ਏਆਈ ਦੀ ਮਦਦ ਨਾਲ ਡਾਕਟਰ ਕੈਂਸਰ ਦਾ ਸਮਾਂ ਰਹਿੰਦੇ ਪਤਾ ਲਾਉਣ ’ਚ ਹੋਣਗੇ ਸਮਰੱਥ

ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਡਾਕਟਰ ਛੇਤੀ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਰੋਗੀਆਂ ਵਿਚ ਕੈਂਸਰ ਦਾ ਪਤਾ ਲਗਾਉਣ ਵਿਚ ਸਮਰੱਥ ਹੋਣਗੇ। ਇਹ ਸਮਾਂ ਰਹਿੰਦੇ ਕੈਂਸਰ ਦਾ ਇਲਾਜ ਯਕੀਨੀ ਬਣਾਏਗਾ। ਇਹ ਅਧਿਐਨ ਬਾਇਓਲੌਜੀ ਮੈਥਡਸ ਐਂਡ ਪ੍ਰੋਟੋਕਾਲ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਕੈਂਬਰਿਜ ਯੂਨੀਵਰਸਿਟੀ ਅਤੇ ਇੰਪੀਰੀਅਲ ਕਾਲਜ ਲੰਡਨ ਦੇ ਖੋਜੀਆਂ ਨੇ ਏਆਈ ਮੋਡ ਨੂੰ ਮਸ਼ੀਨ ਅਤੇ ਡੀਪ ਲਰਨਿੰਗ ਦਾ ਸੰਯੋਜਨ ਦਾ ਇਸਤੇਮਾਲ ਕਰ ਕੇ ਡੀਐੱਨਏ ਮਿਥਾਈਲੇਸ਼ਨ ਪੈਟਰਨ ਨੂੰ ਸਮਝਾਉਣ ਅਤੇ 98.2 ਫ਼ੀਸਦੀ ਸਟੀਕਤਾ ਦੇ ਨਾਲ ਗ਼ੈਰ-ਕੈਂਸਰ ਵਾਲੇ ਟਿਸ਼ੂਜ਼ ਨਾਲ ਬ੍ਰੈਸਟ, ਲਿਵਰ, ਫੇਫੜੇ ਅਤੇ ਪ੍ਰੋਸਟੇਟ ਸਣੇ 13 ਵੱਖ-ਵੱਖ ਪ੍ਰਕਾਰ ਦੇ ਕੈਂਸਰ ਦੀ ਪਛਾਣ ਲਈ ਟ੍ਰੇਂਡ ਕੀਤਾ।

ਖੋਜੀਆਂ ਨੇ ਦੱਸਿਆ ਕਿ ਪਿਤਾ-ਪੁਰਖ਼ੀ ਜਾਣਕਾਰੀ ਨੂੰ ਡੀਐੱਨਏ ਵਿਚ ਚਾਰ ਆਧਾਰਾਂ ਨੂੰ ਪੈਟਰਨ ਵੱਲੋਂ ਇਨਕੋਡ ਕੀਤਾ ਗਿਆ ਹੈ, ਜਿਸਦੀ ਏ,ਟੀ,ਜੀ ਤੇ ਸੀ ਰਾਹੀਂ ਨਿਸ਼ਾਨਦੇਹੀ ਕੀਤੀ ਗਈ। ਖੋਜ ਮੁਤਾਬਕ, ਕੋਸ਼ਿਕਾ ਦੇ ਬਾਹਰ ਵਾਤਾਵਰਨੀ ਤਬਦੀਲੀ ਦੇ ਕਾਰਨ ਮਿਥਾਈਲ ਸਮੂਹ ਨੂੰ ਜੋੜ ਕੇ ਕੁਝ ਡੀਐੱਨਏ ਆਧਾਰਾਂ ਨੂੰ ਸੋਧਿਆ ਜਾ ਸਕਦਾ ਹੈ। ਇਸ ਪ੍ਰਕਿਰਿਆ ਨੂੰ ਡੀਐੱਨਏ ਮਿਥਾਈਲੇਸ਼ਨ ਕਿਹਾ ਜਾਂਦਾ ਹੈ। ਹਰੇਕ ਕੋਸ਼ਿਕਾ ਵਿਚ ਲੱਖਾਂ ਡੀਐੱਨਏ ਮਿਥਾਈਲੇਸ਼ਨ ਚਿੰਨ੍ਹ ਹੁੰਦੇ ਹਨ। ਖੋਜੀਆਂ ਨੇ ਮੁੱਢਲੇ ਕੈਂਸਰ ਵਿਕਾਸ ਵਿਚ ਇਨ੍ਹਾਂ ਨਿਸ਼ਾਨਾਂ ਵਿਚ ਤਬਦੀਲੀ ਦੇਖੀ, ਜੋ ਕੈਂਸਰ ਦਾ ਪਤਾ ਲਗਾਉਣ ਵਿਚ ਸਹਾਇਕ ਹੋ ਸਕਦਾ ਹੈ। ਖੋਜ ਦੇ ਪ੍ਰਮੁੱਖ ਲੇਖਕ ਸ਼ਮਿਥ ਸਮਾਰਾਜੀਵਾ ਨੇ ਕਿਹਾ ਕਿ ਵੱਧ ਵਿਭਿੰਨਤਾ ਵਾਲਾ ਡਾਟਾ ਅਤੇ ਕਲੀਨਿਕਲ ਜਾਂਚ ਰਾਹੀਂ ਏਆਈ ਮਾਡਲ ਡਾਕਟਰਾਂ ਨੂੰ ਕੈਂਸਰ ਦਾ ਛੇਤੀ ਪਤਾ ਲਗਾਉਣ ਵਿਚ ਮਦਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਰੋਗੀ ਦੇ ਠੀਕ ਹੋਣ ਦੇ ਨਤੀਜਿਆਂ ਵਿਚ ਨਾਟਕੀ ਰੂਪ ਨਾਲ ਸੁਧਾਰ ਹੋ ਸਕਦਾ ਹੈ ਕਿਉਂਕਿ ਜੇਕਰ ਸਮੇਂ ’ਤੇ ਪਤਾ ਲੱਗ ਜਾਵੇ ਤਾਂ ਵੱਖ-ਵੱਖ ਕੈਂਸਰਾਂ ਦਾ ਇਲਾਜ ਸੰਭਵ ਹੈ।

ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...