ਜੀ-7 ਦੇਸ਼ਾਂ ਵੱਲੋਂ ਈਰਾਨ ਨੂੰ ਧਮਕੀ

ਜੀ-7 ਸਮੂਹ ਨੇ ਇਕ ਡਰਾਫਟ ਸੰਦੇਸ਼ ਰਾਹੀਂ ਈਰਾਨ ਨੂੰ ਆਪਣੇ ਪ੍ਰਮਾਣੂ ਸੋਧ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਖਿਲਾਫ ਚਿਤਾਵਨੀ ਦਿੰਦਿਆਂ ਕਿਹਾ ਕਿ ਤਹਿਰਾਨ ਜੇ ਰੂਸ ਨੂੰ ਬੈਲਿਸਟਿਕ ਮਿਜ਼ਾਈਲਾਂ ਦਿੰਦਾ ਹੈ ਤਾਂ ਉਹ ਉਸ ਵਿਰੁੱਧ ਨਵੇਂ ਕਦਮ ਉਠਾਉਣ ਲਈ ਤਿਆਰ ਹੈ | ਸਮੂਹ ਨੇ ਕਿਹਾ—ਅਸੀਂ ਤਹਿਰਾਨ ਦੀਆਂ ਪ੍ਰਮਾਣੂ ਗਤੀਵਿਧੀਆਂ ਨੂੰ ਵਾਪਸ ਲੈਣ ਅਤੇ ਯੂਰੇਨੀਅਮ ਸੋਧ ਗਤੀਵਿਧੀਆਂ ਨੂੰ ਰੋਕਣ ਦੀ ਅਪੀਲ ਕਰਦੇ ਹਾਂ | ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨ ਰਿਪੋਰਟ ‘ਚ ਕਿਹਾ ਗਿਆ ਹੈ ਕਿ ਈਰਾਨ ਨੇ ਆਪਣੇ ਫੋਰਦੋ ਪ੍ਰਮਾਣੂ ਟਿਕਾਣੇ ‘ਤੇ ਯੂਰੇਨੀਅਮ ਸੋਧਣ ਵਾਲੇ ਸੈਂਟਰੀਫਿਊਜ਼ ਸਥਾਪਤ ਕੀਤੇ ਹਨ ਅਤੇ ਹੋਰ ਥਾਵਾਂ ‘ਤੇ ਸਥਾਪਤ ਕਰਨੇ ਸ਼ੁਰੂ ਕੀਤੇ ਹਨ |

ਈਰਾਨ ਯੂਰੇਨੀਅਮ ਦੀ 60 ਫੀਸਦੀ ਸ਼ੁੱਧਤਾ ਨਾਲ ਭਰਪੂਰ ਹੈ, ਜੋ ਕਿ ਹਥਿਆਰਾਂ ਦੇ 90 ਫੀਸਦੀ ਗ੍ਰੇਡ ਦੇ ਨਜ਼ਦੀਕ ਹੈ ਅਤੇ ਤਿੰਨ ਪ੍ਰਮਾਣੂ ਹਥਿਆਰਾਂ ਲਈ ਉਨ੍ਹਾਂ ਕੋਲ ਭਰਪੂਰ ਸਮੱਗਰੀ ਹੈ | ਜੀ-7 ਨੇ ਕਿਹਾ ਕਿ ਈਰਾਨ ਨੂੰ ਇਸ ਗੰਭੀਰ ਗੱਲਬਾਤ ‘ਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਭਰੋਸਾ ਦੇਣਾ ਚਾਹੀਦਾ ਹੈ ਕਿ ਪ੍ਰਮਾਣੂ ਗਤੀਵਿਧੀਆਂ ਪੂਰੀ ਤਰ੍ਹਾਂ ਸ਼ਾਂਤੀਪੂਰਨ ਹਨ | ਈਰਾਨ ਕਹਿ ਚੁੱਕਾ ਹੈ ਕਿ ਉਹ ਪ੍ਰਮਾਣੂ ਗਤੀਵਿਧੀ ਸ਼ਾਂਤੀਪੂਰਵਕ ਉਦੇਸ਼ ਨਾਲ ਕਰ ਰਿਹਾ ਹੈ | ਈਰਾਨ ਵੱਲੋਂ ਰੂਸ ਦੀ ਯੂਕਰੇਨ ਖਿਲਾਫ ਜੰਗ ‘ਚ ਮਦਦ ਲਈ ਬੈਲਿਸਟਿਕ ਮਿਜ਼ਾਈਲ ਸੰਬੰਧੀ ਸੌਦੇ ਬਾਰੇ ਚੇਤਾਵਨੀ ਦਿੰਦਿਆਂ ਜੀ-7 ਨੇ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਉਹ ਕਾਰਵਾਈ ਕਰੇਗਾ |

ਜੀ-7 ਨੇ ਕਿਹਾ—ਅਸੀਂ ਈਰਾਨ ਕੋਲੋਂ ਰੂਸ-ਯੂਕਰੇਨ ਲੜਾਈ ‘ਚ ਰੂਸ ਦੀ ਮਦਦ ਕਰਨਾ ਬੰਦ ਕਰਨ, ਬੈਲਿਸਟਿਕ ਮਿਜ਼ਾਈਲਾਂ ਅਤੇ ਸੰਬੰਧਤ ਸਮੱਗਰੀ ਨਾ ਭੇਜਣ ਦੀ ਮੰਗ ਕਰਦੇ ਹਾਂ | ਈਰਾਨੀ ਯੂਰਪ ਦੀ ਸੁਰੱਖਿਆ ਲਈ ਸਿੱਧਾ ਖਤਰਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੇ ਅਪੂਲੀਆ ਖੇਤਰ ‘ਚ ਜੀ 7 ਸਿਖਰ ਸੰਮੇਲਨ ਤੋਂ ਇਲਾਵਾ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਅਤੇ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਗੱਲਬਾਤ ਕੀਤੀ | ਪਤਾ ਲੱਗਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਮੋਦੀ ਨੂੰ ਰੂਸ-ਯੂਕਰੇਨ ਸੰਘਰਸ਼ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ | ਮੋਦੀ ਅਤੇ ਮੈਕਰੌਂ ਨੇ ਰੱਖਿਆ, ਪਰਮਾਣੂ ਅਤੇ ਪੁਲਾੜ ਦੇ ਖੇਤਰਾਂ ਸਮੇਤ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ | ਪ੍ਰਧਾਨ ਮੰਤਰੀ ਨੇ ਇਸ ਤੋਂ ਬਾਅਦ ਸੁਨਕ ਨਾਲ ਗੱਲਬਾਤ ਕੀਤੀ | ਦੋਵਾਂ ਨੇਤਾਵਾਂ ਨੇ ਇੱਕ-ਦੂਜੇ ਨੂੰ ਗਲੇ ਲਗਾ ਕੇ ਸਵਾਗਤ ਕੀਤਾ |

ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...