ਮੋਟੋਰੋਲਾ (Motorola) ਇਕ ਜਾਣੀ ਪਹਿਚਾਣੀ ਮੋਬਾਇਲ ਨਿਰਮਾਤਾ ਕੰਪਨੀ ਹੈ। ਭਾਰਤ ਭਰ ਵਿਚ ਇਹ ਕੰਪਨੀ ਲੰਮੇ ਸਮੇਂ ਤੋਂ ਆਪਣੇ ਬਜਟ ਫੌਨ ਵੇਚਣ ਲਈ ਜਾਣੀ ਜਾਂਦੀ ਹੈ। ਹਾਲ ਹੀ ਵਿਚ ਇਸ ਕੰਪਨੀ ਵੱਲੋਂ ਮੋਟੋਰੋਲਾ ਏਜ 50 ਫਿਊਜ਼ਨ **(Motorola Edge 50 Fusion)**ਨਾਮ ਦਾ ਸਮਾਰਟਫੌਨ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਇਸ ਸਮਾਰਟਫੌਨ ਨੂੰ ਸੇਲ ਤਹਿਤ ਉਪਲਬਧ ਕਰਵਾਇਆ ਤਾਂ ਵੱਡੀ ਗਿਣਤੀ ਲੋਕਾਂ ਨੇ ਇਸ ਫੌਨ ਨੂੰ ਪਸੰਦ ਕੀਤਾ। ਹੁਣ ਇਕ ਵਾਰ ਫਿਰ ਇਸ ਸਮਾਰਟਫੌਨ ਦੀ ਸੇਲ ਲੱਗ ਚੁੱਕੀ ਹੈ। ਅੱਜ 12 ਵਜੇ ਤੋਂ ਸੇਲ ਲਾਇਵ ਹੈ ਤੇ ਫੌਨ ਨੂੰ ਸਸਤੀ ਕੀਮਤ ਉੱਤੇ ਖਰੀਦਿਆ ਜਾ ਸਕਦਾ ਹੈ। ਆਓ ਤੁਹਾਨੂੰ ਫੌਨ ਦੀ ਕੀਮਤ ਤੇ ਫੀਚਰਾਂ ਬਾਰੇ ਦੱਸੀਏ –
ਇਸ ਸਮਾਰਟਫੌਨ ਨੂੰ ਸੇਲ ਦੇ ਤਹਿਤ 20,999 ਰੁਪਏ ਦੀ ਸ਼ੁਰੂਆਤੀ ਕੀਮਤ ਉੱਤੇ ਹੀ ਖਰੀਦਿਆ ਜਾ ਸਕਦਾ ਹੈ। ਜੇਕਰ ਕੋਈ ਗ੍ਰਾਹਕ ਚਾਹੇ ਤਾਂ ਫੌਨ ਨੂੰ 2334 ਰੁਪਏ ਪ੍ਰਤੀ ਮਹੀਨੇ ਤੱਕ ਦੀ ਘੱਟ ਤੋਂ ਘੱਟ ਕਿਸ਼ਤ ਉੱਤੇ ਘਰ ਲਿਆ ਜਾ ਸਕਦਾ ਹੈ। ਇਸ ਤੋਂ ਸਿਵਾ ਆਈਸੀਆਈਸੀਆਈ ਬੈਂਕ (ICICI Bank) ਕਾਰਡ ਉੱਤੇ 2000 ਰੁਪਏ ਹੋਰ ਛੋਟ ਪਾਈ ਜਾ ਸਕਦੀ ਹੈ। ਜੇਕਰ ਕੋਈ ਗ੍ਰਾਹਕ ਐਕਸਚੇਂਜ ਆਫ਼ਰ ਲਗਾਉਂਦਾ ਹੈ ਤਾਂ ਉਹ 2000 ਰੁਪਏ ਹੋਰ ਬਚਾ ਸਕਦਾ ਹੈ। ਇਸ ਤਰ੍ਹਾਂ ਇਸ ਸਮਾਰਟਫੌਨ ਨੂੰ ਤੁਸੀਂ ਬਹੁਤ ਸਸਤਾ ਖਰੀਦ ਸਕੋਗੇ।