Redmi Note 13 Pro 5G ਨਵੇਂ ਤੇ ਬੋਲਡ ਰੰਗ ’ਚ ਹੋਵੇਗਾ ਲਾਂਚ

ਅੱਜ Xiaomi ਆਪਣੇ ਭਾਰਤੀ ਗਾਹਕਾਂ ਲਈ Redmi Note 13 Pro 5G ਨੂੰ ਇੱਕ ਨਵੇਂ ਰੰਗ ਵਿੱਚ ਲਾਂਚ ਕਰ ਰਿਹਾ ਹੈ। Redmi Note 13 Pro 5G ਭਾਰਤ ‘ਚ ਸਕਾਰਲੇਟ ਰੈੱਡ ਕਲਰ ਆਪਸ਼ਨ ਨਾਲ ਲਾਂਚ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਹ ਫੋਨ ਪਹਿਲਾਂ ਹੀ ਤਿੰਨ ਵੱਖ-ਵੱਖ ਰੰਗਾਂ ਦੇ ਵਿਕਲਪਾਂ ਵਿੱਚ ਉਪਲਬਧ ਹੈ। Xiaomi ਦਾ ਇਹ ਫੋਨ ਫਿਲਹਾਲ ਆਰਕਟਿਕ ਵ੍ਹਾਈਟ ਕੋਰਲ ਪਰਪਲ ਅਤੇ ਮਿਡਨਾਈਟ ਬਲੈਕ ਕਲਰ ‘ਚ ਉਪਲੱਬਧ ਹੈ। ਇਹ ਫੋਨ ਅੱਜ ਯਾਨੀ 25 ਜੂਨ 2024 ਨੂੰ ਦੁਪਹਿਰ 12 ਵਜੇ ਲਾਂਚ ਕੀਤਾ ਜਾ ਰਿਹਾ ਹੈ। ਇਸ ਫੋਨ ਨੂੰ Amazon ਅਤੇ Flipkart ‘ਤੇ ਚੈੱਕ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫੋਨ ਨੂੰ ਸਿਰਫ ਪੁਰਾਣੇ ਸਪੈਕਸ ਦੇ ਨਾਲ ਲਿਆਂਦਾ ਜਾ ਰਿਹਾ ਹੈ। ਸਪੈਸੀਫਿਕੇਸ਼ਨ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਹੋਵੇਗਾ।

ਇਸੇ ਤਰ੍ਹਾਂ ਇਸ ਫੋਨ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੋਵੇਗਾ।Redmi Note 13 Pro 5G ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਫੋਨ 24,999 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਆਉਂਦਾ ਹੈ। 8GB 128GB ਵੇਰੀਐਂਟ ਦੀ ਕੀਮਤ 24,999 ਰੁਪਏ ਹੈ।, 8GB 256GB ਵੇਰੀਐਂਟ ਦੀ ਕੀਮਤ 26,999 ਰੁਪਏ ਹੈ।, 12GB 256GB ਵੇਰੀਐਂਟ ਦੀ ਕੀਮਤ 28,999 ਰੁਪਏ ਹੈ।

ਪ੍ਰੋਸੈਸਰ- Redmi Note 13 Pro 5G ਫੋਨ Snapdragon 7s Gen 2 ਮੋਬਾਈਲ ਪਲੇਟਫਾਰਮ ਦੇ ਨਾਲ ਆਉਂਦਾ ਹੈ।

ਡਿਸਪਲੇ- ਫ਼ੋਨ 6.67 ਇੰਚ AMOLED ਡਿਸਪਲੇ, 1.5K – 2712 x 1220 ਰੈਜ਼ੋਲਿਊਸ਼ਨ, 120Hz ਰਿਫ੍ਰੈਸ਼ ਰੇਟ, ਅਤੇ 1800nits ਪੀਕ ਬ੍ਰਾਈਟਨੈੱਸ ਨਾਲ ਆਉਂਦਾ ਹੈ।

ਰੈਮ ਤੇ ਸਟੋਰੇਜ- Xiaomi ਫੋਨ LPDDR4X ਰੈਮ ਅਤੇ UFS 2.2 ਸਟੋਰੇਜ ਦੇ ਨਾਲ ਆਉਂਦਾ ਹੈ। ਫ਼ੋਨ 8GB/12GB ਰੈਮ ਅਤੇ 128GB/256GB ਸਟੋਰੇਜ ਨਾਲ ਆਉਂਦਾ ਹੈ।

ਕੈਮਰਾ- ਇਹ ਫੋਨ 200MP ਅਲਟਰਾ-ਹਾਈ ਰੇਜ਼ ਕੈਮਰਾ, 8MP ਅਲਟਰਾਵਾਈਡ ਐਂਗਲ ਅਤੇ 2MP ਮੈਕਰੋ ਨਾਲ ਆਉਂਦਾ ਹੈ। ਸੈਲਫੀ ਲਈ 16MP ਕੈਮਰਾ ਉਪਲਬਧ ਹੈ।

ਬੈਟਰੀ- ਕੰਪਨੀ 5100mAh ਬੈਟਰੀ ਅਤੇ 67W ਟਰਬੋ ਚਾਰਜ ਦੇ ਨਾਲ Redmi Note 13 Pro 5G ਲਿਆਉਂਦੀ ਹੈ।

ਸਾਂਝਾ ਕਰੋ

ਪੜ੍ਹੋ