ਯੂਕਰੇਨ ਵੱਲੋਂ ਰੂਸ ਤੇ ਕ੍ਰੀਮੀਆ ’ਚ ਮਿਜ਼ਾਈਲਾਂ ਤੇ ਡਰੋਨਾਂ ਰਾਹੀਂ ਕਰਵਾਏ ਹਵਾਈ ਹਮਲੇ

ਯੂਕਰੇਨ ਵੱਲੋਂ ਰੂਸ ’ਤੇ ਮਿਜ਼ਾਈਲਾਂ ਤੇ ਡਰੋਨਾਂ ਰਾਹੀਂ ਕੀਤੇ ਹਮਲਿਆਂ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਹਮਲੇ ’ਚ 100 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਉਧਰ, ਰੂਸੀ ਅਧਿਕਾਰੀਆਂ ਨੇ ਅੱਜ ਆਪਣੇ ਪੱਛਮੀ ਖੇਤਰਾਂ ਵਿੱਚ 30 ਤੋਂ ਵੱਧ ਡਰੋਨਾਂ ਨੂੰ ਫੁੰਡਣ ਦਾ ਦਾਅਵਾ ਕੀਤਾ ਹੈ। ਰੂਸੀ ਫੌਜਾਂ ਵੱਲੋਂ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਰਕੀਵ ਵਿੱਚ ਬੀਤੀ ਰਾਤ ਹਵਾਈ ਹਮਲੇ ਕੀਤੇ ਗਏ ਸਨ ਜਿਨ੍ਹਾਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ ਸਨ। ਇਸ ਬੰਬਾਰੀ ਦੇ ਕੁਝ ਘੰਟਿਆਂ ਮਗਰੋਂ ਯੂਕਰੇਨ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਹੈ।

ਮਾਸਕੋ ਵੱਲੋਂ ਸਥਾਪਤ ਗਵਰਨਰ ਮਿਖ਼ਾਈਲ ਰਜ਼ਵੋਜ਼ਾਯੇਵ ਨੇ ਕਿਹਾ ਕਿ ਰੂਸ ਵੱਲੋਂ ਕਬਜ਼ਾਏ ਗਏ ਕ੍ਰੀਮੀਆ ਦੇ ਬੰਦਰਗਾਹ ਸ਼ਹਿਰ ਸੇਵਸਤੋਪੋਲ ਵਿੱਚ ਪੰਜ ਯੂਕਰੇਨੀ ਮਿਜ਼ਾਈਲਾਂ ਨੂੰ ਫੁੰਡਣ ਦੌਰਾਨ ਮਲਬਾ ਡਿੱਗਣ ਕਾਰਨ ਦੋ ਬੱਚਿਆਂ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਸੈਂਕੜੇ ਜ਼ਖ਼ਮੀ ਹੋ ਗਏ। ਗਵਰਨਰ ਵਿਆਚਸੇਲਾਵ ਗਲਾਦਕੋਵ ਨੇ ਕਿਹਾ ਕਿ ਗ੍ਰੇਯਵੋਰੋਨ ਸ਼ਹਿਰ ਵਿੱਚ ਤਿੰਨ ਯੂਕਰੇਨੀ ਡਰੋਨਾਂ ਦੇ ਹਮਲੇ ਵਿੱਚ ਯੂਕਰੇਨ ਨਾਲ ਲਗਦੇ ਰੂਸ ਦੇ ਬੈਲਗਰਾਦ ਖੇਤਰ ਵਿੱਚ ਇੱਕ ਹਲਾਕ ਹੋ ਗਿਆ, ਜਦੋਂਕਿ ਤਿੰਨ ਹੋਰ ਜ਼ਖ਼ਮੀ ਹੋ ਗਏ।

ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਹਵਾਈ ਫੌਜ ਵੱਲੋਂ ਦੇਸ਼ ਦੇ ਪੱਛਮੀ ਬਰਿਆਂਸਕ, ਸਮੋਲੈਂਸਕ, ਲਿਪੈਤਸਕ ਅਤੇ ਤੂਲਾ ਖੇਤਰਾਂ ਵਿੱਚ 33 ਯੂਕਰੇਨੀ ਡਰੋਨਾਂ ਨੂੰ ਫੁੰਡ ਦਿੱਤਾ ਗਿਆ ਹੈ। ਇਸ ਦੌਰਾਨ ਕਿਸੇ ਜਾਨੀ-ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਇਹ ਹਮਲਾ ਰੂਸ ਵੱਲੋਂ ਸ਼ਨਿਚਰਵਾਰ ਦੁਪਹਿਰ ਨੂੰ ਖਰਕੀਵ ਸ਼ਹਿਰ ’ਤੇ ਕੀਤੀ ਗਈ ਬੰਬਾਰੀ ਦਾ ਜਵਾਬ ਹੈ। ਰੂਸੀ ਹਮਲੇ ’ਚ ਇੱਕ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਨੁਕਸਾਨੀ ਗਈ ਸੀ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।

ਖੇਤਰੀ ਗਵਰਨਰ ਓਲੇਹ ਸਿਨਿਹੂਬੋਵ ਨੇ ਕਿਹਾ ਕਿ 41 ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਹਮਲੇ ਮਗਰੋਂ ਇੱਕ ਵੀਡੀਓ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਆਪਣੇ ਸਹਿਯੋਗੀਆਂ ਨੂੰ ਯੂਕਰੇਨੀ ਹਵਾਈ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, “ਆਧੁਨਿਕ ਹਵਾਈ ਰੱਖਿਆ ਪ੍ਰਣਾਲੀਆਂ ਯੂਕਰੇਨ ਲਈ ਬਹੁਤ ਜ਼ਰੂਰੀ ਹਨ। ਯੂਕਰੇਨ ਦੇ ਹਵਾਈ ਫੌਜ ਦੇ ਕਮਾਂਡਰ ਮਾਈਕੋਲਾ ਓਲੇਸਚੁਕ ਨੇ ਕਿਹਾ ਕਿ ਰੂਸ ਵੱਲੋਂ ਕੀਵ ਖੇਤਰ ਵਿੱਚ ਸਾਰੀ ਰਾਤ ਕੀਤੀ ਬੰਬਾਰੀ ਵਿੱਚ ਦੋ ਜਣੇ ਜ਼ਖ਼ਮੀ ਹੋ ਗਏ। ਯੂਕਰੇਨੀ ਸਰਕਾਰ ਦੇ ਅਧਿਕਾਰ ਵਾਲੇ ਦੋਨੇਤਸਕ ਖੇਤਰ ਦੇ ਗਵਰਨਰ ਵਾਦਿਮ ਫਿਲੈਸ਼ਕਿਨ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਰੂਸੀ ਹਮਲਿਆਂ ਵਿੱਚ ਦੋ ਲੋਕ ਮਾਰੇ ਗਏ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।

 

ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...