ਡਾਇਬਿਟੀਜ਼ (Diabetes) ਇਕ ਗੰਭੀਰ ਬਿਮਾਰੀ ਹੈ, ਜੋ ਇਕ ਵਾਰ ਗਲੈ ਪੈ ਗਈ ਤਾਂ ਤਾਉਮਰ ਪਿੱਛਾ ਨਹੀਂ ਛੱਡਦੀ। ਇਸ ਬਿਮਾਰੀ ‘ਚ ਸਰੀਰ ‘ਚ ਇਨਸੁਲਿਨ ਦੀ ਕਮੀ ਹੋ ਜਾਂਦੀ ਹੈ ਜਾਂ ਇਸ ਦੀ ਸਹੀ ਵਰਤੋਂ ਨਹੀਂ ਕੀਤੀ ਜਾਂਦੀ, ਜਿਸ ਕਾਰਨ ਖ਼ੂਨ ‘ਚ ਸ਼ੂਗਰ ਦਾ ਪੱਧਰ ਵਧਣ ਲੱਗਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਨਸੁਲਿਨ ਇਕ ਹਾਰਮੋਨ ਹੈ ਜੋ ਸਾਡੇ ਪੈਨਕ੍ਰਿਆਸ ‘ਚ ਬਣਦਾ ਹੈ। ਇਹ ਖੂਨ ‘ਚ ਮੌਜੂਦ ਗਲੂਕੋਜ਼ ਨੂੰ ਸੈੱਲਾਂ ‘ਚ ਦਾਖਲ ਹੋਣ ‘ਚ ਮਦਦ ਕਰਦਾ ਹੈ, ਜਿਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ। ਪਰ ਜਦੋਂ ਸਰੀਰ ਇਨਸੁਲਿਨ ਪੈਦਾ ਕਰਨ ਜਾਂ ਇਸ ਦੀ ਸਹੀ ਵਰਤੋਂ ਕਰਨ ‘ਚ ਅਸਮਰੱਥ ਹੁੰਦਾ ਹੈ ਤਾਂ ਖੂਨ ‘ਚ ਗਲੂਕੋਜ਼ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਬਲੱਡ ਸ਼ੂਗਰ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਹੈ।
ਬਲੱਡ ਸ਼ੂਗਰ ਲੈਵਲ ਵਧਣ ਨਾਲ ਨਸਾਂ ਨੂੰ ਨੁਕਸਾਨ ਪਹੁੰਚਣ ਲਗਦਾ ਹੈ ਜਿਸ ਕਾਰਨ ਸਰੀਰ ਦਾ ਹਰ ਹਿੱਸਾ ਪ੍ਰਭਾਵਿਤ ਹੋਣ ਲੱਗਦਾ ਹੈ ਤੇ ਖੂਨ ਦਾ ਸੰਚਾਰ ਵੀ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ। ਇਸ ਲਈ Diabetes ਦੇ ਮਰੀਜ਼ਾਂ ਦੇ ਪੈਰਾਂ ‘ਚ ਜ਼ਖ਼ਮ ਹੋ ਸਕਦੇ ਹਨ। ਇਸ ਨੂੰ ਡਾਇਬੀਟਿਕ ਫੁੱਟ ਅਲਸਰ (Diabetic Foot Ulcer) ਕਿਹਾ ਜਾਂਦਾ ਹੈ। ਇਸ ਲਈ ਇਸ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਡਾਇਬਿਟੀਜ਼ ਕਾਰਨ ਪੈਰਾਂ ‘ਚ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ।ਕਲੀਵਲੈਂਡ ਕਲੀਨਿਕ ਅਨੁਸਾਰ ਸ਼ੂਗਰ ‘ਚ ਨਸਾਂ ਨੂੰ ਨੁਕਸਾਨ ਅਕਸਰ ਪੈਰਾਂ ‘ਚ ਝਰਨਾਹਟ ਜਾਂ ਸੁੰਨ ਹੋਣ ਦਾ ਕਾਰਨ ਬਣਦਾ ਹੈ। ਇਸ ਕਾਰਨ ਕਈ ਵਾਰ ਪੈਰਾਂ ‘ਤੇ ਛਾਲੇ ਜਾਂ ਜ਼ਖ਼ਮ ਹੋਣ ‘ਤੇ ਉਸ ਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਤੇ ਜ਼ਖ਼ਮ ਵਧਣ ਲੱਗਦਾ ਹੈ।
