” ਖੇਤ ਦੀ ਮਿੱਟੀ ਖੇਤ ‘ਚ,
ਖੇਤ ਦਾ ਪਾਣੀ ਖੇਤ ‘ਚ।
ਪਿੰਡ ਦੀ ਮਿੱਟੀ ਪਿੰਡ ‘ਚ,
ਪਿੰਡ ਦਾ ਪਾਣੀ ਪਿੰਡ ‘ਚ।”
ਵੇਲਾ ਹੈ:
ਆਓ!
” ਬਿਰਖਾਂ ਦੀ ਗੱਲ ਕਰੀਏ,
ਪਹਾੜਾਂ ਦੀ ਕਦਰ ਕਰੀਏ,
ਦਰਿਆਵਾਂ ਦੀ ਬਾਂਹ ਫੜ੍ਹੀਏ,
ਧਰਤੀ ਦਾ ਅਦਬ ਕਰੀਏ।”
ਪ੍ਰਤੀ ਬੇਨਤੀ:
” ਮਿੱਟੀ ਦਾ ਹਰ ਕਣ,
ਵਰਖਾ ਦੀ ਹਰ ਬੂੰਦ,
ਬਣ ਦੀ ਹਰ ਪੌਂਦ”
ਸਾਂਭ-ਸਲੂਟ ਲਓ;
ਇਹੀ ਭਵਿੱਖ ਦੀ ਹਕੀਕੀ ਜਾਮਨੀ ਹੈ।
ਕਿਓਂਕਿ;
” ਜੇ ਮਿੱਟੀ ਅਤੇ ਪਾਣੀ ਹੈ,
ਤਦ ਹੀ ਬਨਸਪਤੀ (ਜੰਗਲ) ਹੈ।
‘ਜੰਗਲ’; ਵਰਖਾ ਦੇ ਸਾਕਸ਼ੀ ਹਨ।
‘ਵਰਖਾ’; ਪਾਣੀ ਦਾ ਮੁੱਢਲਾ ਸੋਮਾ ਸੈ।
‘ਪਾਣੀ’ ਅਤੇ ‘ਮਿੱਟੀ’;
ਜੀਵਨ ਦਾ ਧਰੋਹਰ ਹਨ।”
– ਵਿਜੈ ਬੰਬੇਲੀ