2024 ‘ਚ ਮਾਰੂਤੀ ਕਰ ਰਹੀ ਹੈ ਤਿੰਨ ਗੱਡੀਆਂ ਨੂੰ ਲਾਂਚ ਕਰਨ ਦੀ ਤਿਆਰੀ

ਭਾਰਤ ਦੀ ਸਭ ਤੋਂ ਵੱਡੀ ਆਟੋਮੋਬਾਈਲ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਵੱਲੋਂ ਜਲਦ ਹੀ ਕਈ ਨਵੇਂ ਵਾਹਨ ਲਾਂਚ ਕੀਤੇ ਜਾਣਗੇ। ਕੰਪਨੀ ਵੱਲੋਂ ਕਿਹੜੇ ਸੈਗਮੈਂਟ ‘ਚ ਕਿਹੜੇ ਵਾਹਨ ਲਿਆਂਦੇ ਜਾਣਗੇ। ਅਸੀਂ ਤੁਹਾਨੂੰ ਇਸ ਖਬਰ ‘ਚ ਦੱਸ ਰਹੇ ਹਾਂ। ਮਾਰੂਤੀ ਸੁਜ਼ੂਕੀ ਇਸ ਸਾਲ ਭਾਰਤੀ ਬਾਜ਼ਾਰ ‘ਚ ਦੋ ਵਾਹਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਅਗਲੇ ਸਾਲ ਦੀ ਸ਼ੁਰੂਆਤ ‘ਚ ਤੀਜਾ ਵਾਹਨ ਲਾਂਚ ਕਰੇਗੀ। ਇਨ੍ਹਾਂ ‘ਚੋਂ ਇਕ ਹੈਚਬੈਕ, ਦੂਜੀ ਸੇਡਾਨ ਤੇ ਤੀਜੀ SUV ਸੈਗਮੈਂਟ ਦੀਆਂ ਗੱਡੀਆਂ ਲਿਆਂਦੀਆਂ ਜਾਣਗੀਆਂ।

ਮਾਰੂਤੀ ਨੇ ਮਈ 2024 ‘ਚ ਹੀ ਹੈਚਬੈਕ ਸੈਗਮੈਂਟ ‘ਚ ਆਪਣੀ ਸਭ ਤੋਂ ਵਧੀਆ ਕਾਰ ਨਵੀਂ ਸਵਿਫਟ 2024 ਲਾਂਚ ਕੀਤੀ ਹੈ। ਕੰਪਨੀ ਦੀ ਇਸ ਗੱਡੀ ਨੂੰ ਸਿਰਫ ਪੈਟਰੋਲ ਵਰਜ਼ਨ ‘ਚ ਲਿਆਂਦਾ ਗਿਆ ਹੈ। ਪਰ ਜੁਲਾਈ-ਅਗਸਤ ਤਕ ਕੰਪਨੀ ਇਸ ਕਾਰ ਨੂੰ ਸੀਐਨਜੀ ਫਿਊਲ ਨਾਲ ਵੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਭਾਰਤੀ ਬਾਜ਼ਾਰ ‘ਚ ਆਪਣੀਆਂ ਕਾਰਾਂ ਨੂੰ ਕੰਪੈਕਟ ਤੇ ਮਿਡ-ਸਾਈਜ਼ ਸੇਡਾਨ ਸੈਗਮੈਂਟ ‘ਚ ਆਫਰ ਕਰਦੀ ਹੈ। ਜਲਦ ਹੀ ਕੰਪਨੀ ਵੱਲੋਂ ਕੰਪੈਕਟ ਸੇਡਾਨ ਦੇ ਰੂਪ ‘ਚ ਪੇਸ਼ ਕੀਤੀ ਜਾਣ ਵਾਲੀ ਡਿਜ਼ਾਇਰ ਦੀ ਨਵੀਂ ਪੀੜ੍ਹੀ ਨੂੰ ਭਾਰਤੀ ਬਾਜ਼ਾਰ ‘ਚ ਲਾਂਚ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਕੰਪਨੀ ਵੱਲੋਂ ਇਸ ‘ਚ ਕਈ ਸ਼ਾਨਦਾਰ ਫੀਚਰ ਦਿੱਤੇ ਜਾਣਗੇ ਜੋ ਮੌਜੂਦਾ ਵਰਜ਼ਨ ‘ਚ ਨਹੀਂ ਦਿੱਤੇ ਜਾਂਦੇ। ਇਸ ਤੋਂ ਇਲਾਵਾ ਇਸ ਨੂੰ ਪੈਟਰੋਲ ਤੇ ਡੀਜ਼ਲ ਫਿਊਲ ਦੇ ਨਾਲ ਵੀ ਲਿਆਂਦਾ ਜਾਵੇਗਾ। ਉਮੀਦ ਹੈ ਕਿ ਕੰਪਨੀ ਸਤੰਬਰ 2024 ਤੱਕ Dezire ਦੀ ਨਵੀਂ ਪੀੜ੍ਹੀ ਨੂੰ ਲਾਂਚ ਕਰੇਗੀ।

ਹੁਣ ਤਕ ਮਾਰੂਤੀ ਵੱਲੋਂ ਸਿਰਫ ਪੈਟਰੋਲ, ਹਾਈਬ੍ਰਿਡ ਤੇ CNG ਤਕਨੀਕ ਵਾਲੀਆਂ ਕਾਰਾਂ ਹੀ ਪੇਸ਼ ਕੀਤੀਆਂ ਜਾਂਦੀਆਂ ਹਨ। ਪਰ ਕੰਪਨੀ ਜਲਦ ਹੀ ਇਲੈਕਟ੍ਰਿਕ ਸੈਗਮੈਂਟ ‘ਚ ਆਪਣੀ ਗੱਡੀ ਲਿਆਉਣ ਦੀ ਤਿਆਰੀ ਕਰ ਰਹੀ ਹੈ। ਮਾਰੂਤੀ ਇਲੈਕਟ੍ਰਿਕ ਸੈਗਮੈਂਟ ‘ਚ ਆਪਣਾ ਪਹਿਲਾ ਵਾਹਨ EVX ਲਿਆਵੇਗੀ ਜਿਸ ਨੂੰ ਕੰਪਨੀ ਨੇ ਪਹਿਲੀ ਵਾਰ ਜਨਵਰੀ 2023 ‘ਚ ਆਟੋ ਐਕਸਪੋ ‘ਚ ਦਿਖਾਇਆ ਸੀ। ਇਸ ਇਲੈਕਟ੍ਰਿਕ SUV ਦੀ ਰੇਂਜ ਸਿੰਗਲ ਚਾਰਜ ‘ਤੇ 550 ਕਿਲੋਮੀਟਰ ਤੱਕ ਹੋਵੇਗੀ।

ਸਾਂਝਾ ਕਰੋ

ਪੜ੍ਹੋ