ਨਾੜੀਆਂ ਨੂੰ ਨੁਕਸਾਨ ਹੋਣ ਕਾਰਨ ਖੂਨ ਦਾ ਸੰਚਾਰ ਠੀਕ ਨਹੀਂ ਹੁੰਦਾ ਤੇ ਇਸ ਕਾਰਨ ਲੱਤਾਂ ਦੇ ਜ਼ਖਮ ਹੌਲੀ-ਹੌਲੀ ਠੀਕ ਠੀਕ ਹੁੰਦੇ ਹਨ। ਸ਼ੂਗਰ ਦੇ ਮਰੀਜ਼ਾਂ ‘ਚ ਸਕਿਨ ਇਨਫੈਕਸ਼ਨ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ, ਕਿਉਂਕਿ ਸੋਜਿਸ਼ ਕਾਰਨ ਉਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਉਹ ਇਨਫੈਕਸ਼ਨ ਨਾਲ ਲੜਨ ‘ਚ ਅਸਮਰੱਥ ਹੁੰਦੇ ਹਨ। ਜਲਦੀ ਠੀਕ ਨਾ ਹੋਣ ਕਾਰਨ ਇਹ ਲਾਗ ਸਰੀਰ ਦੇ ਦੂਜੇ ਹਿੱਸਿਆਂ ‘ਚ ਫੈਲ ਸਕਦੀ ਹੈ, ਜਿਸ ਕਾਰਨ ਉਸ ਹਿੱਸੇ ‘ਚ ਟਿਸ਼ੂ ਮਰਨਾ (Gangrene) ਸ਼ੁਰੂ ਹੋ ਜਾਂਦੇ ਹਨ।
ਇਨ੍ਹਾਂ ਕਾਰਨਾਂ ਕਰਕੇ ਡਾਇਬਿਟਕ ਫੁੱਟ ਕੰਡੀਸ਼ਨਸ (Diabetic Foot Condictions) ਹੋ ਸਕਦੀ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੇ ਪੈਰਾਂ ਦਾ ਵਿਸ਼ੇਸ਼ ਖ਼ਿਆਲ ਰੱਖਣਾ ਚਾਹੀਦਾ ਹੈ। ਜੇਕਰ ਪੈਰਾਂ ‘ਤੇ ਕੋਈ ਜ਼ਖ਼ਮ, ਫੋੜਾ, ਜਲਣ, ਫਟੀ ਸਕਿਨ, ਕੈਲਸ (ਰਗੜ ਜਾਂ ਠੇਸ ਕਾਰਨ ਸਕਿਨ ਦਾ ਹਿੱਸਾ ਕਠੋਰ ਹੋ ਜਾਂਦਾ ਹੈ), ਕੌਰਨ ਜਾਂ ਫੰਗਲ ਇਨਫੈਕਸ਼ਨ ਆਦਿ ਨਜ਼ਰ ਆਉਣ ਤਾਂ ਤੁਰੰਤ ਇਸ ਦਾ ਇਲਾਜ ਕਰਵਾਉਣਾ ਜ਼ਰੂਰੀ ਹੁੰਦਾ ਹੈ। ਨਹੀਂ ਤਾਂ, ਇਹ ਕੰਡਿਸ਼ਨਜ਼ ਡਾਇਬਿਟਿਕ ਫੁੱਟ ਅਲਸਰ (Diabetic Foot Ulcer) ‘ਚ ਬਦਲ ਸਕਦੇ ਹਨ।
ਡਾਇਬਿਟਿਕ ਫੁੱਟ ‘ਚ ਸਭ ਤੋਂ ਆਮ ਹੁੰਦਾ ਹੈ ਫੁੱਟ ਅਲਸਰ (Diabetic Foot Ulcer)। ਇਸ ਦੀ ਵਜ੍ਹਾ ਨਾਲ ਤੁਹਾਡੀ ਇਨਫੈਕਸ਼ਨ ਇੰਨੀ ਵੱਧ ਜਾਂਦੀ ਹੈ ਕਿ ਉਸ ਨੂੰ ਸਰਜਿਕਲੀ ਹਟਾਉਣਾ (Foot Amputated) ਪੈਂਦਾ ਹੈ। ਇਸ ਲਈ, ਇਸ ਕੰਡੀਸ਼ਨ ਤੋਂ ਕਿਵੇਂ ਬਚਿਆ ਜਾਵੇ, ਇਸ ਬਾਰੇ ਜਾਣਨ ਲਈ ਅਸੀਂ ਡਾ. ਸਾਹਿਲ ਕੋਹਲੀ (ਮੈਕਸ ਹਸਪਤਾਲ, ਗੁਰੂਗ੍ਰਾਮ, ਕੇ ਨਿਊਰੋਲੌਜੀ ਤੇ ਨਿਊਰੋਸਾਇੰਸ ਵਿਭਾਗ ਦੇ ਪ੍ਰਮੁੱਖ ਕੰਸਲਟੈਂਟ) ਨਾਲ ਗੱਲਬਾਤ ਕੀਤੀ। ਆਓ ਜਾਣਦੇ ਹਾਂ ਇਸ ਬਾਰੇ ਉਨ੍ਹਾਂ ਕੀ ਦੱਸਿਆ।
