ਦੇਵਤਾ ਹੁੰਦੇ ਨੇ
ਪਾਪ-ਪੁੰਨ ਤੋਂ ਪਰ੍ਹੇ
ਉਵੇਂ ਹੀ
ਰਾਜਾ ਹੁੰਦੈ
ਸੱਚ-ਝੂਠ ਤੋਂ ਉੱਪਰ
ਰਾਜਾ
ਨੁਮਾਇੰਦਾ ਹੁੰਦੈ
ਰੱਬ ਦਾ
ਰਾਜਾ
ਨਾ ਝੂਠ ਬੋਲਦੈ
ਨਾ ਸੱਚ ਬੋਲਦੈ
ਉਹ ਸਿਰਫ਼
ਬੋਲਦਾ ਹੀ ਰਹਿੰਦੈ
ਕਵੀਗਣ ਕੱਢਦੇ ਨੇ
ਅਰਥ
ਚਾਪਲੂਸ ਗਾਉਂਦੇ ਨੇ
ਮਹਿਮਾ
ਪਰਜਾ ਲੱਭਦੀ ਹੈ
ਆਪਣੇ ਅਰਥ
ਦਰਬਾਰੀ ਗਾਉਂਦੇ ਨੇ
ਆਪਣਾ ਰਾਗ
ਜਿਸ ਨੂੰ ਕਿਹਾ ਜਾਂਦੈ
ਰਾਗ ਦਰਬਾਰੀ
ਰਾਜੇ ਲਈ
ਅਰਥ ਦਾ ਅਰਥ
ਹੋਰ
ਰਾਜ ਲਈ
ਬਿਲਕੁੱਲ ਹੋਰ
ਪਰਜਾ ਲਈ
ਮੂਲੋਂ ਹੋਰ
ਜਿਹੜਾ ਰਾਜਾ
ਰਾਸ਼ਨ ਦਿੰਦੈ
ਪੈਸਾ ਦਿੰਦੈ
ਜਾਂ ਵਾਅਦਾ ਕਰਦੈ
ਦੇਣ ਦਾ
ਅਰਥ
ਲੱਭਣਾ ਬਣਦੈ
ਉਸਦੇ ਰਾਸ਼ਨ ‘ਚੋਂ
ਨਾਕਿ ਉਸਦੇ ਭਾਸ਼ਣ ‘ਚੋਂ
ਜੈਸਾ ਰਾਜਾ
ਤੈਸੀ ਪਰਜਾ
ਮੂਲ ਲੇਖਕ:ਹੂਬ ਨਾਥ
ਹਿੰਦੀ ਤੋਂ ਪੰਜਾਬੀ:
ਯਸ਼ ਪਾਲ ਵਰਗ ਚੇਤਨਾ
ਸੰਪਰਕ:9814535005
(20-05-2024)