਅਰਜ਼ੀ ਫਾਰਮ ਭਰੋ, ਫੋਟੋਕਾਪੀ ਨੱਥੀ ਕਰੋ ਤੇ ਇਸ ਨੂੰ ਦੁਕਾਨਦਾਰ ਜਾਂ ਪੀਡੀਐਸ ਅਧਿਕਾਰੀ ਕੋਲ ਜਮ੍ਹਾਂ ਕਰੋ। ਇੱਥੇ ਅਧਿਕਾਰੀ ਤੁਹਾਡੇ ਆਧਾਰ ਵੇਰਵਿਆਂ ਦੀ ਪੁਸ਼ਟੀ ਕਰਨ ਲਈ ਬਾਇਓਮੈਟ੍ਰਿਕ ਪ੍ਰਮਾਣਿਕਤਾ (ਫਿੰਗਰਪ੍ਰਿੰਟ ਸਕੈਨ) ਦੀ ਮੰਗ ਕਰ ਸਕਦਾ ਹੈ। ਪ੍ਰਕਿਰਿਆ ਦੇ ਸਫਲਤਾਪੂਰਵਕ ਮੁਕੰਮਲ ਹੋਣ ‘ਤੇ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ ਮੈਸੇਜ ਮਿਲੇਗਾ।