ਡਾ. ਕੋਹਲੀ ਨੇ ਦੱਸਿਆ ਕਿ ਸ਼ੂਗਰ ਕਾਰਨ ਪੈਰਾਂ ਦੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਨਰਵ ਡੈਮੇਜ ਦੀ ਵਜ੍ਹਾ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਸਕਦੀਆਂ ਹਨ, ਜਿਸ ਦੀ ਵਜ੍ਹਾ ਨਾਲ ਹੈਮਰਟੋਜ਼ ਜਾਂ ਚਾਰਕੋਟ ਫੁੱਟ (ਅਜਿਹੀ ਸਥਿਤੀ ਜਿਸ ਵਿਚ ਪੈਰਾਂ ਦੀਆਂ ਹੱਡੀਆਂ ਕਮਜ਼ੋਰ ਹੋ ਕੇ ਟੁੱਟ ਜਾਂਦੀਆਂ ਹਨ) ਹੋ ਸਕਦਾ ਹੈ।
ਇਨ੍ਹਾਂ ਤੋਂ ਬਚਣ ਲਈ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰ ਕੇ ਹੀ ਸ਼ੂਗਰ ਦੇ ਪੈਰਾਂ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ ਜਾਂ ਇਸ ਨੂੰ ਠੀਕ ਕਰਨ ‘ਚ ਮਦਦ ਕੀਤੀ ਜਾ ਸਕਦੀ ਹੈ। ਨਾਲ ਹੀ, ਡਾਕਟਰ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਾ ਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯਮਤ ਤੌਰ ‘ਤੇ ਚੈੱਕ ਕਰਨਾ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਸਮੇਂ-ਸਮੇਂ ‘ਤੇ ਪੈਰਾਂ ਦੀ ਜਾਂਚ ਵੀ ਕਰਨੀ ਚਾਹੀਦੀ ਹੈ।
ਨਿਯਮਿਤ ਰੂਪ ‘ਚ ਆਪਣੇ ਪੈਰਾਂ ‘ਚ ਕਿਸੇ ਕੱਟ, ਛਾਲੇ, ਫੋੜੇ ਜਾਂ ਹੋਰ ਅਸਧਾਰਨਤਾਵਾਂ ਨੂੰ ਚੈੱਕ ਕਰਦੇ ਰਹੋ। ਇਨ੍ਹਾਂ ਦਾ ਜਲਦੀ ਪਤਾ ਲਾਉਣ ਨਾਲ ਇਲਾਜ ਕਰਨ ਵਿਚ ਕਾਫੀ ਮਦਦ ਮਿਲ ਸਕਦੀ ਹੈ ਤੇ ਇਸ ਤੋਂ ਪਹਿਲਾਂ ਇਹ ਕਿਸੇ ਗੰਭੀਰ ਇਨਫੈਕਸ਼ਨ ਦਾ ਰੂਪ ਲਓ, ਇਨ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਡਾ. ਕੋਹਲੀ ਇਸ ਤੋਂ ਬਾਅਦ ਦੱਸਦੇ ਹਨ ਕਿ ਅਜਿਹੇ ਜੁੱਤਿਆਂ ਦੀ ਚੋਣ ਕਰੋ, ਜਿਹੜੇ ਬਿਲਕੁਲ ਫਿੱਟ ਹੋਣ ਤੇ ਪੈਰਾਂ ਨੂੰ ਸਹੀ ਸਹਾਰਾ ਦੇਣ। ਸੱਟ ਦੇ ਖ਼ਤਰੇ ਨੂੰ ਘਟਾਉਣ ਲਈ ਨੰਗੇ ਪੈਰ ਨਾ ਚੱਲੋ ਤੇ ਘਰ ਦੇ ਅੰਦਰ ਵੀ ਚੱਪਲਾਂ ਜਾ ਜੁੱਤੀਆਂ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਹੋਰ ਸਿਹਤ ਸਮੱਸਿਆਵਾਂ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰੋਲ ਦੇ ਲੈਵਲ ਨੂੰ ਕੰਟਰੋਲ ਕਰੋ। ਕਿਉਂਕਿ ਇਨ੍ਹਾਂ ਕਰਕੇ ਖੂਨ ਦਾ ਸੰਚਾਰ ਵੀ ਪ੍ਰਭਾਵਿਤ ਹੁੰਦਾ ਹੈ ਜੋ ਡਾਇਬਿਟਿਕ ਫੁੱਟ ਅਲਸਰ ਦੇ ਖ਼ਤਰੇ ਨੂੰ ਵਧਾਉਂਦਾ ਹੈ।